ਚੰਡੀਗੜ੍ਹ: ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ, ਜਨਤਕ ਖੇਤਰਾਂ ਦੇ ਅਦਾਰਿਆਂ, ਖੁਦਮੁਖਤਿਆਰੀ ਸੰਸਥਾਵਾਂ, ਯੂਨੀਵਰਸਿਟੀਆਂ, ਪੰਜਾਬ ਰਾਜ ਲੋਕ ਸੇਵਾਵਾਂ ਕਮਿਸ਼ਨ ਸਮੇਤ ਸਾਰੀਆਂ ਸਰਕਾਰ ਸੰਸਥਾਵਾਂ ਲਈ ਚੱਲ ਰਹੀਆਂ ਵੱਖ-ਵੱਖ ਅਹੁਦਿਆਂ ਲਈ ਭਰਤੀਆਂ ਲਈ ਅਪਲਾਈ ਕਰਨ ਦੀ ਆਖਰੀ ਤਰੀਕ ਵਧਾਉਣ ਦਾ ਨਿਰਦੇਸ਼ ਦਿੱਤਾ ਹੈ।
ਪੰਜਾਬ ਦੇ ਮੁੱਖ ਸਕੱਤਰ ਨੇ ਅੱਜ ਟਵੀਟ ਕਰਕੇ ਸਾਰੇ ਵਿਭਾਗਾਂ ਦੀਆਂ ਭਰਤੀਆਂ ਲਈ ਅਪਲਾਈ ਕਰਨ ਦੀ ਆਖਰੀ ਤਰੀਕ ਨੂੰ 30 ਅਪ੍ਰੈਲ 2020 ਜਾਂ ਉਸ ਤੋਂ ਅੱਗੇ ਵਧਾਉਣ ਦੇ ਨਿਰਦੇਸ਼ ਦਿੱਤੇ ਹਨ। ਇਹ ਫੈਸਲਾ 21 ਦਿਨਾਂ ਦੇ ਚੱਲ ਰਹੇ ਲੌਕ ਡਾਊਨ ਦੇ ਮੱਦੇਨਜ਼ਰ ਲਿਆ ਗਿਆ ਹੈ।
ਦੱਸ ਦਈਏ ਕਿ ਵੱਖ-ਵੱਖ ਵਿਭਾਗਾਂ ‘ਚ ਭਰਤੀਆਂ ਚੱਲ ਰਹੀਆਂ ਹਨ। ਇਨ੍ਹਾਂ ‘ਚ ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ 544 ਪ੍ਰਿੰਸਿਪਲ, ਹੈੱਡ ਮਾਸਟਰ ਸਮੇਤ ਵੱਖ-ਵੱਖ ਅਹੁਦਿਆਂ ਦੀ ਭਰਤੀ ਤੇ 17 ਫੰਕਸ਼ਨਲ ਮੈਨੇਜਰ ਦੀ ਭਰਤੀ, ਸਕੂਲ ਐਡਜੂਕੇਸ਼ਨ ਡਿਪਾਰਟਮੈਂਟ ‘ਚ 1664 ਟੀਚਰਾਂ ਦੀ ਭਰਤੀ, ਸਰਵ ਸਿੱਖਿਆ ਅਭਿਆਨ ਆਦਿ ਸ਼ਾਮਲ ਹਨ।
ਪੰਜਾਬ 'ਚ ਚੱਲ ਰਹੀਆਂ ਭਰਤੀਆਂ ਬਾਰੇ ਕੈਪਟਨ ਸਰਕਾਰ ਦੇ ਨਵੇਂ ਨਿਰਦੇਸ਼
ਏਬੀਪੀ ਸਾਂਝਾ
Updated at:
31 Mar 2020 03:59 PM (IST)
ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ, ਜਨਤਕ ਖੇਤਰਾਂ ਦੇ ਅਦਾਰਿਆਂ, ਖੁਦਮੁਖਤਿਆਰੀ ਸੰਸਥਾਵਾਂ, ਯੂਨੀਵਰਸਿਟੀਆਂ, ਪੰਜਾਬ ਰਾਜ ਲੋਕ ਸੇਵਾਵਾਂ ਕਮਿਸ਼ਨ ਸਮੇਤ ਸਾਰੀਆਂ ਸਰਕਾਰ ਸੰਸਥਾਵਾਂ ਲਈ ਚੱਲ ਰਹੀਆਂ ਵੱਖ-ਵੱਖ ਅਹੁਦਿਆਂ ਲਈ ਭਰਤੀਆਂ ਲਈ ਅਪਲਾਈ ਕਰਨ ਦੀ ਆਖਰੀ ਤਰੀਕ ਵਧਾਉਣ ਦਾ ਨਿਰਦੇਸ਼ ਦਿੱਤਾ ਹੈ।
- - - - - - - - - Advertisement - - - - - - - - -