ਫਰੀਦਕੋਟ: ਆਮ ਆਦਮੀ ਪਾਰਟੀ ਪੰਜਾਬ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਅੱਜ ਆਪਣੀ ਨਵੀਂ ਸਿਆਸੀ ਪਾਰੀ ਦਾ ਐਲਾਨ ਕਰਨਗੇ। ਉਨ੍ਹਾਂ ਵੱਲੋਂ 5 ਸਤੰਬਰ ਨੂੰ ਸ਼ੁਰੂ ਕੀਤੀ ਗਈ ਪੰਜਾਬ ਪਰਿਵਰਤਨ ਯਾਤਰਾ ਦਾ ਅੱਜ ਅੰਤਮ ਦਿਨ ਹੈ। ਛੋਟੇਪੁਰ ਫਰੀਦਕੋਟ 'ਚ ਇਸ ਯਾਤਰਾ ਦੀ ਸਮਾਪਤੀ ਦੌਰਾਨ ਸਮਰਥਕਾਂ ਨਾਲ ਗੱਲਬਾਤ ਕਰਨਗੇ। ਇਸ ਯਾਤਰਾ ਦੇ ਤਹਿਤ 13 ਜ਼ੋਨਾਂ ਵਿੱਚ ਜਾ ਕੇ ਭਵਿੱਖ ਦੀ ਨੀਤੀ ਲਈ ਲੋਕਾਂ ਦੀ ਰਾਇ ਲੈ ਰਹੇ ਹਨ। ਸੁੱਚਾ ਸਿੰਘ ਅੱਜ 'ਆਪ' ਦੇ ਸਾਬਕਾ ਲੀਡਰ ਹਰਦੀਪ ਸਿੰਘ ਕਿੰਗਰਾ ਦੇ ਘਰ ਪਿੰਡ ਕੰਮੇਆਣਾ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਨਗੇ ਤੇ ਇੱਥੇ ਹੀ ਉਹ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰ ਸਕਦੇ ਹਨ।