ਸਲਮਾਨ ਦੇ ਵਕੀਲ ਨੇ ਹਾਜ਼ਰੀ ਮਾਫੀ ਪੇਸ਼ ਕੀਤੀ ਹੈ। ਹਾਜ਼ਰੀ ਮਾਫੀ 'ਚ ਸਲਮਾਨ ਦੇ ਫ਼ਿਲਮ ਦੀ ਸ਼ੂਟਿੰਗ 'ਚ ਰੁੱਝੇ ਹੋਣ ਦਾ ਹਵਾਲਾ ਦਿੱਤਾ ਗਿਆ ਹੈ। ਅਦਾਲਤ ਨੇ ਹਜ਼ਾਰੀ ਦੀ ਮੁਆਫੀ ਸਵੀਕਾਰ ਕਰ ਲਈ ਹੈ, ਇਸ ਕੇਸ ਦੀ ਅਗਲੀ ਸੁਣਵਾਈ ਦੀ ਤਰੀਕ ਹੁਣ 18 ਅਪ੍ਰੈਲ ਰੱਖੀ ਗਈ ਹੈ। ਕਾਲੇ ਹਿਰਨ ਅਤੇ ਗੈਰਕਾਨੂੰਨੀ ਹਥਿਆਰਾਂ ਦੇ ਮਾਮਲੇ ਵਿਚ ਜੋਧਪੁਰ ਦੀ ਜ਼ਿਲ੍ਹਾ ਅਦਾਲਤ ਅਤੇ ਸੈਸ਼ਨ ਕੋਰਟ ਜੋਧਪੁਰ ਵਿਚ ਤਿੰਨ ਅਪੀਲ ਦੀ ਸੁਣਵਾਈ ਹੋਣੀ ਸੀ। ਸਲਮਾਨ ਅੱਜ ਪੇਸ਼ ਨਹੀਂ ਹੋਏ, ਉਸ ਦੇ ਵਕੀਲ ਨੇ ਹਾਜ਼ਰੀਮਾਫੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਹੈ।
ਜਾਣੋ ਪੂਰਾ ਮਾਮਲਾ:
19 ਸਾਲ ਪਹਿਲਾਂ ਸਤੰਬਰ 1998 ਵਿੱਚ ਸਲਮਾਨ ਖਾਨ ਜੋਧਪੁਰ ਵਿੱਚ ਫਿਲਮ ‘ਹਮ ਸਾਥ ਸਾਥ ਹੈਂ’ ਦੀ ਸ਼ੂਟਿੰਗ ਕਰ ਰਹੇ ਸੀ। ਇਸ ਦੌਰਾਨ ਸਲਮਾਨ ਖ਼ਾਨ ’ਤੇ ਫ਼ਿਲਮ ਵਿੱਚ ਅਦਾਕਾਰ ਸੈਫ ਅਲੀ ਖ਼ਾਨ, ਸੋਨਾਲੀ ਬੇਂਦਰੇ, ਤੱਬੂ ਅਤੇ ਨੀਲਮ ਦਾ ਸਮਰਥਨ ਕਰਨ ਦਾ ਇਲਜ਼ਾਮ ਹੈ। ਫ਼ਿਲਮੀ ਸਿਤਾਰਿਆਂ ਨੇ ਸੁਰੱਖਿਅਤ ਕਾਲੇ ਹਿਰਨ ਦਾ ਸ਼ਿਕਾਰ ਕੀਤਾ ਸੀ। ਸ਼ਿਕਾਰ ਦੀ ਤਾਰੀਖ 27 ਸਤੰਬਰ, 28 ਸਤੰਬਰ, 01 ਅਕਤੂਬਰ ਅਤੇ 02 ਅਕਤੂਬਰ ਦੱਸੀ ਗਈ ਹੈ। ਸਾਥੀ ਅਦਾਕਾਰਾਂ 'ਤੇ ਸਲਮਾਨ ਨੂੰ ਸ਼ਿਕਾਰ ਲਈ ਪ੍ਰੇਰਿਤ ਕਰਨ ਦਾ ਦੋਸ਼ੀ ਲਾਇਆ ਗਿਆ ਸੀ। ਸਲਮਾਨ ਖ਼ਾਨ ਨੂੰ ਸੀਜੇਐਮ ਰੂਰਲ ਕੋਰਟ ਜੋਧਪੁਰ ਨੇ ਕਾਨਕਾਨੀ ਹਿਰਨ ਦੇ ਸ਼ਿਕਾਰ ਵਿੱਚ ਦੋਸ਼ੀ ਠਹਿਰਾਇਆ ਹੈ। ਇਸ ਮਾਮਲੇ 'ਚ ਹੋਰ ਸਿਤਾਰਿਆਂ ਨੂੰ ਬਰੀ ਕਰ ਦਿੱਤਾ ਗਿਆ।
ਇਹ ਕੇਸ ਦਾਇਰ ਕੀਤੇ ਗਏ-
- ਸ਼ਿਕਾਰ ਮਾਮਲੇ ਵਿੱਚ ਸਲਮਾਨ ਖ਼ਿਲਾਫ਼ ਚਾਰ ਕੇਸ ਦਰਜ ਕੀਤੇ ਗਏ ਸੀ। ਮਥਾਨੀਆ ਅਤੇ ਭਵਾਦ 'ਚ ਦੋ ਚਿੰਕਾਰ ਦੇ ਸ਼ਿਕਾਰ ਲਈ ਦੋ ਵੱਖਰੇ ਕੇਸ।
- ਕੰਕਣੀ 'ਚ ਕਾਲੇ ਹਿਰਨ ਦੇ ਸ਼ਿਕਾਰ, ਜਿਸ ਵਿੱਚ ਜੋਧਪੁਰ ਦੀ ਅਦਾਲਤ ਨੇ ਸਲਮਾਨ ਨੂੰ ਦੋਸ਼ੀ ਠਹਿਰਾਇਆ ਹੈ।
- ਲਾਇਸੈਂਸ ਖ਼ਤਮ ਹੋਣ ਤੋਂ ਬਾਅਦ ਵੀ .32 ਅਤੇ .22 ਬੋਰ ਦੀਆਂ ਰਾਈਫਲਾਂ ਰੱਖਣ ਦਾ ਕੇਸ
- ਚੌਥਾ ਕੇਸ ਆਰਮਜ਼ ਐਕਟ ਤਹਿਤ ਦਰਜ ਕੀਤਾ ਗਿਆ ਸੀ। ਇਸ 'ਚ ਵੀ ਅਦਾਲਤ ਨੇ ਸਲਮਾਨ ਖ਼ਾਨ ਨੂੰ ਬਰੀ ਕਰ ਦਿੱਤਾ ਸੀ।