ਚੰਡੀਗੜ੍ਹ: SYL ਦੇ ਮੁੱਦੇ 'ਤੇ ਪੰਜਾਬ ਕਾਂਗਰਸ ਤੇ ਪਾਰਟੀ ਦੇ ਦਲਿਤ ਚਿਹਰੇ ਹੰਸ ਰਾਜ ਹੰਸ ਦੇ ਸੁਰ ਵੱਖੋ-ਵੱਖਰੇ ਨਜ਼ਰ ਆ ਰਹੇ ਹਨ। ਹੰਸ ਰਾਜ ਹੰਸ ਨੇ SYL ਦੇ ਮੁੱਦੇ 'ਤੇ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਜ਼ਮੀਨ ਵਾਪਸ ਕਰਨ ਦੇ ਪਾਸ ਮਤੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਦਲ ਸਾਹਬ ਤੋਂ ਉਨ੍ਹਾਂ ਨੂੰ ਇਹੀ ਉਮੀਦ ਸੀ ਤੇ ਉਹ ਇਸ ਲਈ ਉਨ੍ਹਾਂ ਦੀ ਧੰਨਵਾਦ ਕਰਦੇ ਹਨ।
ਜਦਕਿ ਇਸਦੇ ਉਲਟ ਪੰਜਾਬ ਕਾਂਗਰਸ ਬਾਦਲ ਸਰਕਾਰ ਦੇ ਇਸ ਕਦਮ 'ਤੇ ਸਵਾਲ ਚੁੱਕ ਰਹੀ ਹੈ। ਸੀਨੀਅਰ ਕਾਂਗਰਸ ਆਗੂ ਸੁਨੀਲ ਜਾਖੜ ਨੇ ਦਾਅਵਾ ਕੀਤਾ ਕਿ ਬਾਦਲ ਸਾਹਿਬ ਹੁਣ SYL ਦੀ ਜ਼ਮੀਨ ਵਾਪਸ ਕਰ ਖੁਦ ਨੂੰ ਕੈਪਟਨ ਅਮਰਿੰਦਰ ਸਿੰਘ ਵਰਗਾ ਸਾਬਤ ਕਰਨਾ ਚਾਹੁੰਦੇ ਹਨ।

ਹੰਸ ਰਾਜ ਹੰਸ ਨੇ ਨਾ ਸਿਰਫ ਬਾਦਲ ਸਰਕਾਰ ਦੀ ਤਾਰੀਫ ਕੀਤੀ ਬਲਕਿ ਇਸ ਫੈਸਲੇ ਬਾਰੇ ਸਿਆਸਤ ਤੋਂ ਉੱਤੇ ਉੱਠ ਕੇ ਸੋਚਣ ਦੀ ਤਾਕੀਦ ਤੱਕ ਕਰ ਦਿੱਤੀ। ਸਵਾਲ ਇਹੀ ਹੈ ਕਿ ਜੇ ਕਾਂਗਰਸ ਆਗੂ ਹੰਸ ਰਾਜ ਨੂੰ ਸਰਕਾਰ ਦਾ ਫੈਸਲਾ ਸਹੀ ਲੱਗ ਰਿਹਾ ਹੈ ਤਾਂ ਪੰਜਾਬ ਕਾਂਗਰਸ ਇਸ ਦਾ ਵਿਰੋਧ ਕਿਉਂ ਕਰ ਰਹੀ ਹੈ।