ਐਸਪੀ ਸਲਵਿੰਦਰ ਨੂੰ ਹਾਈਕੋਰਟ ਤੋਂ ਰਾਹਤ
ਏਬੀਪੀ ਸਾਂਝਾ | 22 Aug 2016 05:56 AM (IST)
ਚੰਡੀਗੜ੍ਹ: ਪਠਾਨਕੋਟ ਹਮਲੇ ਨੂੰ ਲੈ ਕੇ ਵਿਵਾਦਾਂ 'ਚ ਆਏ ਪੰਜਾਬ ਪੁਲਿਸ ਦੇ ਐਸਪੀ ਸਲਵਿੰਦਰ ਸਿੰਘ ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋਂ ਰਾਹਤ ਮਿਲੀ ਹੈ। ਕੋਰਟ ਨੇ ਰੇਪ ਮਾਮਲੇ 'ਚ ਸਲਵਿੰਦਰ ਦੀ ਗ੍ਰਿਫਤਾਰੀ 'ਤੇ ਰੋਕ ਲਗਾ ਦਿੱਤੀ ਹੈ। ਦਰਅਸਲ ਸਲਵਿੰਦਰ ਖਿਲਾਫ ਗੁਰਦਾਸਪੁਰ ‘ਚ ਬਲਾਤਕਾਰ ਤੇ ਰਿਸ਼ਵਤ ਲੈਣ ਦੇ ਇਲਜ਼ਾਮਾਂ ਤਹਿਤ ਕੇਸ ਦਰਜ ਹੋਇਆ ਹੈ। ਇਸ ਤੋਂ ਪਹਿਲਾਂ ਗੁਰਦਾਸਪੁਰ ਸ਼ੈਸ਼ਨ ਕੋਰਟ ਨੇ ਸਲਵਿੰਦਰ ਦੀ ਜ਼ਮਾਨਤ ਅਰਜੀ ਰੱਦ ਕਰ ਦਿੱਤੀ ਸੀ। ਦਰਅਸਲ ਗੁਰਦਾਸਪੁਰ ਦੇ ਰਹਿਣ ਵਾਲੇ ਰਜਨੀਸ਼ ਕੁਮਾਰ ਖਿਲਾਫ ਧਾਰੀਵਾਲ ਪੁਲਿਸ ਥਾਣੇ ਵਿੱਚ 2 ਮਾਰਚ, 2014 ਨੂੰ 376, 506 ਤੇ 34 ਆਈਪੀਸੀ ਤਹਿਤ ਕੇਸ ਦਰਜ ਹੋਇਆ ਸੀ। ਇਸ ਕੇਸ ਦੀ ਜਾਂਚ ਐਸ.ਪੀ. ਸਲਵਿੰਦਰ ਕੋਲ ਆਈ ਸੀ। ਸਲਵਿੰਦਰ ਨੇ ਜਾਂਚ ਉਸ ਦੇ ਹੱਕ ਵਿੱਚ ਕਰਨ ਲਈ 50 ਹਜ਼ਾਰ ਰਿਸ਼ਵਤ ਲਈ ਸੀ। ਇਲਜ਼ਾਮ ਹਨ ਕਿ ਇਸੇ ਦੌਰਾਨ ਸਲਵਿੰਦਰ ਨੇ ਉਸ ਦੀ ਪਤਨੀ ਨਾਲ ਜਬਰਦਸਤੀ ਕੀਤੀ ਸੀ। ਇਸ ਦੀ ਸ਼ਿਕਾਇਤ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਸੀ।