ਮੋਗਾ: ਜਿਲ੍ਹੇ ਦੇ ਕਸਬਾ ਨਿਹਾਲ ਸਿੰਘ ਵਾਲਾ ਤੋਂ ਇੱਕ ਦਰਦਨਾਕ ਖਬਰ ਆਈ ਹੈ। ਇੱਥੇ ਪਿੰਡ ਦੀਨਾ ਸਾਹਿਬ ਦੀ 21 ਸਾਲਾ ਵਿਆਹੁਤਾ ਨੇ ਆਪਣੀ ਸਾਢੇ ਤਿੰਨ ਸਾਲਾ ਦੀ ਬੱਚੀ ਸਮੇਤ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਨੇ ਪਹਿਲਾਂ ਆਪਣੀ ਮਾਸੂਮ ਬੱਚੀ ਨੂੰ ਜਹਿਰ ਦਿੱਤਾ ਤੇ ਫਿਰ ਆਪ ਜਹਿਰ ਨਿਗਲ ਲਿਆ। ਜਿਸ ਦੇ ਚੱਲਦੇ ਦੋਨਾਂ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਜਸਪ੍ਰੀਤ ਕੌਰ ਪਰਿਵਾਰ ਸਮੇਤ ਵਿਦੇਸ਼ ਜਾਣ ਦਾ ਸੁਪਨਾ ਸੰਜੋਈ ਬੈਠੀ ਸੀ। ਉਸ ਨੇ ਇਸ ਦੇ ਲਈ ਆਈਲਟਸ ਦਾ ਪੇਪਰ ਵੀ ਦਿੱਤਾ। ਪਰ ਲੋੜੀਂਦੇ ਬੈਂਡ ਨਾ ਆ ਸਕੇ। ਇਸ ਦੇ ਚੱਲਦੇ ਉਹ ਲਗਾਤਾਰ ਪ੍ਰੇਸ਼ਾਨ ਰਹਿੰਦੀ ਸੀ। ਉਸ ਦੇ ਪਤੀ ਗੁਰਵਿੰਦਰ ਮੁਤਾਬਕ ਇਸੇ ਪ੍ਰੇਸ਼ਾਨੀ ਦੇ ਚੱਲਦੇ ਕੱਲ੍ਹ ਜਸਪ੍ਰੀਤ ਨੇ ਆਪਣੀ ਸਾਢੇ ਤਿੰਨ ਮਹੀਨਿਆਂ ਦੀ ਮਾਸੂਮ ਧੀ ਮਨਸੀਰਤ ਕੌਰ ਨੂੰ ਜ਼ਹਿਰ ਦੇ ਕੇ ਮਾਰਨ ਪਿੱਛੋਂ ਆਪ ਵੀ ਜ਼ਹਿਰ ਨਿਗਲ ਲਿਆ। ਜਿਸ ਨਾਲ ਦੋਵਾਂ ਦੀ ਮੌਤ ਹੋ ਗਈ।