ਪਠਾਨਕੋਟ: ਪਠਾਨਕੋਟ ਅੱਤਵਾਦੀ ਹਮਲੇ ਨੂੰ ਲੈ ਕੇ ਸੁਰਖੀਆਂ ਵਿੱਚ ਰਹੇ ਪੰਜਾਬ ਪੁਲਿਸ ਦੇ ਐਸ.ਪੀ. ਸਲਵਿੰਦਰ ਸਿੰਘ ਅੱਜ ਚੰਡੀਗੜ੍ਹ ਆਈਜੀ ਪ੍ਰੋਵੀਜਨ ਗੁਰਪ੍ਰੀਤ ਦਿਓ ਸਾਹਮਣੇ ਪੇਸ਼ ਹੋਣਗੇ। ਇੱਥੇ ਸਲਵਿੰਦਰ ਵੱਲੋਂ ਮਹਿਲਾ ਸਿਪਾਹੀਆਂ ਦੇ ਸ਼ੋਸ਼ਣ ਮਾਮਲੇ 'ਚ ਆਪਣੇ ਬਿਆਨ ਦਰਜ ਕਰਵਾਏ ਜਾਣੇ ਹਨ। ਦਰਅਸਲ ਗੁਰਦਾਸਪੁਰ ਦੀਆਂ ਕੁੱਝ ਮਹਿਲਾ ਸਿਪਾਹੀਆਂ ਨੇ ਸਲਵਿੰਦਰ 'ਤੇ ਸੀਰੀਕ ਸ਼ੋਸ਼ਣ ਕਰਨ ਦਾ ਇਲਜ਼ਾਮ ਲਗਾਇਆ ਸੀ। ਇਲਜ਼ਾਮ ਹਨ ਕਿ ਸਲਵਿੰਦਰ ਸਿੰਘ ਨੇ ਗਪਰਦਾਸਪੁਰ ਦਾ ਐਸਪੀ ਹੁੰਦਿਆਂ ਇਹਨਾਂ ਨਾਲ ਸ਼ੋਸ਼ਣ ਕੀਤਾ।

 

 

ਸਲਵਿੰਦਰ ਸਿੰਘ ਨੇ ਅੱਜ ਪੇਸ਼ ਹੋ ਕੇ ਆਪਣਾ ਪੱਖ ਰੱਖਣਾ ਹੈ। ਇਸ ਤੋਂ ਪਹਿਲਾਂ ਪੀੜਤਾਂ ਨੇ ਆਪਣੇ ਬਿਆਨ ਦਰਜ ਕਰਵਾਏ ਹਨ। ਫਿਲਹਾਲ ਆਈਜੀ ਗੁਰਪ੍ਰੀਤ ਦਿਓ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੇ ਹਨ। ਸਲਵਿੰਦਰ ਖਿਲਾਫ ਕੱਲ੍ਹ ਗੁਰਦਾਸਪੁਰ 'ਚ ਬਲਾਤਕਾਰ ਤੇ ਰਿਸ਼ਵਤ ਲੈਣ ਦਾ ਇੱਕ ਹੋਰ ਕੇਸ ਦਰਜ ਹੋਇਆ ਹੈ। ਗੁਰਦਾਸਪੁਰ ਪੁਲਿਸ ਨੇ 376 ਸੀ. ਆਈਪੀਸੀ ਤੇ ਰਿਸ਼ਵਤ ਲੈਣ ਦੇ ਇਲਜ਼ਾਮ ਵਿੱਚ ਕੇਸ ਦਰਜ ਕੀਤਾ ਹੈ।

 

 

ਦਰਅਸਲ ਗੁਰਦਾਸਪੁਰ ਦੇ ਰਹਿਣ ਵਾਲੇ ਰਜਨੀਸ਼ ਕੁਮਾਰ ਖਿਲਾਫ ਧਾਰੀਵਾਲ ਪੁਲਿਸ ਥਾਣੇ ਵਿੱਚ 2 ਮਾਰਚ, 2014 ਨੂੰ 376, 506 ਤੇ 34 ਆਈਪੀਸੀ ਤਹਿਤ ਕੇਸ ਦਰਜ ਹੋਇਆ ਸੀ। ਇਸ ਕੇਸ ਦੀ ਜਾਂਚ ਐਸ.ਪੀ. ਸਲਵਿੰਦਰ ਕੋਲ ਆਈ ਸੀ। ਸਲਵਿੰਦਰ ਨੇ ਜਾਂਚ ਉਸ ਦੇ ਹੱਕ ਵਿੱਚ ਕਰਨ ਲਈ 50 ਹਜ਼ਾਰ ਰਿਸ਼ਵਤ ਲਈ ਸੀ। ਇਲਜ਼ਾਮ ਹਨ ਕਿ ਇਸੇ ਦੌਰਾਨ ਸਲਵਿੰਦਰ ਨੇ ਉਸ ਦੀ ਪਤਨੀ ਨਾਲ ਜਬਰਦਸਤੀ ਕੀਤੀ ਸੀ। ਇਸ ਦੀ ਸ਼ਿਕਾਇਤ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਸੀ।