ਚੰਡੀਗੜ੍ਹ: ਪੰਜਾਬ 'ਚ ਕੋਰੋਨਾਵਾਇਰਸ ਨੂੰ ਲੈ ਕੇ ਸੂਬਾ ਸਰਕਾਰ ਨੇ ਪੁਖਤਾ ਪ੍ਰਬੰਧ ਕੀਤੇ ਹਨ। ਸੂਬੇ ਦੇ ਹਸਪਤਾਲਾਂ 'ਚ ਆਈਸੋਲੈਸ਼ਨ ਵਾਰਡ ਬਣਾਏ ਗਏ ਹਨ, ਬਾਈਓਮੈਟ੍ਰਿਕ ਅਟੈਂਡਸ ਬੈਨ ਕਰ ਦਿੱਤੀ ਗਈ ਹੈ, ਇਸ ਦੇ ਨਾਲ ਹੀ ਸਿਆਸੀ ਪਾਰਟੀਆਂ ਵੱਲੋਂ ਵੀ ਆਪਣੇ ਵੱਡੇ ਪ੍ਰੋਗ੍ਰਾਮ ਰੱਦ ਕੀਤੇ ਗਏ ਹਨ। ਇਸ ਦੇ ਨਾਲ ਹੀ ਸ਼ਨੀਵਾਰ ਸਵੇਰੇ ਹੋਸ਼ਿਆਰਪੁਰ ਦੇ ਦੋ ਲੋਕਾਂ ਦੇ ਕੋਰੋਨਾਵਾਇਰਸ ਟੈਸਟ ਪੌਜ਼ਟਿਵ ਪਾਏ ਗਏ। ਜਿਸ 'ਤੇ ਹੁਣ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਦਾ ਬਿਆਨ ਆਇਆ ਹੈ।
ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਦਿੱਲੀ ਤੋਂ ਆਈ ਰਿਪੋਰਟ 'ਚ ਇਨ੍ਹਾਂ ਦੀ ਰਿਪੋਰਟ ਪੌਜ਼ਟਿਵ ਆਈ ਹੈ ਪਰ ਇਨ੍ਹਾਂ ਦੇ ਸੈਂਪਲ ਟੈਸਟ ਲਈ ਪੁਣੇ ਭੇਜੇ ਜਾਣੇ ਹਨ। ਜਿਨ੍ਹਾਂ ਦੀ ਰਿਪੋਰਟ ਤੋਂ ਬਾਅਦ ਹੀ ਪੁਸ਼ਟੀ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਹੜੇ ਵੀ ਮਰੀਜ਼ 'ਚ ਇਸ ਵਾਇਰਸ ਦੇ ਲੱਛਣ ਪਾਏ ਜਾਂਦੇ ਹਨ ਜੇਕਰ ਉਹ ਜਾਂਚ ਲਈ ਤਿਆਰ ਨਾ ਹੋਣ ਤਾਂ ਉਨ੍ਹਾਂ ਨੂੰ ਸਖ਼ਤੀ ਕਰ ਹਸਪਤਾਲ ਲੈ ਜਾਇਆ ਜਾਵੇ।
ਇਸ ਦੇ ਨਾਲ ਹੀ ਦਿੱਲੀ ਅਤੇ ਹੋਰਨਾਂ ਏਅਰਪੋਰਟਾਂ ਤੋਂ ਆਉਣ ਵਾਲੀਆਂ ਬੱਸਾਂ, ਗੱਡੀਆਂ ਨੂੰ ਪੰਜਾਬ ਸਰਹੱਦ 'ਤੇ ਹੀ ਸਕੈਨ ਕੀਤਾ ਜਾ ਰਿਹਾ ਹੈ। ਨਾਲ ਹੀ ਪੰਜਾਬ 'ਚ ਪਿਛਲੇ 10-15 ਦਿਨਾਂ ਤੋਂ ਆਏ ਵਿਦੇਸ਼ੀਆਂ ਦੀ ਵੀ ਪੂਰੀ ਜਾਂਚ ਕੀਤੀ ਜਾ ਰਹੀ ਹੈ।
ਪੰਜਾਬ ਦੀ ਸਿਹਤ ਮੰਤਰੀ ਦਾ ਕੋਰੋਨਾਵਾਇਰਸ ਤੇ ਵੱਡਾ ਬਿਆਨ, 47 ਸ਼ੱਕੀ ਮਰੀਜ਼ਾਂ ਦੇ ਟੈਸਟ ਨੈਗਟਿਵ
ਇਸ ਦੇ ਨਾਲ ਹੀ ਬਲਬੀਰ ਸਿੱਧੂ ਨੇ ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਪੰਜਾਬੀਅਤ ਦੇ ਚੰਗੇ ਕੰਮਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਬਾਜ਼ਾਰ 'ਚ ਮਾਸਕ ਅਤੇ ਹੈਂਡ ਸੈਨੇਟਾਈਜ਼ਰ ਦੀ ਕਮੀ ਹੋਣ ਕਾਰਨ ਦੁਕਾਨਦਾਰ ਇਸ ਦੀ ਸੇਲ ਬਲੈਕ 'ਚ ਨਾ ਕਰਨ। ਨਾਲ ਹੀ ਉਨ੍ਹਾਂ ਨੇ ਲੋੜ ਪੈਣ 'ਤੇ ਐਸਐਸਪੀ ਅਤੇ ਡੀਸੀ ਨੂੰ ਆਪਣੇ ਪੱਧਰ 'ਤੇ ਸਖ਼ਤ ਕਾਰਵਾਈ ਦੀ ਹਦਾਇਤ ਦਿੱਤੀ ਹੈ।
ਨਾਲ ਹੀ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਇਸ ਸਬੰਧੀ ਅੰਮ੍ਰਿਤਸਰ 'ਚ ਲੈਬ ਬਣਾਈ ਜਾ ਰਹੀ ਹੈ ਤੇ ਸਕੂਲਾਂ 'ਚ ਸਵੇਰੇ ਹੋਣ ਵਾਲੀ ਅਸੈਂਬਲੀ ਨੂੰ ਵੀ ਰੋਕ ਦਿੱਤਾ ਗਿਆ ਹੈ।
ਪੰਜਾਬ ਦੇ ਸਹਿਤ ਮੰਤਰੀ ਬਲਬੀਰ ਸਿੱਧੂ ਨੇ ਕੋਰੋਨਾਵਾਇਰਸ ਬਾਰੇ ਦਿੱਤਾ ਬਿਆਨ
ਏਬੀਪੀ ਸਾਂਝਾ
Updated at:
07 Mar 2020 03:32 PM (IST)
ਅੰਮ੍ਰਿਤਸਰ 'ਚ ਦੇ ਕੋਰੋਨਾਵਾਇਰਸ ਮਰੀਜ਼ਾਂ ਦੀ ਰਿਪੋਰਟ ਪੌਜ਼ਟਵਿ ਆਉਣ 'ਤੇ ਸਹਿਤ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਟੈਸਟ ਦੁਬਾਰਾ ਪੁਣੇ ਭੇਜਿਆ ਗਿਆ ਹੈ ਅਜੇ ਸਿਰਫ ਦਿੱਲੀ ਲੈਬ ਦੀ ਰਿਪੋਰਟ ਨੇ ਵਾਇਰਸ ਦੀ ਪੁਸ਼ਟੀ ਕੀਤੀ ਹੈ।
- - - - - - - - - Advertisement - - - - - - - - -