ਚੰਡੀਗੜ੍ਹ ਆਪ ਦੇ ਸਾਬਕਾ ਪੰਜਾਬ ਕਨਵੀਨਰ ਸੁਚਾ ਸਿੰਘ ਛੋਟੇਪੁਰ ਨੇ ਅੱਜ ਅਰਵਿੰਦ ਕੇਜਰੀਵਾਲ ਤੇ ਤਿੱਖੇ ਹਮਲੇ ਬੋਲੇ। ਉਹ ਅੱਜ ਰੋਪੜ ਚ ਪਰਿਵਰਤਨ ਯਾਤਰਾ ਦੇ ਦੌਰਾਨ ਵਰਕਰਾਂ ਦੀ ਮੀਟਿੰਗ ਮੌਕੇ ਭਾਸ਼ਣ ਦੇ ਰਹੇ ਸਨ। ਛੋਟੇਪੁਰ ਨੇ ਕਿਹਾ, ਜਦ ਕਿਸੇ ਵੱਡੇ ਬੰਦੇ ਦਾ ਅੰਤ ਹੋਣਾ ਹੁੰਦਾ ਤਾਂ ਇਕ ਛੋਟੇ ਬੰਦੇ ਦੇ ਹੱਥੋਂ ਹੀ ਹੁੰਦਾ। ਉਨ੍ਹਾਂ ਕਿਹਾ ਕਿ ਪ੍ਰਸ਼ਾਂਤ ਭੂਸ਼ਣ, ਯੋਗਿੰਦਰ ਯਾਦਵ ਤੇ ਹੋਰ ਕਈ ਵੱਡੇ ਬੰਦੇ ਪਾਰਟੀ ਚੋਂ ਕੱਢਣ ਤੇ ਕੁਝ ਨਹੀਂ ਕਰ ਸਕੇ, ਪਰ ਉਹ ਹੁਣ ਕਮਰ ਕਸ ਚੁੱਕੇ ਹਨ।

 

 

 
ਇੱਥੇ ਛੋਟੇਪੁਰ ਨੇ ਕੇਜਰੀਵਾਲ ਨੂੰ ਨੇਗਟਿਵ ਤੋਂ ਪੌਜ਼ਟਿਵ ਗੱਲਾਂ ਬਣਾਉਣ ਵਾਲਾ ਐਕਸਪਰਟ ਦੱਸਿਆ। ਉਨ੍ਹਾਂ ਕਿਹਾ ਕੇਜਰੀਵਾਲ ਅੱਜ ਪੰਜਾਬ ਵਿਚ ਆਉਂਦਾ ਹੀ ਕਹਿ ਰਿਹਾ ਹੈ ਕਿ ਸਰਕਾਰ ਆਉਣ ਤੇ ਬਾਦਲਾਂ ਨੂੰ ਅੰਦਰ ਕਰੇਗਾ, ਉਨ੍ਹਾਂ ਦਿੱਲੀ ਵਿਚ ਵੀ ਸ਼ੀਲਾ ਦੀਕਸ਼ਤ ਬਾਰੇ ਵੀ ਇਹੀ ਕਿਹਾ ਸੀ। ਪਰ ਉਸ ਵੱਲ ਝਾਕਿਆ ਤੱਕ ਨਹੀਂ। ਛੋਟੇਪੁਰ ਨੇ ਕਿਹਾ ਕੇ ਉਹ ਪੰਜਾਬ ਨੂੰ ਨਵਾਂ ਪੰਜਾਬ ਬਣਾਉਣ ਲਈ ਲੋਕਾਂ ਦੀ ਰਾਏ ਲੈ ਰਹੇ ਹਨ।