News
News
ਟੀਵੀabp shortsABP ਸ਼ੌਰਟਸਵੀਡੀਓ
X

ਕਰਜ਼ ਦੀ ਬਲੀ ਚੜਿਆ ਖੇਤਾਂ ਦਾ ਪੁੱਤ ਗਿਆਨ

Share:
ਸੰਗਰੂਰ: ਕਰਜ਼ ਦੀ ਮਾਰ ਨੇ ਇੱਕ ਹੋਰ ਅੰਨਦਾਤਾ ਨਿਗਲ ਲਿਆ ਹੈ। ਖਬਰ ਸੰਗਰੂਰ ਜਿਲ੍ਹੇ ਦੇ ਭਵਾਨੀਗੜ੍ਹ ਕਸਬੇ ਨੇੜਲੇ ਪਿੰਡ ਬਟੜਿਆਣਾ ਤੋਂ ਹੈ। ਇੱਥੇ ਕਰਜ਼ੇ ਦੀ ਮਾਰ ਦੇ ਕਾਰਨ ਇੱਕ ਕਿਸਾਨ ਨੇ ਜ਼ਹਿਰ ਨਿਗਲ ਕੇ ਆਪਣੀ ਜਾਨ ਦੇ ਦਿੱਤੀ ਹੈ। ਮ੍ਰਿਤਕ ਕਿਸਾਨ ਸਿਰਫ 2 ਏਕੜ ਜਮੀਨ ਦਾ ਮਾਲਕ ਸੀ। ਪਰ ਉਸ ਦੇ ਸਿਰ ਲੱਖਾਂ ਦਾ ਕਰਜ਼ ਸੀ। ਇਸ ਕਾਰਨ ਉਹ ਲਗਾਤਾਰ ਪ੍ਰੇਸ਼ਾਨ ਚੱਲ ਰਿਹਾ ਸੀ।

ਜਾਣਕਾਰੀ ਮੁਤਾਬਕ ਸੰਗਰੂਰ ਦੇ ਪਿੰਡ ਬਟੜਿਆਣਾ ਦੇ 40 ਸਾਲਾ ਕਿਸਾਨ ਗਿਆਨ ਸਿੰਘ ਕੋਲ ਸਿਰਫ 2 ਏਕੜ ਜਮੀਨ ਸੀ। ਇਸ ਤੋਂ ਹੋ ਰਹੀ ਆਮਦਨ ਨਾਲ ਘਰ ਦਾ ਗੁਜਾਰਾ ਹੀ ਮੁਸ਼ਕਲ ਨਾਲ ਚੱਲਦਾ ਸੀ। ਮਜਬੂਰ ਕਰਜਾ ਚੁੱਕ ਕੇ ਖੇਤੀ ਕਰ ਰਿਹਾ ਸੀ ਤੇ ਘਰ ਦਾ ਗੁਜਾਰਾ ਕਰਦਾ ਸੀ। ਪਰ ਲਗਾਤਾਰ ਘੱਟ ਆਮਦਨ ਦੇ ਚੱਲਦੇ ਗਿਆਨ ਦੇ ਸਿਰ ਆੜਤੀ ਤੇ ਬੈਂਕਾਂ ਦਾ ਲੱਖਾਂ ਕਰਜ ਚੜ ਗਿਆ ਸੀ। ਕਰਜ਼ ਲਗਾਤਾਰ ਵਧ ਰਿਹਾ ਸੀ ਪਰ ਇਸ ਨੂੰ ਚੁਕਾਉਣ ਦਾ ਕੋਈ ਵੀ ਰਾਸਤਾ ਨਜ਼ਰ ਨਹੀਂ ਆ ਰਿਹਾ ਸੀ। ਅਜਿਹੇ ‘ਚ ਕੋਈ ਹੋਰ ਰਾਸਤਾ ਨਜ਼ਰ ਨਾ ਆਉਂਦਾ ਦੇਖ ਖੇਤਾਂ ਦੇ ਪੁੱਤ ਨੇ ਆਪਣੀ ਜਾਨ ਦੇਣ ਦਾ ਫੈਸਲਾ ਕਰ ਲਿਆ। ਉਸ ਦੇ ਪਿੱਛੇ ਪਰਿਵਾਰ ਚ ਇੱਕ 14 ਸਾਲਾ ਧੀ ਤੇ ਪਤਨੀ ਹਨ। ਜਿੰਨਾਂ ਨੂੰ ਉਹ ਰੱਬ ਆਸਰੇ ਛੱਡ ਗਿਆ ਹੈ।

