ਚੰਡੀਗੜ੍ਹ: ਸ਼ਹਿਰ 'ਚ ਪੁਰਾਣੀ ਰੰਜਿਸ਼ ਦੇ ਚੱਲਦੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਹੈ। ਘਟਨਾ ਮਨੀਮਾਜਰਾ 'ਚ ਵਾਪਰੀ ਹੈ। ਇੱਥੇ ਹਿਤੇਸ਼ ਨਾਮੀ ਵਿਅਕਤੀ ਦੇ ਤੇਜਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਹੈ। ਕਤਲ ਦਾ ਇਲਜ਼ਾਮ ਇੱਕ ਛੋਟੂ ਨਾਮੀ ਸ਼ਖਸ 'ਤੇ ਲੱਗਿਆ ਹੈ। ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਛੋਟੂ ਨੂੰ ਗ੍ਰਿਫਤਾਰ ਕਰ ਲਿਆ ਹੈ।

 

 

 

ਜਾਣਕਾਰੀ ਮੁਤਾਬਕ ਹਿਤੇਸ਼ ਇੱਕ ਮੋਟਰ ਮਕੈਨਿਕ ਵਜੋਂ ਕੰਮ ਕਰਦਾ ਸੀ। ਉਸ ਦੀ ਛੋਟੂ ਨਾਲ ਕਾਫੀ ਸਮੇਂ ਤੋਂ ਰੰਜਿਸ਼ ਚੱਲੀ ਆ ਰਹੀ ਸੀ। ਕੱਲ ਛੋਟੂ ਨੇ ਹਿਤੇਸ਼ ਨੂੰ ਕਿਸੇ ਬਹਾਨੇ ਬਾਹਰ ਬੁਲਾਇਆ। ਜਿਊਂ ਹੀ ਹਿਤੇਸ਼ ਪਹੁੰਚਿਆ ਤਾਂ ਛੋਟੂ ਨੇ ਚਾਕੂ ਨਾਲ ਹਮਲਾ ਕਰ ਉਸ ਦਾ ਕਤਲ ਕਰ ਦਿੱਤਾ। ਹਾਲਾਂਕਿ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਘਟਨਾ ਤੋਂ ਥੋੜੀ ਦੇਰ ਬਾਅਦ ਹੀ ਮੁਲਜ਼ਮ ਛੋਟੂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਅੱਜ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰੇਗੀ।