ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀਆਂ ਨੂੰ ਹੁਣ ਧਰਮ ਤੇ ਗੁਰੂ ਦੀ ਗੱਲ ਕਰਨ ਦਾ ਹੱਕ ਨਹੀਂ। ਇਹ ਗੱਲ ਕਹਿੰਦਿਆਂ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਘੇਰਿਆ ਹੈ। ਆਮ ਆਦਮੀ ਪਾਰਟੀ ਪੰਜਾਬ ਕਿਸਾਨ ਵਿੰਗ ਦੇ ਪ੍ਰਧਾਨ ਤੇ ਕੋਟਕਪੂਰਾ ਤੋ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਸੱਤਾ 'ਤੇ ਕਾਬਜ਼ ਹੋਣ ਲਈ ਸ੍ਰੀ ਗੁਟਕਾ ਸਾਹਿਬ ਹੱਥ ਵਿੱਚ ਫੜ੍ਹਕੇ ਝੂਠੀ ਸਹੁੰ ਚੁੱਕਣ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀਆਂ ਨੂੰ ਹੁਣ ਧਰਮ ਤੇ ਗੁਰੂ ਦੀ ਗੱਲ ਕਰਨ ਦਾ ਹੱਕ ਨਹੀਂ। ਕਾਂਗਰਸੀਆਂ ਨੇ ਭੋਲੇ-ਭਾਲੇ ਲੋਕਾਂ ਦੀਆਂ ਵੋਟਾਂ ਲੈਣ ਲਈ ਝੂਠੀ ਸਹੁੰ ਚੁੱਕੀ, ਕੁਰਸੀ ਮਿਲਦਿਆਂ ਹੀ ਸਹੁੰ ਤੋਂ ਮੁਕਰ ਗਏ ਹਨ, ਉਨ੍ਹਾਂ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
‘ਆਪ’ ਆਗੂ ਨੇ ਕਿਹਾ ਕਿ ਪਹਿਲਾਂ ਬਾਦਲ ਦਲ ਧਰਮ ਦੇ ਨਾਂ 'ਤੇ ਲੋਕਾਂ ਤੋਂ ਵੋਟਾਂ ਮੰਗਦਾ ਰਿਹਾ ਅਤੇ ਸੱਤਾ ਉੱਤੇ ਕਬਜ਼ ਹੋਣ ਬਾਅਦ ਸਭ ਕੁਝ ਭੁੱਲ ਜਾਂਦਾ ਸੀ। ਧਰਮ ਦੇ ਨਾਂ 'ਤੇ ਵੋਟਾਂ ਮੰਗਣ ਵਾਲਾ ਬਾਦਲ ਲੋਕਾਂ ਨੂੰ ਲੁੱਟਦਾ ਹੋਇਆ ਆਪਣੀ ਜਾਇਦਾਦ ਬਣਾਉਂਦਾ ਰਿਹਾ। ਕਾਂਗਰਸ ਵੀ ਬਾਦਲਾਂ ਦੀ ਤਰ੍ਹਾਂ ਹੀ ਧਰਮ ਦੇ ਨਾਂ 'ਤੇ ਉੱਤੇ ਗੁੰਮਰਾਹ ਕਰ ਰਹੀ ਹੈ। ਕਾਂਗਰਸੀ ਆਗੂ ਆਪਣੀਆਂ ਰਾਜਨੀਤਕ ਰੋਟੀਆਂ ਸੇਕਣ ਲਈ ਧਰਮ ਦਾ ਸਹਾਰਾ ਲੈ ਰਹੇ ਹਨ। ਸੰਧਵਾ ਨੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ‘ਆਪ’ 'ਤੇ ਧਰਮ ਮਾਮਲਿਆਂ ਵਿੱਚ ਦਖਲਅੰਦਾਜੀ ਕਰਨ ਦੇ ਲਗਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮੰਤਰੀ ਰੰਧਾਵਾ ਵੀ ਉਸੇ ਟੀਮ ਦੇ ਮੈਂਬਰ ਹਨ ਜਿਸ ਦਾ ਕੈਪਟਨ ਸ੍ਰੀ ਗੁੱਟਕਾ ਸਾਹਿਬ ਦੀ ਸਹੁੰ ਚੁੱਕ ਕੇ ਮੁਕਰ ਗਿਆ।
ਪੰਜਾਬ ਸਣੇ ਪੰਜ ਸੂਬਿਆਂ ਦੇ ਕਿਸਾਨਾਂ ਤੋਂ ਵਾਪਸ ਲਏ ਜਾਣਗੇ 1,364 ਕਰੋੜ ਰੁਪਏ, ਪੀਐਮ ਕਿਸਾਨ ਯੋਜਨਾ ਰਾਹੀਂ ਹੋਇਆ ਸੀ ਭੁਗਤਾਨ
