ਨਵਾਂਸ਼ਹਿਰ: ਦੇਸ਼ ‘ਚ ਚੱਲ ਰਹੇ ਕੋਰੋਨਾ ਸੰਕਟ ਦੇ ਵਿਚਕਾਰ ਪੰਜਾਬ ਦੇ ਨਵਾਂਸ਼ਹਿਰ ਤੋਂ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਨਵਾਂਸ਼ਹਿਰ ਦੇ 18 ਮਰੀਜ਼ਾਂ ਦੀ ਰਿਪੋਰਟ ਕੋਰੋਨਾ ਤੋਂ ਪੀੜਤ ਹੈ। 17 ਵਿਅਕਤੀਆਂ ਦੀ ਰਿਪੋਰਟ ਪਹਿਲਾਂ ਹੀ ਨਕਾਰਾਤਮਕ ਆਈ ਸੀ, 18ਵੇਂ ਵਿਅਕਤੀ ਦੀ ਰਿਪੋਰਟ ਵੀ ਨੈਗਟਿਵ ਆਈ ਹੈ। ਇਸ ਰਿਪੋਰਟ ਦੇ ਨੈਗਟਿਵ ਆਉਣ ਤੋਂ ਬਾਅਦ ਨਵਾਂਸ਼ਹਿਰ ਕੋਰੋਨਾ ਨੂੰ ਹਰਾਉਣ ਵਾਲਾ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ।


ਪੰਜਾਬ ਦਾ ਨਵਾਂ ਸ਼ਹਿਰ ਬਣਿਆ ਮਿਸ਼ਾਲ:

ਦੱਸ ਦੇਈਏ ਕਿ ਪੰਜਾਬ ਦਾ ਨਵਾਂਸ਼ਹਿਰ ਉਹ ਜ਼ਿਲ੍ਹਾ ਹੈ ਜਿੱਥੋਂ ਕੋਰੋਨਾ ਨੇ ਸੂਬੇ ‘ਚ ਆਪਣਾ ਪੈਰ ਫੈਲਾਉਣਾ ਸ਼ੁਰੂ ਕੀਤਾ ਅਤੇ ਨਵਾਂਸ਼ਹਿਰ ਕੋਰੋਨਾ ਦਾ ਕਿਲ੍ਹਾ ਬਣ ਗਿਆ। ਪਿੰਡ ਪਥਲਾਵਾ ਦੇ ਬਲਦੇਵ ਸਿੰਘ ਦੀ 18 ਮਾਰਚ ਨੂੰ ਕੋਰੋਨਾਵਾਇਰਸ ਨਾਲ ਮੌਤ ਹੋ ਗਈ ਸੀ। ਉਸਦੀ ਮੌਤ ਤੋਂ ਅਗਲੇ ਹੀ ਦਿਨ ਪਤਾ ਲੱਗਿਆ ਕਿ ਉਸਨੂੰ ਕੋਰੋਨਾ ਸੀ। ਜਿਵੇਂ ਹੀ ਕੋਰੋਨਾ ਦੀ ਪੁਸ਼ਟੀ ਹੋਈ, ਪ੍ਰਸ਼ਾਸਨ ਨੇ ਜਾਂਚ ਕੀਤੀ ਅਤੇ 23 ਵਿਅਕਤੀ ਸਕਾਰਾਤਮਕ ਪਾਏ ਗਏ।

ਪਥਲਾਵਾ ਦੇ ਬਜ਼ੁਰਗ ਬਲਦੇਵ ਸਿੰਘ ਤੋਂ ਸ਼ੁਰੂ ਹੋਈ ਇਹ ਬਿਮਾਰੀ ਜ਼ਿਲੇ ‘ਚ ਲਗਾਤਾਰ ਫੈਲ ਰਹੀ ਸੀ, ਪਰ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੇ ਇਸ ‘ਤੇ ਸਖ਼ਤ ਕਾਰਵਾਈ ਕੀਤੀ। ਹਾਲਾਂਕਿ ਬਲਦੇਵ ਸਿੰਘ ਨਹੀਂ ਰਿਹਾ, ਪਰ ਉਸਦੇ ਪਰਿਵਾਰ ਸਣੇ ਸਾਰੇ ਮਰੀਜਾਂ ਨੇ ਇਸ ਬਿਮਾਰੀ ਤੋਂ ਛੁਟਕਾਰਾ ਪਾ ਲਿਆ। ਇਸ ਦੇ ਨਾਲ ਜ਼ਿਲ੍ਹੇ ਨੂੰ ਰੈੱਡ ਜ਼ੋਨ ਚੋਂ ਗ੍ਰੀਨ ਜ਼ੋਨ ‘ਚ ਜਾਣ ਲਈ ਹਾਲਾਂ 28 ਦਿਨ ਦੇ ਸਮੇਂ ਦਾ ਇੰਤਜ਼ਾਰ ਕਰਨਾ ਪਵੇਗਾ ਪਰੰਤੂ ਜ਼ਿਲ੍ਹੇ ‘ਤੇ ਕੋਰੋਨਾ ਦੀ ਦਹਿਸ਼ਤ ਦਾ ਪਿਆ ਪਰਛਾਵਾਂ ਅੱਜ ਖ਼ਤਮ ਹੋ ਗਿਆ।

ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਮੁਤਾਬਕ 19 ਮਾਰਚ ਤੋਂ 26 ਮਾਰਚ ਤੱਕ ਇੱਕ ਆਏ 18 ਕੋਰੋਨਾ ਮਾਮਲਿਆਂ ਨੂੰ ਜਿਸ ਸੰਜੀਦਗੀ ਤੇ ਸੇਵਾ ਭਾਵ ਨਾਲ ਜ਼ਿਲ੍ਹੇ ਦੇ ਸਿਹਤ ਵਿਭਾਗ ਨੇ ਨਜਿੱਠਿਆ ਹੈ, ਉਸ ਦਾ ਨਤੀਜਾ ਸਾਹਮਣੇ ਹੈ। ਉਨ੍ਹਾਂ ਇਸ ਦਾ ਸਿਹਰਾ ਸਿਹਤ, ਪ੍ਰਸ਼ਾਸਕੀ, ਪੁਲਿਸ ਅਤੇ ਜ਼ਮੀਨੀ ਪੱਧਰ ‘ਤੇ ਲੱਗੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦਿੱਤਾ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ  ਕਿਹਾ ਕਿ ਸਾਨੂੰ ਅਜੇ ਵੀ ਸੰਜੀਦਗੀ ਵਰਤਨ ਦੀ ਲੋੜ ਹੈ।