ਚੰਡੀਗੜ੍ਹ: ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਨਾ ਹੋਣ ਦਾ ਭੇਤ ਖੋਲ੍ਹਿਆ ਹੈ। ਸਿੱਧੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ 'ਆਪ' ਅੱਗੇ ਕੋਈ ਸ਼ਰਤ ਨਹੀਂ ਰੱਖੀ ਸੀ ਬਲਕਿ 'ਆਪ' ਨੇ ਉਨ੍ਹਾਂ ਅੱਗੇ ਸ਼ਰਤਾਂ ਰੱਖੀਆਂ ਸਨ।

 

 

ਸਿੱਧੂ ਨੇ ਕਿਹਾ ਕਿ ਕੇਜਰੀਵਾਲ ਨੇ ਸ਼ਰਤ ਰੱਖੀ ਸੀ, "ਤੁਸੀਂ ਚੋਣ ਨਾ ਲੜੋ। ਤੁਸੀਂ ਪਾਰਟੀ ਲਈ ਪ੍ਰਚਾਰ ਕਰੋ। ਤੁਹਾਡੀ ਪਤਨੀ ਨੂੰ ਚੋਣ ਲੜਾਓ। ਉਸ ਨੂੰ ਮੰਤਰੀ ਬਣਾਇਆ ਜਾਵੇਗਾ। ਤੁਸੀਂ ਸਿਰਫ ਪਾਰਟੀ ਲਈ ਚੋਣ ਪ੍ਰਚਾਰ ਕਰੋ। ਇਸ ਤਰ੍ਹਾਂ 'ਆਪ' ਵੀ ਮੈਨੂੰ ਡੈਕੋਰੇਸ਼ਨ ਪੀਸ ਬਣਾਉਣਾ ਚਾਹੁੰਦੀ ਸੀ।" ਸਿੱਧੂ ਨੇ ਦਾਅਵਾ ਕੀਤਾ ਕਿ ਨਵਜੋਤ ਕੌਰ ਨੇ ਕੇਜਰੀਵਾਲ ਦੀ ਗੱਲ ਨਹੀਂ ਮੰਨੀ। ਉਹ ਇਹ ਸ਼ਰਤਾਂ ਸੁਣ ਕੇ ਹੈਰਾਨ ਹੋ ਗਈ।

 

 

ਸਿੱਧੂ ਨੇ ਕਿਹਾ ਕਿ ਕੇਜਰੀਵਾਲ ਸੋਚਦੇ ਨੇ ਉਹ ਹੀ ਇਮਾਨਦਾਰ ਹਨ। ਉਨ੍ਹਾਂ ਨੂੰ ਜੀ ਹਜ਼ੂਰੀ ਵਾਲੇ ਬੰਦੇ ਚਾਹੀਦੇ ਹਨ। ਸਿੱਧੂ ਨੇ ਆਖਿਆ ਕਿ ਕੇਜਰੀਵਾਲ ਨੇ ਉਨ੍ਹਾਂ ਬਾਰੇ ਅੱਧਾ ਸੱਚ ਬੋਲਿਆ ਹੈ। ਇਸ ਲਈ ਉਨ੍ਹਾਂ ਨੇ ਆਮ ਆਦਮੀ ਪਾਰਟੀ ਵਿੱਚ ਨਾ ਜਾਣ ਦਾ ਫੈਸਲਾ ਕੀਤਾ।