ਉਨ੍ਹਾਂ ਕਿਹਾ ਕਿ ਕੀ ਮੰਤਰੀ ਰੰਧਾਵਾ ਇਹ ਦੱਸਣਗੇ ਕਿ ਜੋ ਉਨ੍ਹਾਂ ਬਰਗਾੜੀ ਤੇ ਕੋਟਕਪੂਰਾ ਜਾ ਕੇ ਸਿੱਖ ਸੰਗਤਾਂ ਨਾਲ ਵਾਅਦੇ ਕੀਤੇ ਸੀ ਉਨ੍ਹਾਂ ਦਾ ਕੀ ਬਣਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਸ਼ਹੀਦ ਸਿੱਖਾਂ ਦੇ ਦੋਸ਼ੀਆਂ ਨੂੰ ਜੋ ਸਲਾਖਾਂ ਪਿੱਛੇ ਭੇਜਣ ਦਾ ਜੋ ਵਾਅਦਾ ਕੀਤਾ ਸੀ, ਉਸਦਾ ਕੀ ਹੋਇਆ। ਜਾਂ ਫਿਰ ਆਪਣੇ ਮੁੱਖ ਮੰਤਰੀ ਕੈਪਟਨ ਦੀ ਸਹੁੰ ਚੁੱਕਕੇ ਮੁੱਕਣ ਦੀ ਰੀਤ ਨੂੰ ਅੱਗੇ ਵਧਾਉਂਦੇ ਹੋਏ ਇਹ ਵੀ ਮੁਕਰ ਗਏ ਹਨ।
ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੱਸਣ ਜਦੋਂ ਉਨ੍ਹਾਂ ਵਿਧਾਨ ਸਭਾ ਵਿੱਚ ਖੁਦ ਇਹ ਮੰਨਿਆ ਸੀ ਕਿ ਉਨ੍ਹਾਂ ਦੀ ਸਰਕਾਰ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿੱਚ ਫੇਲ੍ਹ ਰਹੀ ਹੈ, ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਗੇ ਝੋਲੀ ਫੈਲਾਉਂਦੇ ਹੋਏ ਕਿਹਾ ਸੀ ਕਿ ਉਨ੍ਹਾਂ ਦੀ ਝੋਲੀ ਵਿੱਚ ਇਨਸਾਫ ਦੀ ਖੈਰ ਪਾਉਣ, ਹੁਣ ਉਹ ਆਪਣੀ ਗੱਲ ਤੋਂ ਕਿਉਂ ਮੁਕਰ ਗਏ ਹਨ? ਉਨ੍ਹਾਂ ਕਿਹਾ ਕਿ ਕਾਂਗਰਸ ਜੋ ਆਪਣੇ ਆਪ ਨੂੰ ਧਰਮ ਨਿਰਪੱਖ ਪਾਰਟੀ ਕਹਿੰਦੀ ਹੈ, ਅਸਲ ਵਿੱਚ ਉਹ ਦੋਗਲੀ ਨੀਤੀ ਖੇਡਦੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਪੰਜਾਬ ਦੇ ਮੰਤਰੀਆਂ ਨੂੰ ਨਹੀਂ ਧਰਮ ਦੀ ਗੱਲ ਕਰਨ ਦਾ ਹੱਕ, 'ਆਪ' ਨੇ ਕੈਪਟਨ ਸਣੇ ਘੜੀਸੇ ਬਾਦਲ
ਏਬੀਪੀ ਸਾਂਝਾ
Updated at:
10 Jan 2021 05:33 PM (IST)
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀਆਂ ਨੂੰ ਹੁਣ ਧਰਮ ਤੇ ਗੁਰੂ ਦੀ ਗੱਲ ਕਰਨ ਦਾ ਹੱਕ ਨਹੀਂ। ਇਹ ਗੱਲ ਕਹਿੰਦਿਆਂ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਘੇਰਿਆ ਹੈ। ਆਮ ਆਦਮੀ ਪਾਰਟੀ ਪੰਜਾਬ ਕਿਸਾਨ ਵਿੰਗ ਦੇ ਪ੍ਰਧਾਨ ਤੇ ਕੋਟਕਪੂਰਾ ਤੋ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਸੱਤਾ 'ਤੇ ਕਾਬਜ਼ ਹੋਣ ਲਈ ਸ੍ਰੀ ਗੁਟਕਾ ਸਾਹਿਬ ਹੱਥ ਵਿੱਚ ਫੜ੍ਹਕੇ ਝੂਠੀ ਸਹੁੰ ਚੁੱਕਣ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀਆਂ ਨੂੰ ਹੁਣ ਧਰਮ ਤੇ ਗੁਰੂ ਦੀ ਗੱਲ ਕਰਨ ਦਾ ਹੱਕ ਨਹੀਂ।
ਪੁਰਾਣੀ ਤਸਵੀਰ
- - - - - - - - - Advertisement - - - - - - - - -