News
News
ਟੀਵੀabp shortsABP ਸ਼ੌਰਟਸਵੀਡੀਓ
X

ਅਕਾਲੀ ਵਿਧਾਇਕ ਦੇ ਘਰ 'ਅਕਾਲੀ ਪੁਲਿਸ' ਦੀ ਰੇਡ, ਰੋਸ 'ਚ ਅਸਤੀਫਾ

Share:
ਮੋਗਾ: ਵਿਧਾਨ ਸਭਾ ਚੋਣਾਂ 2017 ਲਈ ਉਮੀਦਵਾਰਾਂ ਦਾ ਐਲਾਨ ਕਰਦਿਆਂ ਹੀ ਅਕਾਲੀ ਦਲ 'ਚ ਬਗਾਵਤੀ ਸੁਰ ਉੱਠਣੇ ਸ਼ੁਰੂ ਹੋ ਚੁੱਕੇ ਹਨ। ਟਿਕਟਾਂ ਕੱਟੇ ਜਾਣ ਤੋਂ ਨਰਾਜ ਅਕਾਲੀ ਵਿਧਾਇਕਾਂ ਵੱਲੋਂ ਪਾਰਟੀ ਛੱਡਣ ਦਾ ਸਿਲਸਲਾ ਜਾਰੀ ਹੈ। ਪਾਰਟੀ ਵੱਲੋਂ ਟਿਕਟ ਨਾ ਦੇਣ ਦੇ ਐਲਾਨ ਤੋਂ ਬਾਅਦ ਬਾਘਾਪੁਰਾਣਾ ਦੇ ਅਕਾਲੀ ਵਿਧਾਇਕ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਨੇ ਆਪਣੇ ਹਮਾਇਤੀਆਂ ਸਮੇਤ ਪਾਰਟੀ ਵਿੱਚੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਮੁਤਾਬਕ ਪਾਰਟੀ ਖਿਲਾਫ ਅਵਾਜ ਚੁੱਕਣ ਤੋਂ ਨਰਾਜ ਅਕਾਲੀ ਸਰਕਾਰ ਨੇ ਉਨ੍ਹਾਂ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ ਹੈ। ਵਿਧਾਇਕ ਮਹੇਸ਼ ਇੰਦਰ ਸਿੰਘ ਮੁਤਾਬਕ ਪਾਰਟੀ 'ਚ ਬਗਾਵਤ ਕਰਨ ਦੇ ਚੱਲਦੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਸਿਲਸਲਾ ਚੱਲ ਰਿਹਾ ਹੈ। ਮਹੇਸ਼ ਇੰਦਰ ਸਿੰਘ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੀ ਰਿਹਾਇਸ਼ ’ਤੇ ਸਥਾਨਕ ਪੁਲੀਸ ਨੇ ਛਾਪੇਮਾਰੀ ਕੀਤੀ ਤੇ ਗੈਂਗਸਟਰਾਂ ਨਾਲ ਸਬੰਧਾਂ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕਰਨ ਦੀ ਧਮਕੀ ਦਿੱਤੀ ਹੈ। ਪੁਲੀਸ ਨੇ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਗੱਲਬਾਤ ਕਰਨ ਲਈ ਵੀ ਕਿਹਾ ਤੇ ਸਾਫ਼ ਕਰ ਦਿੱਤਾ ਕਿ ਜੇ ਅਕਾਲੀ ਦਲ ਛੱਡਿਆ ਤਾਂ ਉਨ੍ਹਾਂ ਦਾ ਵੱਡਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਟਿਕਟ ਕੱਟਣ ਦੇ ਰੋਸ ਵਜੋਂ ਨਹੀਂ, ਸਗੋਂ ਘਰੇ ਪੁਲੀਸ ਭੇਜ ਕੇ ਬੇਇਜ਼ਤ ਕਰਨ ਦੇ ਰੋਸ ਵਜੋਂ ਪਾਰਟੀ ਛੱਡ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਜਲਦ ਆਪਣੀ ਅਗਲੀ ਰਣਨੀਤੀ ਬਾਰੇ ਫ਼ੈਸਲਾ ਲੈਣਗੇ।
Published at : 23 Nov 2016 10:19 AM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Weather Update: ਪੰਜਾਬ ਦੇ 11 ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ, ਤੂਫਾਨ ਦਾ ਅਲਰਟ ਜਾਰੀ

Weather Update: ਪੰਜਾਬ ਦੇ 11 ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ, ਤੂਫਾਨ ਦਾ ਅਲਰਟ ਜਾਰੀ

ਸਰਕਾਰ ਅਤੇ ਕਿਸਾਨਾਂ ਵਿਚਾਲੇ ਮੀਟਿੰਗ ਅੱਜ, ਇਨ੍ਹਾਂ ਅਹਿਮ ਮੁੱਦਿਆਂ 'ਤੇ ਹੋਵੇਗੀ ਗੱਲਬਾਤ

ਸਰਕਾਰ ਅਤੇ ਕਿਸਾਨਾਂ ਵਿਚਾਲੇ ਮੀਟਿੰਗ ਅੱਜ, ਇਨ੍ਹਾਂ ਅਹਿਮ ਮੁੱਦਿਆਂ 'ਤੇ ਹੋਵੇਗੀ ਗੱਲਬਾਤ

ਪੰਜ ਸਾਲ ਦੀ ਬੱਚੀ ਨੂੰ ਤੀਜੀ ਮੰਜ਼ਿਲ ਤੋਂ ਸੁੱਟਿਆ ਥੱਲ੍ਹੇ, ਮੌਕੇ 'ਤੇ ਹੋਈ ਮੌਤ, ਜਾਣੋ ਪੂਰਾ ਮਾਮਲਾ

