News
News
ਟੀਵੀabp shortsABP ਸ਼ੌਰਟਸਵੀਡੀਓ
X

ਉਮੀਦਵਾਰਾਂ ਦੀ ਸੂਚੀ 'ਤੇ ਛੋਟੇਪੁਰ ਨੂੰ ਇਤਰਾਜ਼

Share:
ਚੰਡੀਗੜ੍ਹ: ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਦਿਆਂ ਹੀ ਕਈ ਵਿਵਾਦਾਂ ਨੇ ਜਨਮ ਲੈ ਲਿਆ ਹੈ। ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਵੀ ਨਰਾਜ਼ ਨਜ਼ਰ ਆ ਰਹੇ ਹਨ। ਛੋਟੇਪੁਰ ਨੂੰ ਪਾਰਟੀ ਵੱਲੋਂ ਜਾਰੀ ਕੀਤੀ ਲਿਸਟ ਵਾਲੇ ਕੁਝ ਨਾਵਾਂ 'ਤੇ ਇਤਰਾਜ਼ ਹੈ। ਉਹ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਕੋਲ ਮੁੱਦਾ ਚੁੱਕਣਗੇ।     ਸੁੱਚਾ ਸਿੰਘ ਛੋਟੇਪੁਰ ਮੁਤਾਬਕ ਉਨ੍ਹਾਂ ਸਮੇਤ ਸਕ੍ਰੀਨਿੰਗ ਕਮੇਟੀ ਮੈਂਬਰਾਂ ਨੇ ਉਮੀਦਵਾਰਾਂ ਦੇ 5-5 ਨਾਵਾਂ ਦੀ ਸਿਫਾਰਸ਼ ਕੀਤੀ ਸੀ ਪਰ ਛੋਟੇਪੁਰ ਵੱਲੋਂ ਭੇਜੇ ਗਏ ਕਿਸੇ ਵੀ ਉਮੀਦਵਾਰ ਨੂੰ ਟਿਕਟ ਨਹੀਂ ਦਿੱਤਾ ਗਿਆ। ਅਜਿਹੇ 'ਚ ਉਨ੍ਹਾਂ ਨੂੰ ਇਤਰਾਜ਼ ਹੈ ਕਿਉਂਕਿ ਜਿਹੜੇ ਵਰਕਰਾਂ ਨੇ ਪਾਰਟੀ ਲਈ ਕੰਮ ਕੀਤਾ, ਉਨ੍ਹਾਂ ਦੀ ਹੀ ਅਣਦੇਖੀ ਹੋਈ ਹੈ। ਹਾਲਾਂਕਿ ਸੁੱਚਾ ਸਿੰਘ ਛੋਟੇਪੁਰ ਨੇ ਸਾਫ ਕੀਤਾ ਕਿ ਇੱਕ ਨਿੱਜੀ ਚੈਨਲ ਵੱਲੋਂ ਦਿਖਾਈ ਜਾ ਰਹੀ ਉਨ੍ਹਾਂ ਦੇ ਅਸਤੀਫੇ ਦੀ ਖਬਰ ਬਿਲਕੁਲ ਗਲਤ ਹੈ। ਉਹ ਲਗਾਤਾਰ ਪਾਰਟੀ ਲਈ ਕੰਮ ਕਰ ਰਹੇ ਹਨ, ਅਜਿਹੇ 'ਚ ਅਸਤੀਫੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।     ਉਹ ਜਲਦ ਇਸ ਮਾਮਲੇ ਨੂੰ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਸਾਹਮਣੇ ਚੁੱਕਣਗੇ। ਫਿਲਹਾਲ ਕੇਜਰੀਵਾਲ ਹਿਮਾਚਲ ਦੇ ਧਰਮਕੋਟ 'ਚ 12 ਰੋਜ਼ਾ ‘ਵਿਪਾਸਨਾ ਧਿਆਨ ਪ੍ਰੋਗਰਾਮ’ ਲਈ ਗਏ ਹਨ। ਉਹ 12 ਅਗਸਤ ਨੂੰ ਵਾਪਸ ਦਿੱਲੀ ਪਰਤਣਗੇ। ਦਰਅਸਲ ਕੇਜਰੀਵਾਲ ਲਗਾਤਾਰ ਵਧ ਰਹੇ ਤਣਾਅ ਕਾਰਨ ਆਪਣੀ ਸਿਹਤ ਤੇ ਮਨ ਦੀ ਸ਼ਾਂਤੀ ਲਈ ਇਸ ਕੈਂਪ 'ਤੇ ਗਏ ਹਨ ਪਰ ਜਿਸ ਤਰ੍ਹਾਂ ਦੇ ਹਲਾਤ ਪੰਜਾਬ ਦੀ ਪਹਿਲੀ ਉਮੀਦਵਾਰ ਸੂਚੀ ਤੋਂ ਬਾਅਦ ਪੈਦਾ ਹੋ ਰਹੇ ਹਨ, ਇਹ ਉਨ੍ਹਾਂ ਦੇ ਤਣਾਅ ਨੂੰ ਹੋਰ ਵਧਾ ਸਕਦੇ ਹਨ।
Published at : 05 Aug 2016 06:33 AM (IST) Tags: AAP
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਕਾਂਗਰਸ ਪਾਰਟੀ ਵੱਲੋਂ ਸੀਨੀਅਰ ਆਗੂ ਨੂੰ ਮੁਅੱਤਲ ਕੀਤਾ ਗਿਆ, ਹੁਕਮ ਜਾਰੀ...

Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਕਾਂਗਰਸ ਪਾਰਟੀ ਵੱਲੋਂ ਸੀਨੀਅਰ ਆਗੂ ਨੂੰ ਮੁਅੱਤਲ ਕੀਤਾ ਗਿਆ, ਹੁਕਮ ਜਾਰੀ...

Punjab News: ਪੰਜਾਬ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਗਤੀਵਿਧੀਆਂ ਤੇਜ਼, ਸ਼੍ਰੋਮਣੀ ਅਕਾਲੀ ਦਲ ਨੇ ਐਲਾਨੀਆਂ ਉਮੀਦਵਾਰ, ਜਾਣੋ ਕੌਣ...

Punjab News: ਪੰਜਾਬ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਗਤੀਵਿਧੀਆਂ ਤੇਜ਼, ਸ਼੍ਰੋਮਣੀ ਅਕਾਲੀ ਦਲ ਨੇ ਐਲਾਨੀਆਂ ਉਮੀਦਵਾਰ, ਜਾਣੋ ਕੌਣ...

Punjab News: ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੰਜਾਬ ਦਾ ਇਹ ਇਲਾਕਾ, ਲੋਕਾਂ 'ਚ ਫੈਲੀ ਦਹਿਸ਼ਤ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...

Punjab News: ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੰਜਾਬ ਦਾ ਇਹ ਇਲਾਕਾ, ਲੋਕਾਂ 'ਚ ਫੈਲੀ ਦਹਿਸ਼ਤ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...

Punjab Officer Transfers: ਪੰਜਾਬ ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ ਅਫ਼ਸਰਾਂ ਦੇ ਅਚਾਨਕ ਹੋਏ ਤਬਾਦਲੇ, ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ; ਵੇਖੋ ਲਿਸਟ...

Punjab Officer Transfers: ਪੰਜਾਬ ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ ਅਫ਼ਸਰਾਂ ਦੇ ਅਚਾਨਕ ਹੋਏ ਤਬਾਦਲੇ, ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ; ਵੇਖੋ ਲਿਸਟ...

Punjab Debt Ranking: ਕਰਜ਼ੇ ਦੇ ਮਾਮਲੇ ‘ਚ ਪੰਜਾਬ 12ਵੇਂ ਸਥਾਨ ‘ਤੇ, ਜਾਣੋ ਸੂਬੇ ਸਿਰ ਕਿੰਨਾ ਹੈ ਕੁੱਲ ਕਰਜ਼ਾ

Punjab Debt Ranking: ਕਰਜ਼ੇ ਦੇ ਮਾਮਲੇ ‘ਚ ਪੰਜਾਬ 12ਵੇਂ ਸਥਾਨ ‘ਤੇ, ਜਾਣੋ ਸੂਬੇ ਸਿਰ ਕਿੰਨਾ ਹੈ ਕੁੱਲ ਕਰਜ਼ਾ

ਪ੍ਰਮੁੱਖ ਖ਼ਬਰਾਂ

MLA Died: ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਵਿਧਾਇਕ ਦੀ ਅਚਾਨਕ ਮੌਤ, ਹਾਰਟ ਅਟੈਕ ਤੋਂ ਬਾਅਦ ਹਸਪਤਾਲ 'ਚ ਸੀ ਭਰਤੀ; ਫਿਰ...

MLA Died: ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਵਿਧਾਇਕ ਦੀ ਅਚਾਨਕ ਮੌਤ, ਹਾਰਟ ਅਟੈਕ ਤੋਂ ਬਾਅਦ ਹਸਪਤਾਲ 'ਚ ਸੀ ਭਰਤੀ; ਫਿਰ...

Terror Attack: ਅੱਤਵਾਦੀ ਹਮਲੇ ਨਾਲ ਕੰਬਿਆ ਇਹ ਇਲਾਕਾ, ਦੋ ਮਜ਼ਦੂਰਾਂ ਦਾ ਗੋਲੀ ਮਾਰ ਕੇ ਕਤਲ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...

Terror Attack: ਅੱਤਵਾਦੀ ਹਮਲੇ ਨਾਲ ਕੰਬਿਆ ਇਹ ਇਲਾਕਾ, ਦੋ ਮਜ਼ਦੂਰਾਂ ਦਾ ਗੋਲੀ ਮਾਰ ਕੇ ਕਤਲ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...

Rules Change From 1 August: ਅੱਜ ਤੋਂ LPG, ITR, ਰੇਲਵੇ ਟਿਕਟ ਸਣੇ ਬਦਲੇ ਕਈ ਨਿਯਮ, ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ?

Rules Change From 1 August: ਅੱਜ ਤੋਂ LPG, ITR, ਰੇਲਵੇ ਟਿਕਟ ਸਣੇ ਬਦਲੇ ਕਈ ਨਿਯਮ, ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ?

ਪੰਜਾਬ 'ਚ ਅੱਜ ਮੀਂਹ ਨੂੰ ਲੈਕੇ ਅਲਰਟ ਜਾਰੀ, ਬਦਲੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ

ਪੰਜਾਬ 'ਚ ਅੱਜ ਮੀਂਹ ਨੂੰ ਲੈਕੇ ਅਲਰਟ ਜਾਰੀ, ਬਦਲੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