ਗਗਨਦੀਪ ਸ਼ਰਮਾ
ਅੰਮ੍ਰਿਤਸਰ: ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਕੰਮ ਕਰ ਰਹੇ ਸਮੂਹ ਸਟਾਫ, ਨਰਸਿੰਗ ਸਟਾਫ, ਪੈਰਾ ਮੈਡੀਕਲ ਸਟਾਫ਼ ਤੇ ਦਰਜਾ ਚਾਰ ਕਰਮਚਾਰੀਆਂ ਨੇ ਅੱਜ ਹਸਪਤਾਲ ਕੰਪਲੈਕਸ ਵਿੱਚ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਾਰੀਆਂ ਸਹੂਲਤਾਂ ਤੇ ਸਾਜ਼ੋ ਸਾਮਾਨ ਮੁਹੱਈਆ ਨਹੀਂ ਕਰਵਾਇਆ ਗਿਆ।
ਰੋਸ ਕਰ ਰਹੇ ਮੁਸਾਜ਼ਮਾਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਕਿਹਾ ਕਿ ਸਰਕਾਰ ਕੋਰੋਨਾ ਖਿਲਾਫ ਜੋ ਡਾਕਟਰਾਂ ਤੇ ਬਾਕੀ ਸਟਾਫ ਦੇ ਸਿਰ ‘ਤੇ ਜੰਗ ਲੜਨ ਦੀ ਗੱਲ ਕਰ ਰਹੀ ਹੈ, ਉਹ ਸਿਰਫ਼ ਕਾਗ਼ਜ਼ੀ ਗੱਲਾਂ ਤੱਕ ਹੀ ਸੀਮਤ ਹੈ। ਜ਼ਮੀਨੀ ਹਕੀਕਤ ਇਹ ਹੈ ਕਿ ਉਨ੍ਹਾਂ ਦੇ ਕੋਲ ਪਹਿਨਣ ਨੂੰ ਮਾਸਕ ਤੱਕ ਨਹੀਂ। ਮਾਸਕ ਉਹ ਖੁਦ ਆਪ ਤਿਆਰ ਕਰਵਾ ਕੇ ਇਸਤੇਮਾਲ ਕਰ ਰਹੇ ਹਨ। ਅਜਿਹੇ ਵਿੱਚ ਉਨ੍ਹਾਂ ਦੀ ਜਾਨ ਨਾਲ ਸਰਕਾਰ ਖਿਲਵਾੜ ਕਰ ਰਹੀ ਹੈ।
'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਸਮੂਹ ਸਟਾਫ ਨੇ ਦੱਸਿਆ ਕਿ ਕੋਰੋਨਾ ਵਾਰਡ ਦੀ ਡਿਊਟੀ ਕਰਨ ਦਾ ਰੋਸਟਰ ਹੀ ਤੈਅ ਨਹੀਂ ਜਿਸ ਕਾਰਨ ਡਿਊਟੀ ਕਰ ਰਹੀਆਂ ਨਰਸਾਂ ਨੂੰ ਸਮੱਸਿਆ ਆ ਰਹੀ ਹੈ। ਇਸ ਤੋਂ ਇਲਾਵਾ ਨਰਸਾਂ ਤੇ ਸਟਾਫ਼ ਨੂੰ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਜਿਨ੍ਹਾਂ ‘ਚ ਡਾਈਟ, ਪੀਪੀਈ ਕਿੱਟ ਵੀ ਹੈ। ਉਨ੍ਹਾਂ ਨੂੰ ਮਾਸਕ ਤੇ ਸੈਨੇਟਾਈਜ਼ਰ ਦਾ ਪ੍ਰਬੰਧ ਵੀ ਆਪਣੇ ਆਪ ਕਰਨਾ ਪੈ ਰਿਹਾ ਹੈ ਜਦੋਂਕਿ ਅਸੂਲਨ ਉਨ੍ਹਾਂ ਨੂੰ ਹਫਤੇ ਬਾਅਦ ਡਿਊਟੀ ਉਪਰੰਤ 14 ਦਿਨ ਲਈ ਕੁਆਰੰਟੀਨ ਕੀਤਾ ਜਾਣਾ ਚਾਹੀਦਾ ਹੈ।
ਸਮੂਹ ਸਟਾਫ਼ ਨੇ ਕਿਹਾ ਕਿ ਸਰਕਾਰ ਸ਼ੋਸ਼ਲ ਡਿਸਟੈਂਸਿੰਗ ਦੀ ਗੱਲ ਕਰ ਰਹੀ ਹੈ ਪਰ ਸਾਡੀ ਹਾਜ਼ਰੀ ਦਾ ਰਜਿਸਟਰ ਇੱਕ ਕਮਰੇ ਵਿੱਚ ਰੱਖਿਆ ਗਿਆ ਹੈ ਜਿੱਥੇ 200-250 ਮੁਲਾਜ਼ਮ ਇੱਕ ਹੀ ਰਜਿਸਟਰ ਨੂੰ ਵਾਰ-ਵਾਰ ਫੜ ਕੇ ਹਾਜ਼ਰੀ ਲਾਉਂਦੇ ਹਨ ਜਿਸ ਨਾਲ ਕੋਰੋਨਾਵਾਇਰਸ ਫੈਲਣ ਦਾ ਖ਼ਤਰਾ ਹੈ। ਆਈਸੋਲੇਸ਼ਨ ਵਾਰਡ ਦੀਆਂ ਨਰਸਾਂ ਨੇ ਦੱਸਿਆ ਕਿ ਨਰਸਾਂ ਨੂੰ ਤਾਂ ਕਿ ਆਈਸੋਲੇਸ਼ਨ ਵਾਰਡ ਵਿੱਚ ਰੱਖੇ ਮਰੀਜ਼ਾਂ ਨੂੰ ਪਾਣੀ ਤੱਕ ਵੀ ਨਹੀਂ ਮਿਲ ਰਿਹਾ, ਅਜਿਹੇ ਵਿੱਚ ਸਰਕਾਰ ਦੇ ਦਾਅਵੇ ਖੋਖਲੇ ਹਨ।
ਵੋਖੇ ਪੰਜਾਬ ਦੇ ਹਸਪਤਾਲਾਂ ਦਾ ਹਾਲ! ਬਗੈਰ ਮਾਸਕ ਤੇ ਹੋਰ ਸਹੂਲਤਾਂ ਤੋਂ ਡਿਊਟੀ ਕਰ ਰਹੇ ਆਈਸੋਲੇਸ਼ਨ ਵਾਰਡ 'ਚ ਸਿਹਤ ਕਾਮੇ
ਏਬੀਪੀ ਸਾਂਝਾ
Updated at:
03 Apr 2020 03:55 PM (IST)
ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਕੰਮ ਕਰ ਰਹੇ ਸਮੂਹ ਸਟਾਫ, ਨਰਸਿੰਗ ਸਟਾਫ, ਪੈਰਾ ਮੈਡੀਕਲ ਸਟਾਫ਼ ਤੇ ਦਰਜਾ ਚਾਰ ਕਰਮਚਾਰੀਆਂ ਨੇ ਅੱਜ ਹਸਪਤਾਲ ਕੰਪਲੈਕਸ ਵਿੱਚ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ।
- - - - - - - - - Advertisement - - - - - - - - -