ਸ਼੍ਰੀ ਮੁਕਤਸਰ ਸਾਹਿਬ: ਜਨਮ ਅਸ਼ਟਮੀ ਮੌਕੇ ਬਣਾਈਆਂ ਗਈਆਂ ਸਿੱਖ ਧਰਮ ਨਾਲ ਸਬੰਧਤ ਝਾਕੀਆਂ ਹਟਾ ਲਈਆਂ ਗਈਆਂ ਹਨ। ਦਰਅਸਲ ਇੱਕ ਮੰਦਰ ਪ੍ਰਸ਼ਾਸਨ ਵੱਲੋਂ ਜਨਮ ਅਸ਼ਟਮੀ ਦੇ ਤਿਉਹਾਰ ਮੌਕੇ ਕੁਝ ਝਾਕੀਆਂ ਬਣਾਈਆਂ ਗਈਆਂ ਸਨ , ਜਿੰਨਾ ਵਚ 2 ਝਾਕੀਆਂ ਸਿੱਖ ਧਰਮ ਦੇ ਸਤਿਕਾਰ ਯੋਗ ਸ਼ਹੀਦ " ਭਾਈ ਮਤੀ ਦਾਸ ਜੀ " ਅਤੇ ਦੂਸਰੀ " ਸ਼ਹੀਦ ਭਾਈ ਦਿਆਲਾ ਜੀ " ਦੇ ਸ਼ਹਾਦਤ ਦੇ ਵਰਤਾਰੇ ਵਾਂਗ ਹੂਬਹੂ ਪੇਸ਼ ਕੀਤੀ ਗਈ ਸੀ। ਇਸ ਤੇ ਸਿੱਖ ਵਿਰਸਾ ਕੌਂਸਲ, ਨਿਹੰਗ ਸਿੰਘ ਜਥੇਬੰਦੀ ਗੁਰੂ ਕਾ ਖੂਹ ਮੁਕਤਸਰ ਸਾਹਿਬ ਅਤੇ ਹੋਰ ਸੰਗਤਾਂ ਦੇ ਵਿਰੋਧ ਮਗਰੋਂ ਝਾਕੀਆਂ ਹਟਾਈਆਂ ਗਈਆਂ ਹਨ।






ਹਿੰਦੂ ਧਰਮ ਦੇ ਸਤਿਕਾਰਤ ਦੇਵਤੇ ਕ੍ਰਿਸ਼ਨ ਜੀ ਨਾਲ ਸਬੰਧਿਤ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਓਹਾਰ ਮਨਾਇਆ ਜਾ ਰਿਹਾ ਸੀ। ਸ੍ਰੀ ਮੁਕਤਸਰ ਸਾਹਿਬ ਦੇ ਗੁਰੂਹਰਸਹਾਏ ਰੋਡ ਉੱਤੇ ਸਥਿਤ ਇੱਕ ਮਸ਼ਹੂਰ ਮੰਦਿਰ ਦੇ ਬਾਹਰ ਕੁਝ ਝਾਕੀਆਂ ਬਣਾਈਆਂ ਗਈਆਂ ਸਨ। ਜਿੰਨਾ ਚ 2 ਝਾਕੀਆਂ ਸਿੱਖ ਧਰਮ ਦੇ ਸਤਿਕਾਰ ਯੋਗ ਸ਼ਹੀਦ " ਭਾਈ ਮਤੀ ਦਾਸ ਜੀ " ਅਤੇ ਦੂਸਰੀ " ਸ਼ਹੀਦ ਭਾਈ ਦਿਆਲਾ ਜੀ " ਦੇ ਸ਼ਹਾਦਤ ਦੇ ਵਰਤਾਰੇ ਵਾਂਗ ਹੂਬਹੂ ਪੇਸ਼ ਕੀਤੀ ਗਈ ਸੀ।








ਜਦੋ ਇਸ ਘਟਨਾ ਦਾ ਪਤਾ ਸਿੱਖ ਨੌਜਵਾਨਾਂ ਨੂੰ ਲੱਗਾ ਤਾਂ ਵੱਡੀ ਗਿਣਤੀ ਵਿਚ ਸਿੱਖ ਨੌਜਵਾਨ ਓਥੇ ਇਕੱਠੇ ਹੋ ਗਏ। ਮੌਕੇ ਤੇ ਪੁਲਿਸ ਨੇ ਪਹੁੰਚ ਕੇ ਸੰਗਤ ਨੂੰ ਝਾਕੀਆਂ ਹਟਾਉਣ ਦੀ ਗੱਲ ਕਹੀ। ਇਸ ਤੇ ਮੰਦਿਰ ਦੇ ਪ੍ਰਬੰਧਕਾਂ ਨੂੰ ਇਹਨਾਂ ਝਾਕੀਆਂ ਦਾ ਉਨ੍ਹਾਂ ਦੇ ਤਿਓਹਾਰ ਨਾਲ ਸਬੰਧ ਦੱਸਣ ਲਈ ਕਿਹਾ। ਪਰ ਮੰਦਰ ਦੇ ਪ੍ਰਬੰਧਕਾਂ ਵੱਲੋ ਕੋਈ ਜਵਾਬ ਨਾ ਦੇਣ ਦੀ ਸੂਰਤ ਚ ਸੰਗਤ ਤੋਂ ਮੁਆਫੀ ਮੰਗੀ ਅਤੇ ਅੱਗੇ ਤੋਂ ਇਸ ਤਰਾਂ ਦੀ ਕੋਈ ਵੀ ਝਾਕੀ ਪਹਿਲਾ ਸੋਚ ਵਿਚਾਰ ਕੇ ਲਾਉਣ ਦਾ ਵਾਅਦਾ ਕੀਤਾ।






ਸਿੱਖ ਵਿਰਸਾ ਕੌਂਸਲ ਨੇ ਕਿਹਾ ਕਿ ਹਿੰਦੂ ਧਰਮ ਦੇ ਸਾਰੇ ਤਿਓਹਾਰ ਉਨ੍ਹਾਂ ਨੂੰ ਮੁਬਾਰਕ ਹਨ ਤੇ ਅਸੀਂ ਵੀ ਹਰ ਧਰਮ ਦਾ ਸਤਿਕਾਰ ਕਰਦਾ ਹਾਂ, ਪਰ ਇਸ ਤਰਾਂ ਦੀਆਂ ਘਟਨਾਵਾਂ ਕਿਤੇ ਨਾ ਕਿਤੇ ਇੱਕ ਵੱਡੀ ਸ਼ਰਾਰਤ ਦਾ ਸੰਕੇਤ ਦਿੰਦੀਆਂ ਹਨ।