ਖੁਦਕੁਸ਼ੀ ਕਰਨ ਵਾਲਾ ਗਿਆਨ ਸਿੰਘ ਕੋਈ ਪਹਿਲਾ ਕਿਸਾਨ ਨਹੀਂ ਹੈ। ਹਰ ਰੋਜ ਕੋਈ ਨਾ ਕੋਈ ਗਿਆਨ ਕਰਜ਼ ਦੀ ਮਾਰ ਕਾਰਨ ਖੁਦਕੁਸ਼ੀ ਕਰ ਰਿਹਾ ਹੈ। ਪਰ ਇਹਨਾਂ ਖੁਦਕੁਸ਼ੀਆਂ ਨੂੰ ਕਿਵੇਂ ਰੋਕਿਆ ਜਾਵੇ, ਸ਼ਾਇਦ ਇਸ ਪਾਸੇ ਅਜੇ ਸਰਕਾਰਾਂ ਦਾ ਧਿਆਨ ਨਹੀਂ। ਵਧ ਰਹੇ ਖਰਚੇ ਤੇ ਫਸਲਾਂ ਦੇ ਘੱਟ ਮੁੱਲ ਕਾਰਨ ਕਿਸਾਨ ਲਗਾਤਾਰ ਕਮਜੋਰ ਹੁੰਦੇ ਜਾ ਰਹੇ ਹਨ। ਅਜਿਹੇ ‘ਚ ਆਖਰ ਕੌਣ ਇਹਨਾਂ ਕਿਸਾਨਾਂ ਦੀ ਸਾਰ ਲਏਗਾ? ਕੀ ਸਰਕਾਰ ਜੀ ਕਦੇ ਜਾਗੋਗੇ? ਕੀ ਇਹਨਾਂ ਕਿਸਾਨਾਂ ਦਾ ਦਰਦ ਕਦੇ ਸਮਝੋਗੇ? ਆਖਰ ਲੋਕਾਂ ਦਾ ਪੇਟ ਭਰਨ ਵਾਲਾ ਇਹ ਅੰਨਦਾਤਾ ਕਦੋਂ ਤੱਕ ਆਣਆਈ ਮੌਤ ਮਰਦਾ ਰਹੇਗਾ ?
Published at : 15 Sep 2016 09:26 AM (IST) Tags: Farmer Suicide sangrur
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਲੁਧਿਆਣਾ 'ਚ ਨਿਗਮ ਚੋਣਾਂ ਦੀਆਂ ਖਿੱਚੀਆਂ ਤਿਆਰੀਆਂ, 23 ਤੇ 24 ਨਵੰਬਰ ਨੂੰ ਲਗਾਏ ਜਾਣਗੇ ਵੋਟਰ ਕੈਂਪ

ਲੁਧਿਆਣਾ 'ਚ ਨਿਗਮ ਚੋਣਾਂ ਦੀਆਂ ਖਿੱਚੀਆਂ ਤਿਆਰੀਆਂ, 23 ਤੇ 24 ਨਵੰਬਰ ਨੂੰ ਲਗਾਏ ਜਾਣਗੇ ਵੋਟਰ ਕੈਂਪ

Punjab News: ਰਾਮ ਰਹੀਮ ਨੂੰ ਹਰ ਚੌਥੇ ਦਿਨ ਪੈਰੋਲ ਤੇ ਰਾਜੋਆਣਾ ਨੂੰ ਭਰਾ ਦੇ ਭੋਗ ਲਈ ਵੀ ਸਿਰਫ 3 ਘੰਟੇ ਦੀ ਛੁੱਟੀ, ਜਥੇਦਾਰ ਨੇ ਉਠਾਏ ਸਰਕਾਰਾਂ 'ਤੇ ਸਵਾਲ

Punjab News: ਰਾਮ ਰਹੀਮ ਨੂੰ ਹਰ ਚੌਥੇ ਦਿਨ ਪੈਰੋਲ ਤੇ ਰਾਜੋਆਣਾ ਨੂੰ ਭਰਾ ਦੇ ਭੋਗ ਲਈ ਵੀ ਸਿਰਫ 3 ਘੰਟੇ ਦੀ ਛੁੱਟੀ, ਜਥੇਦਾਰ ਨੇ ਉਠਾਏ ਸਰਕਾਰਾਂ 'ਤੇ ਸਵਾਲ

Punjab Bypoll Live Updates : ਪੰਜਾਬ 'ਚ 4 ਸੀਟਾਂ 'ਤੇ ਜ਼ਿਮਨੀ ਚੋਣਾਂ ਲਈ ਵੋਟਿੰਗ ਜਾਰੀ, 2 ਸਾਂਸਦਾਂ ਦੀਆਂ ਪਤਨੀਆਂ ਸਣੇ 45 ਉਮੀਦਵਾਰ ਮੈਦਾਨ 'ਚ, ਜਾਣੋ ਪਲ-ਪਲ ਦੀ ਅਪਡੇਟ

Punjab Bypoll Live Updates : ਪੰਜਾਬ 'ਚ 4 ਸੀਟਾਂ 'ਤੇ ਜ਼ਿਮਨੀ ਚੋਣਾਂ ਲਈ ਵੋਟਿੰਗ ਜਾਰੀ, 2 ਸਾਂਸਦਾਂ ਦੀਆਂ ਪਤਨੀਆਂ ਸਣੇ 45 ਉਮੀਦਵਾਰ ਮੈਦਾਨ 'ਚ, ਜਾਣੋ ਪਲ-ਪਲ ਦੀ ਅਪਡੇਟ

