News
News
ਟੀਵੀabp shortsABP ਸ਼ੌਰਟਸਵੀਡੀਓ
X

ਕਰਜ਼ ਨੇ ਨਿਗਲਿਆ ਮਾਨਸਾ ਦਾ ਗੁਰਤੇਜ

Share:
ਮਾਨਸਾ: ਕਰਜ਼ ਦੇ ਨਾਗ ਨੇ ਇੱਕ ਹੋਰ ਕਿਸਾਨ ਨੂੰ ਡੰਗ ਲਿਆ ਹੈ। ਖਬਰ ਮਾਨਸਾ ਜਿਲ੍ਹੇ ਦੇ ਪਿੰਡ ਸਾਹਨੇਵਾਲੀ ਤੋਂ ਹੈ। ਇੱਥੇ ਕਰਜ਼ੇ ਦੀ ਮਾਰ ਦੇ ਕਾਰਨ ਇੱਕ ਕਿਸਾਨ ਨੇ ਝਹਿਰ ਨਿਗਲ ਕੇ ਆਪਣੀ ਜਾਨ ਦੇ ਦਿੱਤੀ ਹੈ। ਮ੍ਰਿਤਕ ਕਿਸਾਨ ਦੀ 4 ਏਕੜ ਨਰਮੇ ਦੀ ਫਸਲ ਬਰਬਾਦ ਹੋਣ ਕਾਰਨ ਉਹ ਲਗਾਤਾਰ ਪ੍ਰੇਸ਼ਾਨ ਚੱਲ ਰਿਹਾ ਸੀ। ਇਸੇ ਦੇ ਚੱਲਦੇ ਇਸ ਨੇ ਖੁਦਕੁਸ਼ੀ ਕਰ ਲਈ।       ਜਾਣਕਾਰੀ ਮੁਤਾਬਕ ਝੁਨੀਰ ਦੇ ਪਿੰਡ ਸਾਹਨੇਵਾਲੀ ਦੇ 45 ਸਾਲਾ ਕਿਸਾਨ ਗੁਰਤੇਜ ਸਿੰਘ ਕੋਲ ਘੱਟ ਜਮੀਨ ਸੀ। ਇਸ ਤੋਂ ਹੋ ਰਹੀ ਆਮਦਨ ਨਾਲ ਘਰ ਦਾ ਗੁਜਾਰਾ ਹੀ ਮੁਸ਼ਕਲ ਨਾਲ ਚੱਲਦਾ ਸੀ। ਮਜਬੂਰ ਕਰਜਾ ਚੁੱਕ ਕੇ ਖੇਤੀ ਕਰ ਰਿਹਾ ਸੀ ਤੇ ਘਰ ਦਾ ਗੁਜਾਰਾ ਕਰਦਾ ਸੀ। ਪਰ ਲਗਾਤਾਰ ਘੱਟ ਆਮਦਨ ਦੇ ਚੱਲਦੇ ਗੁਰਤੇਜ ਦੇ ਸਿਰ ਕਰੀਬ 10 ਲੱਖ ਕਰਜ ਚੜ ਗਿਆ ਸੀ। ਉਹ ਪਹਿਲਾਂ ਤੋਂ ਹੀ ਪ੍ਰੇਸ਼ਾਨ ਚੱਲ ਰਿਹਾ ਸੀ ਤੇ ਇਸ ਵਾਰ ਉਸ ਦੀ 4 ਏਕੜ ਨਰਮੇ ਦੀ ਫਸਲ ਬਰਬਾਦ ਹੋ ਗਈ। ਅਜਿਹੇ 'ਚ ਕਿਸਾਨ ਗੁਰਤੇਜ ਨੂੰ ਕੋਈ ਵੀ ਰਾਸਤਾ ਨਜ਼ਰ ਨਹੀਂ ਆ ਰਿਹਾ ਸੀ। ਮਜਬੂਰਨ ਇਸ ਖੇਤਾਂ ਦੇ ਪੁੱਤ ਨੇ ਜ਼ਹਿਰ ਨਿਗਲ ਕੇ ਆਪਣੀ ਜਾਨ ਦੇ ਦਿੱਤੀ।     ਖੁਦਕੁਸ਼ੀ ਕਰਨ ਵਾਲਾ ਗੁਰਤੇਜ ਕੋਈ ਪਹਿਲਾ ਕਿਸਾਨ ਨਹੀਂ ਹੈ। ਹਰ ਰੋਜ ਕੋਈ ਨਾ ਕੋਭ ਗੁਰਤੇਜ ਕਰਜ਼ ਦੀ ਮਾਰ ਕਾਰਨ ਖੁਦਕੁਸ਼ੀ ਕਰ ਰਿਹਾ ਹੈ। ਪਰ ਇਹਨਾਂ ਖੁਦਕੁਸ਼ੀਆਂ ਨੂੰ ਕਿਵੇਂ ਰੋਕਿਆ ਜਾਵੇ, ਸ਼ਾਇਦ ਇਸ ਪਾਸੇ ਅਜੇ ਸਰਕਾਰਾਂ ਦਾ ਧਿਆਨ ਨਹੀਂ। ਵਧ ਰਹੇ ਖਰਚੇ ਤੇ ਫਸਲਾਂ ਦੇ ਘੱਟ ਮੁੱਲ ਕਾਰਨ ਕਿਸਾਨ ਲਗਾਤਾਰ ਕਮਜੋਰ ਹੁੰਦੇ ਜਾ ਰਹੇ ਹਨ। ਅਜਿਹੇ 'ਚ ਆਖਰ ਕੌਣ ਇਹਨਾਂ ਕਿਸਾਨਾਂ ਦੀ ਸਾਰ ਲਏਗਾ? ਕੀ ਸਰਕਾਰ ਜੀ ਕਦੇ ਜਾਗੋਗੇ? ਕੀ ਇਹਨਾਂ ਕਿਸਾਨਾਂ ਦਾ ਦਰਦ ਕਦੇ ਸਮਝੋਗੇ? ਆਖਰ ਲੋਕਾਂ ਦਾ ਪੇਟ ਭਰਨ ਵਾਲਾ ਇਹ ਅੰਨਦਾਤਾ ਕਦੋਂ ਤੱਕ ਆਣਆਈ ਮੌਤ ਮਰਦਾ ਰਹੇਗਾ ?
Published at : 08 Aug 2016 04:54 AM (IST) Tags: farmer suicide mansa
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਤਰਨਤਾਰਨ 'ਚ ਦਮ ਘੁਟਣ ਨਾਲ ਪਤੀ-ਪਤਨੀ ਦੀ ਮੌਤ, 6 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਤਰਨਤਾਰਨ 'ਚ ਦਮ ਘੁਟਣ ਨਾਲ ਪਤੀ-ਪਤਨੀ ਦੀ ਮੌਤ, 6 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਬਠਿੰਡਾ 'ਚ ਹਥਿਆਰਾਂ ਦੀ ਨੁਮਾਇਸ਼ ਕਰਨ ਵਾਲੀ ਕੁੜੀ ਗ੍ਰਿਫਤਾਰ

ਬਠਿੰਡਾ 'ਚ ਹਥਿਆਰਾਂ ਦੀ ਨੁਮਾਇਸ਼ ਕਰਨ ਵਾਲੀ ਕੁੜੀ ਗ੍ਰਿਫਤਾਰ

ਸਿੱਖ ਗੁਰੂਆਂ ਬਾਰੇ ਗਲਤ ਭਾਸ਼ਾ ਨਹੀਂ ਕੀਤੀ ਜਾਵੇਗੀ ਬਰਦਾਸ਼ਤ, ਆਤਿਸ਼ੀ ਨੂੰ ਮੰਗਣੀ ਚਾਹੀਦੀ ਮਾਫੀ- ਗਿਆਨੀ ਹਰਪ੍ਰੀਤ ਸਿੰਘ

ਸਿੱਖ ਗੁਰੂਆਂ ਬਾਰੇ ਗਲਤ ਭਾਸ਼ਾ ਨਹੀਂ ਕੀਤੀ ਜਾਵੇਗੀ ਬਰਦਾਸ਼ਤ, ਆਤਿਸ਼ੀ ਨੂੰ ਮੰਗਣੀ ਚਾਹੀਦੀ ਮਾਫੀ- ਗਿਆਨੀ ਹਰਪ੍ਰੀਤ ਸਿੰਘ

ਪੰਜਾਬ 'ਚ ਕੁੜੀ ਨੇ ਦੋਸਤੀ ਕਰਨ ਤੋਂ ਕੀਤਾ ਮਨ੍ਹਾ ਤਾਂ ਕਰ'ਤਾ ਘਰ 'ਤੇ ਹਮਲਾ, ਘਰ ਆ ਕੇ ਕੀਤੀ ਭੰਨਤੋੜ

