ਚੰਡੀਗੜ੍ਹ: ਆਮ ਆਦਮੀ ਪਾਰਟੀ 'ਚ ਸਟਿੰਗ ਇਜ਼ ਕਿੰਗ ਦਾ ਖੇਡ ਖਤਮ ਨਹੀਂ ਹੋ ਰਿਹਾ। ਟਿਕਟ ਨਾ ਮਿਲਣ ਤੋਂ ਨਰਾਜ਼ ਹੋ ਕੇ ਪਾਰਟੀ ਛੱਡਣ ਵਾਲੇ ਹਰਦੀਪ ਸਿੰਘ ਕਿੰਗਰਾ ਨੇ ਅੱਜ ਇੱਕ ਵੱਡਾ ਖੁਲਾਸਾ ਕਰਨ ਦਾ ਦਾਅਵਾ ਕੀਤਾ ਹੈ। ਦਾਅਵਾ ਹੈ ਕਿ ਆਮ ਆਦਮੀ ਪਾਰਟੀ ਵਿੱਚ ਪੈਸੇ ਕਿਵੇਂ ਲਿਆ ਜਾਂਦਾ ਹੈ, ਇਹ ਹੁਣ ਉਨ੍ਹਾਂ ਦਾ ਸਟਿੰਗ ਅਪਰੇਸ਼ਨ ਦੱਸੇਗਾ। ਜਿਸ ਨੂੰ ਉਹ ਅੱਜ ਯਾਨੀ ਵੀਰਵਾਰ ਨੂੰ ਚੰਡੀਗਡ਼੍ਹ 'ਚ ਰਿਲੀਜ਼ ਕਰਨਗੇ।
ਕਿੰਗਰਾ ਸੁੱਚਾ ਸਿੰਘ ਛੋਟੇਪੁਰ ਦੀ ਪਸੰਦ ਸੀ, ਪਰ ਦਿੱਲੀ ਦੀ ਲੀਡਰਸ਼ਿਪ ਨੇ ਛੋਟੇਪੁਰ ਦੀ ਪਸੰਦ ਨੂੰ ਰਿਜੈਕਟ ਕਰ ਹੋਰ ਉਮੀਦਵਾਰ ਨੂੰ ਟਿਕਟ ਦਿੱਤਾ ਸੀ। ਪਾਰਟੀ ਦੀ ਉਮੀਦਵਾਰਾਂ ਦੀ ਪਹਿਲੀ ਸੂਚੀ ਆਉਣ ਤੋਂ ਬਾਅਦ ਕਿੰਗਰਾ ਨੇ ਅਸਤੀਫਾ ਦਿੱਤਾ ਸੀ। ਬਾਅਦ ਦੁਪਹਿਰ 3 ਵਜੇ ਪ੍ਰੈਸ ਕਾਨਫਰੰਸ ਵਿੱਚ ਕਿੰਗਰਾ ਸਟਿੰਗ ਜਾਰੀ ਕਰਨ ਦਾ ਦਾਅਵਾ ਕਰ ਚੁੱਕੇ ਹਨ। ਵੱਡਾ ਸਵਾਲ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਕਿਹੜੇ ਲੀਡਰ ਹਨ ਕਿੰਗਰਾ ਦੇ ਸਟਿੰਗ ਵਿੱਚ।