ਬਠਿੰਡਾ: ਕਰਜ਼ ਦੇ ਦੈਂਤ ਨੇ ਇੱਕ ਹੋਰ ਕਿਸਾਨ ਨਿਗਲ ਲਿਆ ਹੈ। ਇਸ ਵਾਰ ਸ਼ਿਕਾਰ ਬਣਿਆ ਹੈ ਬਠਿੰਡਾ ਦੇ ਪਿੰਡ ਘੜੈਲਾ ਦਾ ਇੱਕ ਕਿਸਾਨ।  ਇਸ ਕਿਸਾਨ ਦੇ ਕੋਲ ਥੋੜੀ ਜਿਹੀ ਜਮੀਨ ਸੀ, ਪਰ ਉਹ ਵੀ ਕਰਜ ਦੇ ਚੱਲਦੇ ਵਿਕ ਚੁੱਕੀ ਸੀ। ਪਰ ਸਿਰ ਚੜੇ ਕਰਜੇ ਦੇ ਕਾਰਨ ਉਹ ਲਗਾਤਾਰ ਪ੍ਰੇਸ਼ਾਨ ਰਹਿੰਦਾ ਸੀ। ਇਸੇ ਪ੍ਰੇਸ਼ਾਨੀ ਦੇ ਚੱਲਦੇ ਕਿਸਾਨ ਨੇ ਫਾਹਾ ਲਾ ਕੇ ਆਪਣੀ ਜਾਨ ਦੇ ਦਿੱਤੀ।

 

 

 

ਜਾਣਕਾਰੀ ਮੁਤਾਬਕ 50 ਸਾਲਾ ਕਿਸਾਨ ਅਮਰਜੀਤ ਥੋੜੀ ਜਮੀਨ ਦਾ ਮਾਲਕ ਸੀ। ਇਸ ਨਾਲ ਘਰ ਦਾ ਗੁਜਾਰਾ ਹੋਣਾ ਮੁਸ਼ਕਲ ਹੋ ਰਿਹਾ ਸੀ। ਮਜਬੂਰਨ ਕਰਜ਼ਾ ਚੁੱਕਣਾ ਸ਼ੁਰੂ ਕੀਤਾ। ਪਰ ਸਿਰ ਚੜਿਆ ਕਰਜ਼ ਲਗਾਤਾਰ ਵਧਦਾ ਜਾ ਰਿਹਾ ਸੀ। ਅਮਰਜੀਤ ਦੀ ਧੀ ਦਾ ਵਿਆਹ ਵੀ ਕਰਨਾ ਸੀ। ਆਖਰ ਉਸ ਨੇ ਜਮੀਨ ਵੇਚ ਕੇ ਧੀ ਦਾ ਵਿਆਹ ਕੀਤਾ। ਪਰ ਹੁਣ ਕਿਸਾਨ ਨੂੰ ਘਰ ਚਲਾਉਣ ਦੀ ਚਿੰਤਾ ਤੇ ਕਰਜਾ ਉਤਾਰਨ ਦਾ ਫਿਕਰ ਚੈਨ ਨਹੀਂ ਸੀ ਲੈਣ ਦਿੰਦਾ। ਇਸ ਦੇ ਚੱਲਦੇ ਉਹ ਲਗਾਤਾਰ ਪ੍ਰੇਸ਼ਾਨ ਚੱਲ ਰਿਹਾ ਸੀ। ਆਖਰ ਕੋਈ ਰਾਸਤਾ ਨਜ਼ਰ ਨਾ ਆਉਂਦਾ ਦੇਖ ਅਮਰਜੀਤ ਨੇ ਫਾਹਾ ਲਾ ਕੇ ਆਪਣੀ ਜਾਨ ਦੇ ਦਿੱਤੀ।