ਪੰਜਾਬ 'ਚ ਕੁੜੀ ਨੇ ਦੋਸਤੀ ਕਰਨ ਤੋਂ ਕੀਤਾ ਮਨ੍ਹਾ ਤਾਂ ਕਰ'ਤਾ ਘਰ 'ਤੇ ਹਮਲਾ, ਘਰ ਆ ਕੇ ਕੀਤੀ ਭੰਨਤੋੜ

ਪੰਜਾਬ ‘ਚ ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ, ਨਗਰ ਨਿਗਮ ਦਾ ਕਲਰਕ ਰਿਸ਼ਵਤ ਲੈਂਦਿਆਂ ਗ੍ਰਿਫਤਾਰ

ਪੰਜਾਬ ‘ਚ ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ, ਨਗਰ ਨਿਗਮ ਦਾ ਕਲਰਕ ਰਿਸ਼ਵਤ ਲੈਂਦਿਆਂ ਗ੍ਰਿਫਤਾਰ

ਪ੍ਰਮੁੱਖ ਖ਼ਬਰਾਂ

ਤੁਰੰਤ ਕਰਾ ਲਓ ਆਹ ਟੈਸਟ, ਨਹੀਂ ਸਾਰੀ ਉਮਰ ਲਈ ਅੰਨ੍ਹਾ ਬਣਾ ਦੇਵੇਗਾ ਕਾਲਾ ਮੋਤੀਆ

ਤੁਰੰਤ ਕਰਾ ਲਓ ਆਹ ਟੈਸਟ, ਨਹੀਂ ਸਾਰੀ ਉਮਰ ਲਈ ਅੰਨ੍ਹਾ ਬਣਾ ਦੇਵੇਗਾ ਕਾਲਾ ਮੋਤੀਆ

ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ, ਡਾ. ਰਵਜੋਤ ਤੋਂ ਲੋਕਲ ਬਾਡੀ ਵਿਭਾਗ ਵਾਪਸ ਲੈਕੇ ਸੰਜੀਵ ਅਰੋੜਾ ਨੂੰ ਸੌਂਪਿਆ

ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ, ਡਾ. ਰਵਜੋਤ ਤੋਂ ਲੋਕਲ ਬਾਡੀ ਵਿਭਾਗ ਵਾਪਸ ਲੈਕੇ ਸੰਜੀਵ ਅਰੋੜਾ ਨੂੰ ਸੌਂਪਿਆ

Gold Price Down: ਗਾਹਕਾਂ ਦੇ ਖਿੜੇ ਚਿਹਰੇ, ਚਾਂਦੀ 12 ਅਤੇ ਸੋਨਾ ਇੰਨੇ ਹਜ਼ਾਰ ਰੁਪਏ ਹੋਇਆ ਸਸਤਾ; ਲੋਹੜੀ ਤੋਂ ਪਹਿਲਾਂ ਖਰੀਦਣ ਦਾ ਗੋਲਡਨ ਮੌਕਾ...

Gold Price Down: ਗਾਹਕਾਂ ਦੇ ਖਿੜੇ ਚਿਹਰੇ, ਚਾਂਦੀ 12 ਅਤੇ ਸੋਨਾ ਇੰਨੇ ਹਜ਼ਾਰ ਰੁਪਏ ਹੋਇਆ ਸਸਤਾ; ਲੋਹੜੀ ਤੋਂ ਪਹਿਲਾਂ ਖਰੀਦਣ ਦਾ ਗੋਲਡਨ ਮੌਕਾ...

School Holiday in Punjab: ਪੰਜਾਬ 'ਚ 14 ਜਨਵਰੀ ਨੂੰ ਹੋਏਗੀ ਜਨਤਕ ਛੁੱਟੀ? ਜਾਣੋ ਸਕੂਲ ਖੁੱਲ੍ਹਣਗੇ ਜਾਂ ਰਹਿਣਗੇ ਬੰਦ...

School Holiday in Punjab: ਪੰਜਾਬ 'ਚ 14 ਜਨਵਰੀ ਨੂੰ ਹੋਏਗੀ ਜਨਤਕ ਛੁੱਟੀ? ਜਾਣੋ ਸਕੂਲ ਖੁੱਲ੍ਹਣਗੇ ਜਾਂ ਰਹਿਣਗੇ ਬੰਦ...