ਪੰਜ ਸਾਲ ਦੀ ਬੱਚੀ ਨੂੰ ਤੀਜੀ ਮੰਜ਼ਿਲ ਤੋਂ ਸੁੱਟਿਆ ਥੱਲ੍ਹੇ, ਮੌਕੇ 'ਤੇ ਹੋਈ ਮੌਤ, ਜਾਣੋ ਪੂਰਾ ਮਾਮਲਾ

Panchayat Elections ਨਵਾਂਸ਼ਹਿਰ 'ਚ ਸਰਪੰਚਾਂ ਲਈ 746 ਤੇ ਪੰਚਾਂ ਲਈ 2144 ਉਮੀਦਵਾਰ ਚੋਣ ਮੈਦਾਨ 'ਚ

Panchayat Elections ਨਵਾਂਸ਼ਹਿਰ 'ਚ ਸਰਪੰਚਾਂ ਲਈ 746 ਤੇ ਪੰਚਾਂ ਲਈ 2144 ਉਮੀਦਵਾਰ ਚੋਣ ਮੈਦਾਨ 'ਚ

ਡਿੰਪੀ ਢਿੱਲੋਂ ਨੂੰ ਮਨਪ੍ਰੀਤ ਬਾਦਲ ਦੀ ਚੇਤਾਵਨੀ, ਕਿਹਾ ਜੇ ਐਮ.ਐਲ.ਏ ਬਣਨਾ ਹੈ ਤਾਂ...

ਡਿੰਪੀ ਢਿੱਲੋਂ ਨੂੰ ਮਨਪ੍ਰੀਤ ਬਾਦਲ ਦੀ ਚੇਤਾਵਨੀ, ਕਿਹਾ ਜੇ ਐਮ.ਐਲ.ਏ ਬਣਨਾ ਹੈ ਤਾਂ...

ਪ੍ਰਮੁੱਖ ਖ਼ਬਰਾਂ

Horoscope Today: ਮੇਖ ਤੋਂ ਲੈਕੇ ਮੀਨ ਵਾਲਿਆਂ ਲਈ ਕਿਵੇਂ ਦਾ ਰਹੇਗਾ 9 ਅਕਤੂਬਰ ਦਾ ਦਿਨ, ਜਾਣੋ ਅੱਜ ਦਾ ਰਾਸ਼ੀਫਲ

Horoscope Today: ਮੇਖ ਤੋਂ ਲੈਕੇ ਮੀਨ ਵਾਲਿਆਂ ਲਈ ਕਿਵੇਂ ਦਾ ਰਹੇਗਾ 9 ਅਕਤੂਬਰ ਦਾ ਦਿਨ, ਜਾਣੋ ਅੱਜ ਦਾ ਰਾਸ਼ੀਫਲ

'ਕਿਤੇ ਇਹ ਸਾਜ਼ਿਸ਼ ਤਾਂ ਨਹੀਂ?', EVM ਦਾ ਹਵਾਲਾ ਦਿੰਦੇ ਹੋਏ ਕਾਂਗਰਸ ਨੇ ਪੁੱਛਿਆ, ECI ਸੂਤਰਾਂ ਨੇ ਵੱਡੇ ਇਲਜ਼ਾਮ 'ਤੇ ਦਿੱਤਾ ਇਹ ਜਵਾਬ

'ਕਿਤੇ ਇਹ ਸਾਜ਼ਿਸ਼ ਤਾਂ ਨਹੀਂ?', EVM ਦਾ ਹਵਾਲਾ ਦਿੰਦੇ ਹੋਏ ਕਾਂਗਰਸ ਨੇ ਪੁੱਛਿਆ, ECI ਸੂਤਰਾਂ ਨੇ ਵੱਡੇ ਇਲਜ਼ਾਮ 'ਤੇ ਦਿੱਤਾ ਇਹ ਜਵਾਬ

ਤੁਹਾਡੇ ਵੀ ਸਮੇਂ ਤੋਂ ਪਹਿਲਾਂ ਵਾਲ ਹੋ ਗਏ ਚਿੱਟੇ, ਤਾਂ ਅੱਜ ਤੋਂ ਹੀ ਸ਼ੁਰੂ ਕਰ ਦਿਓ ਆਹ ਕੰਮ, ਜਲਦੀ ਮਿਲੇਗੀ ਨਤੀਜਾ

ਤੁਹਾਡੇ ਵੀ ਸਮੇਂ ਤੋਂ ਪਹਿਲਾਂ ਵਾਲ ਹੋ ਗਏ ਚਿੱਟੇ, ਤਾਂ ਅੱਜ ਤੋਂ ਹੀ ਸ਼ੁਰੂ ਕਰ ਦਿਓ ਆਹ ਕੰਮ, ਜਲਦੀ ਮਿਲੇਗੀ ਨਤੀਜਾ

Diabetes: ਡਾਇਬਟੀਜ਼ ਦੀ ਬੀਮਾਰੀ ਵਿਚ ਕਰੇਲੇ ਦਾ ਸੇਵਨ ਕਿੰਨਾ ਫਾਇਦੇਮੰਦ? ਜਾਣੋ ਇਸ ਪਿੱਛੇ ਦਾ ਲੋਜਿਕ

Diabetes: ਡਾਇਬਟੀਜ਼ ਦੀ ਬੀਮਾਰੀ ਵਿਚ ਕਰੇਲੇ ਦਾ ਸੇਵਨ ਕਿੰਨਾ ਫਾਇਦੇਮੰਦ? ਜਾਣੋ ਇਸ ਪਿੱਛੇ ਦਾ ਲੋਜਿਕ