ਗਾਇਕ ਜੱਸ ਬਾਜਵਾ ਨੇ ਕਿਸਾਨੀ ਅੰਦੋਲਨ ਲਈ ਇੱਕ ਹੋਰ ਗੀਤ ਪੇਸ਼ ਕੀਤਾ ਹੈ। ਦੇਖ ਦਿੱਲੀਏ ਗੀਤ ਰਾਹੀਂ ਜੱਸ ਬਾਜਵਾ ਨੇ ਦਿੱਲੀ ਤੇ ਕੇਂਦਰ ਨੂੰ ਲਲਕਾਰਿਆ ਹੈ। ਇਸ ਗੀਤ ਨੂੰ ਲੋਕ ਕਾਫੀ ਹੁੰਗਾਰਾ ਦੇ ਰਹੇ ਹਨ, ਕਿਉਂਕਿ ਇਸ ਗੀਤ 'ਚ ਜੱਸ ਬਾਜਵਾ ਨੇ ਚਲ ਰਹੇ ਅੰਦੋਲਨ ਦੀ ਤਸਵੀਰ ਦਰਸਾਈ ਹੈ। ਪੰਜਾਬੀ ਗਾਇਕ ਨੇ ਕਿਸਾਨੀ ਗੀਤਾਂ ਨੂੰ ਫਿਲਹਾਲ ਟ੍ਰੈਂਡ ਬਣਾ ਦਿੱਤਾ ਹੈ।
ਹਰ ਦਿਨ ਨਵਾਂ ਗੀਤ ਰਿਲੀਜ਼ ਕੀਤਾ ਜਾਂਦਾ ਹੈ। ਕਿਸਾਨ ਅੰਦੋਲਨ 'ਚ ਵੀ ਜਾ ਕੇ ਪੰਜਾਬੀ ਗਾਇਕ ਆਪਣੇ ਗੀਤਾਂ ਨਾਲ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਹਨ। ਗਾਇਕ ਜੱਸ ਬਾਜਵਾ ਨੇ ਪੰਜਾਬ 'ਚ ਕੀਤੇ ਗਏ ਪ੍ਰਦਰਸ਼ਨਾਂ 'ਚ ਵੀ ਹਿੱਸਾ ਲਿਆ ਸੀ। ਉਸ ਦੌਰਾਨ 'ਜੱਟਾ ਤਕੜਾ ਹੋਜਾ' ਗੀਤ ਨਾਲ ਇਸ ਗਾਇਕ ਨੇ ਪੰਜਾਬ ਦੇ ਕਿਸਾਨਾਂ ਦਾ ਹੌਂਸਲਾ ਵਧਾਇਆ ਸੀ।
ਫਿਰ ਕਈ ਪੰਜਾਬੀ ਕਲਾਕਾਰਾਂ ਨੇ ਕਿਸਾਨ ਅੰਦੋਲਨ ਲਈ 'ਕਿਸਾਨ ਐਂਥਮ' ਵੀ ਪੇਸ਼ ਕੀਤਾ ਸੀ। ਮਨਕਿਰਤ ਔਲਖ, ਜੋਰਡਨ ਸੰਧੂ, ਅਫਸਾਨਾ ਖ਼ਾਨ, ਫਾਜ਼ਿਲਪੁਰੀਆ, ਦਿਲਪ੍ਰੀਤ ਢਿੱਲੋਂ ਦੇ ਨਾਲ ਜੱਸ ਬਾਜਵਾ ਨੇ ਵੀ ਇਸ ਗੀਤ ਨੂੰ ਗਾਇਆ ਸੀ ਪਰ ਹੁਣ ਇਕ ਵਾਰ ਫਿਰ ਤੋਂ 'ਦੇਖ ਦਿੱਲੀਏ' ਨਾਲ ਜੱਸ ਬਾਜਵਾ ਕਾਫੀ ਵਾਹ-ਵਾਹੀ ਬਟੌਰ ਰਿਹਾ ਹੈ।