Punjab News: ਅਕਾਲੀ ਦਲ 'ਚ ਅਸਤੀਫ਼ਿਆਂ ਦਾ ਹੜ੍ਹ, ਹੁਣ ਅਨਿਲ ਜੋਸ਼ੀ ਨੇ ਛੱਡੀ ਪਾਰਟੀ

Punjab News: ਅਕਾਲੀ ਦਲ 'ਚ ਅਸਤੀਫ਼ਿਆਂ ਦਾ ਹੜ੍ਹ, ਹੁਣ ਅਨਿਲ ਜੋਸ਼ੀ ਨੇ ਛੱਡੀ ਪਾਰਟੀ

Fog Alert: ਅਗਲੇ 4 ਦਿਨ ਸੋਚ-ਸਮਝ ਕੇ ਨਿਕਲਿਓ ਘਰੋਂ, ਮੌਸਮ ਵਿਭਾਗ ਦਾ ਅਲਰਟ, ਚਿੱਟੀ ਚਾਦਰ 'ਚ ਲਿਪੇਟਿਆ ਜਾਏਗਾ ਪੰਜਾਬ

Fog Alert: ਅਗਲੇ 4 ਦਿਨ ਸੋਚ-ਸਮਝ ਕੇ ਨਿਕਲਿਓ ਘਰੋਂ, ਮੌਸਮ ਵਿਭਾਗ ਦਾ ਅਲਰਟ, ਚਿੱਟੀ ਚਾਦਰ 'ਚ ਲਿਪੇਟਿਆ ਜਾਏਗਾ ਪੰਜਾਬ

ਪ੍ਰਮੁੱਖ ਖ਼ਬਰਾਂ

Election News: ਮਹਾਰਾਸ਼ਟਰ ਤੇ ਝਾਰਖੰਡ 'ਚ ਕੌਣ ਮਾਰੇਗਾ ਬਾਜੀ? ਅੱਜ ਜਨਤਾ ਸੁਣਾ ਰਹੀ ਆਪਣਾ ਫੈਸਲਾ

Election News: ਮਹਾਰਾਸ਼ਟਰ ਤੇ ਝਾਰਖੰਡ 'ਚ ਕੌਣ ਮਾਰੇਗਾ ਬਾਜੀ? ਅੱਜ ਜਨਤਾ ਸੁਣਾ ਰਹੀ ਆਪਣਾ ਫੈਸਲਾ

Canada News: ਹੁਣ ਕੈਨੇਡਾ ਸੈਟਲ ਹੋਣਾ ਔਖਾ, ਸਰਕਾਰ ਚੁੱਕਣ ਜਾ ਰਹੀ ਸਖਤ ਕਦਮ, ਲੱਖਾਂ ਲੋਕ ਹੋਣਗੇ ਡਿਪੋਰਟ

Canada News: ਹੁਣ ਕੈਨੇਡਾ ਸੈਟਲ ਹੋਣਾ ਔਖਾ, ਸਰਕਾਰ ਚੁੱਕਣ ਜਾ ਰਹੀ ਸਖਤ ਕਦਮ, ਲੱਖਾਂ ਲੋਕ ਹੋਣਗੇ ਡਿਪੋਰਟ

Kangana Ranaut: ਕੰਗਨਾ ਰਣੌਤ ਖਿਲਾਫ ਮੁੜ ਉੱਠ ਖਲੋਤੀਆਂ ਸਿੱਖ ਜਥੇਬੰਦੀਆਂ, ਸ਼੍ਰੋਮਣੀ ਕਮੇਟੀ ਨੇ ਦਿੱਤੀ ਚੇਤਾਵਨੀ

Kangana Ranaut: ਕੰਗਨਾ ਰਣੌਤ ਖਿਲਾਫ ਮੁੜ ਉੱਠ ਖਲੋਤੀਆਂ ਸਿੱਖ ਜਥੇਬੰਦੀਆਂ, ਸ਼੍ਰੋਮਣੀ ਕਮੇਟੀ ਨੇ ਦਿੱਤੀ ਚੇਤਾਵਨੀ

Punjab News: ਪੰਜਾਬ ਸਰਕਾਰ ਦਾ ਦਾਅਵਾ, ਇਸ ਵਾਰ ਝੋਨੇ ਦਾ ਝਾੜ 1.4 ਕੁਇੰਟਲ ਵਧਿਆ, ਅੰਕੜੇ ਕਰ ਦੇਣਗੇ ਹੈਰਾਨ

Punjab News: ਪੰਜਾਬ ਸਰਕਾਰ ਦਾ ਦਾਅਵਾ, ਇਸ ਵਾਰ ਝੋਨੇ ਦਾ ਝਾੜ 1.4 ਕੁਇੰਟਲ ਵਧਿਆ, ਅੰਕੜੇ ਕਰ ਦੇਣਗੇ ਹੈਰਾਨ