ਚੰਡੀਗੜ੍ਹ: ਜੇਕਰ ਸਭ ਕੁੱਝ ਠੀਕ ਰਿਹਾ 'ਤੇ ਉਹ ਦਿਨ ਦੂਰ ਨਹੀਂ ਜਦ ਪੰਜਾਬ ਦੇ ਮੋਹਾਲੀ ਸ਼ਹਿਰ 'ਚ ਆਨਲਾਈਨ ਸ਼ਰਾਬ ਦੀ ਹੋਮ ਡਿਲੀਵਰੀ ਪਰਯੋਗਿਕ ਤੌਰ 'ਤੇ ਕੀਤੀ ਜਾਵੇਗੀ। ਇਸ ਵਿਸ਼ੈ 'ਚ ਪੰਜਾਬ ਸਰਕਾਰ ਲਗਾਤਾਰ ਵਿਚਾਰ-ਚਰਚਾ ਕਰ ਰਹੀ ਹੈ। ਸ਼ਰਾਬ ਦੀ ਹੋਮ ਡਿਲੀਵਰੀ ਨਾਲ ਸੰਬੰਧਿਤ ਇੱਕ ਐਲਾਨ ਪੰਜਾਬ ਐਕਸਾਇਜ ਪੁਲਿਸ ਦੀ ਨਵੀਆਂ ਨੀਤੀਆਂ 'ਚ ਸ਼ਾਮਿਲ ਹੈ। ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗੁਵਾਈ 'ਚ ਹੋਈ ਕੈਬਨਿਟ ਬੈਠਕ 'ਚ ਮੰਜ਼ੂਰੀ ਦਿੱਤੀ ਗਈ।
ਇੱਥੇ ਇਹ ਸਾਫ ਕਰ ਦਿੱਤਾ ਜਾਵੇ ਕਿ ਸ਼ਰਾਬ ਦੀ ਹੋਮ ਡਿਲੀਵਰੀ ਦੀ ਪੇਸ਼ਕਸ਼ ਨੂੰ ਅਜੇ ਸਿਰਫ ਪੰਜਾਬ ਦੇ ਮੋਹਾਲੀ 'ਚ ਲਾਗੂ ਕੀਤੇ ਜਾਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਹਾਲਾਂਕਿ ਅਧਿਕਾਰੀਆਂ ਮੁਤਾਬਕ ਸ਼ਰਾਬ ਦੀ ਆਨਲਾਈਨ ਬਿਕਰੀ ਮੋਹਾਲੀ 'ਚ ਤਾਂ ਹੀ ਕੀਤੀ ਜਾਵੇਗੀ ਜਦ ਸ਼ਹਿਰ 'ਚ ਲਿਕਰ ਵੇਚਣ ਦਾ ਲਾਇਸੇਂਸ ਰੱਖਣ ਵਾਲਾ ਕੋਈ ਵੀ ਦੁਕਾਨਦਾਰ ਇਸਦਾ ਵਿਰੋਧ ਨਹੀਂ ਕਰੇਗਾ।
ਇੱਕ ਵੀ ਲਾਇਸੇਂਸ ਰੱਖਣ ਵਾਲੇ ਦੁਕਾਨਦਾਰ ਨੇ ਜੇਕਰ ਇਸ ਪ੍ਰਪੋਜ਼ਲ ਦਾ ਵਿਰੋਧ ਕੀਤਾ ਤਾਂ ਇਸ ਨੂੰ ਲਾਗੂ ਨਹੀਂ ਕੀਤਾ ਜਾਵੇਗਾ। ਦਸ ਦਈਏ ਕਿ ਹੋਮ ਡਿਲੀਵਰੀ ਲਈ ਗਾਹਕਾਂ ਤੋਂ ਕੁੱਝ ਵਾਧੂ ਪੇਸੈ ਡਿਲੀਵਰੀ ਚਾਰਜ ਦੇ ਤੌਰ 'ਤੇ ਵੀ ਲਏ ਜਾਣਗੇ।
ਮੋਹਾਲੀ 'ਚ ਸ਼ਰਾਬ ਦੀ ਹੋ ਸਕਦੀ ਹੈ ਆਨਲਾਈਨ ਹੋਮ ਡਿਲੀਵਰੀ, ਪੇਸ਼ਕਸ਼ 'ਤੇ ਵਿਚਾਰ ਕਰ ਰਹੀ ਸਰਕਾਰ
ਏਬੀਪੀ ਸਾਂਝਾ
Updated at:
01 Feb 2020 03:55 PM (IST)
ਜੇਕਰ ਸਭ ਕੁੱਝ ਠੀਕ ਰਿਹਾ 'ਤੇ ਉਹ ਦਿਨ ਦੂਰ ਨਹੀਂ ਜਦ ਪੰਜਾਬ ਦੇ ਮੋਹਾਲੀ ਸ਼ਹਿਰ 'ਚ ਆਨਲਾਈਨ ਸ਼ਰਾਬ ਦੀ ਹੋਮ ਡਿਲੀਵਰੀ ਪਰਯੋਗਿਕ ਤੌਰ 'ਤੇ ਕੀਤੀ ਜਾਵੇਗੀ। ਇਸ ਵਿਸ਼ੈ 'ਚ ਪੰਜਾਬ ਸਰਕਾਰ ਲਗਾਤਾਰ ਵਿਚਾਰ-ਚਰਚਾ ਕਰ ਰਹੀ ਹੈ।
- - - - - - - - - Advertisement - - - - - - - - -