News
News
ਟੀਵੀabp shortsABP ਸ਼ੌਰਟਸਵੀਡੀਓ
X

ਜਲੰਧਰ ਬੈਠ ਪੰਜਾਬੀਆਂ ਨੇ ਠੱਗੇ ਅਮਰੀਕੀ ਗੋਰੇ

Share:
ਜਲੰਧਰ: ਪੁਲਿਸ ਨੇ ਅਮਰੀਕੀਆਂ ਤੋਂ ਕਰੋੜਾਂ ਰੁਪਏ ਠੱਗਣ ਵਾਲੇ ਗਿਰੋਹ ਦਾ ਭੰਡਾਫੋੜ ਕਰਨ ਦਾ ਦਾਅਵਾ ਕੀਤਾ ਹੈ। ਇਸ ਗੁਰੋਹ ਦੇ ਮੈਂਬਰ ਭਾਰਤ ਬੈਠੇ ਹੀ ਇੰਟਰਨੈੱਟ ਰਾਹੀਂ ਅਮਰੀਕਾ ਰਹਿੰਦੇ ਲੋਕਾਂ ਨੂੰ ਕਰੋੜਾਂ ਦੀ ਚਪਤ ਲਗਾ ਚੁੱਕੇ ਹਨ। ਫਿਲਹਾਲ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।     ਪੁਲਿਸ ਮੁਤਾਬਕ ਇਸ ਗਿਰੋਹ ਦਾ ਸਰਗਨਾ 22 ਸਾਲਾ ਬਲਜੀਤ ਹੈ। ਬਲਜੀਤ ਖੁਦ ਵੀ 14 ਸਾਲ ਦੀ ਉਮਰ 'ਚ ਆਪਣੇ ਤਾਏ ਨੂੰ ਪਿਤਾ ਦੱਸ ਫਰਜੀ ਪਾਸਪੋਰਟ ਨਾਲ ਦੁਬਈ ਗਿਆ ਸੀ। ਦੁਬਈ ਤੋਂ ਉਹ ਅਮਰੀਕਾ ਜਾ ਪਹੁੰਚਾ। ਉੱਥੇ ਪੱਕੇ ਹੋਣ ਲਈ ਇੱਕ ਅਮਰੀਕਨ ਕੁੜੀ ਨਾਲ ਵਿਆਹ ਕਰਵਾਇਆ। ਹਾਲਾੰਕਿ ਕੁੱਝ ਸਮੇਂ ਬਾਅਦ ਤਲਾਕ ਵੀ ਹੋ ਗਿਆ। ਇਸ ਤੋਂ ਬਾਅਦ ਉਹ ਵਾਪਸ ਆਪਣੇ ਜਲੰਧਰ ਦੇ ਪਿੰਡ ਕੋਟਲਾ ਹੇਰਾਂ ਆ ਗਿਆ। ਇੱਥੋਂ ਉਹ ਆਪਣੇ ਇੱਕ ਅਮਰੀਕੀ ਨਾਈਜੀਰੀਅਨ ਦੋਸਤ ਓਮੂਲੂ ਦੇ ਸੰਪਰਕ 'ਚ ਸੀ। ਇਸ ਤੋਂ ਬਾਅਦ ਉਸ ਨੇ ਆਪਣੇ ਦਿੱਲੀ ਦੇ ਇੱਕ ਦੋਸਤ ਅੰਕਿਤ ਪੁਰੀ ਨੂੰ ਵੀ ਗਿਰੋਹ 'ਚ ਸ਼ਾਮਲ ਕੀਤਾ ਤੇ ਸ਼ੁਰੂ ਕਰ ਦਿੱਤਾ ਠੱਗੀ ਦਾ ਕਾਰੋਬਾਰ।     ਬਲਜੀਤ ਦਾ ਗਿਰੋਹ ਆਪਣੇ ਨਾਈਜੀਰੀਅਨ ਸਾਥੀ ਦੀ ਮਦਦ ਨਾਲ ਅਮਰੀਕੀ ਲੋਕਾਂ ਦੇ ਕਰੈਡਿਟ ਕਾਰਡ ਹੈਕ ਕਰ ਲੈਂਦਾ ਸੀ। ਇਸ ਕਾਰਡ ਤੋਂ ਹੀ ਉਹ ਵੈਸਟਰਨ ਯੂਨੀਅਨ ਰਾਹੀਂ ਭਾਰਤ 'ਚ ਪੈਸੇ ਟਰਾਂਸਫਰ ਕਰ ਲੈਂਦੇ। ਇੱਥੇ ਫਰਜੀ ਆਈਡੀ ਬਣਾ ਕੇ ਪੈਸੇ ਕਢਵਾ ਲੈਂਦੇ ਸਨ। ਪਰ ਇੱਕ ਗੁਪਤ ਸੂਚਨਾ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਕਾਬੂ ਕਰਨ ਲਈ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਆਖਰ ਸਬੂਤ ਹਾਸਲ ਹੋਣ 'ਤੇ ਪੁਲਿਸ ਨੇ ਬਲਜੀਤ ਤੇ ਉਸ ਦੇ ਸਾਥੀਆਂ ਅੰਮ੍ਰਿਤਪਾਲ ਸਿੰਘ ਤੇ ਜਸਬੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਫਿਲਾਹਲ ਪੁਲਿਸ ਨੇ ਅਦਾਲਤ ਤੋਂ ਇਹਨਾਂ ਦਾ 4 ਦਿਨਾਂ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਮੁਤਾਬਕ ਪੁੱਛਗਿੱਛ ਦੌਰਾਨ ਕਈ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।
Published at : 08 Jul 2016 10:07 AM (IST) Tags: fraud American credit card India Punjab
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Punjab News: ਅੰਮ੍ਰਿਤਪਾਲ ਦੀ ਪਾਰਟੀ ਦੇ ਹੋਂਦ 'ਚ ਆਉਣ ਤੋਂ ਪਹਿਲਾਂ ਸਿਮਰਨਜੀਤ ਮਾਨ ਦੀ ਚਿਤਾਵਨੀ, ਅਸੀਂ ਮਿਸ਼ਨ ਖਾਲਿਸਤਾਨ ਤੋਂ ਕਦੇ ਥਿੜਕੇ ਨਹੀਂ ਪਰ ਜੇ ਕੋਈ ਭਰਾਮਾਰੂ ਜੰਗ....

Punjab News: ਅੰਮ੍ਰਿਤਪਾਲ ਦੀ ਪਾਰਟੀ ਦੇ ਹੋਂਦ 'ਚ ਆਉਣ ਤੋਂ ਪਹਿਲਾਂ ਸਿਮਰਨਜੀਤ ਮਾਨ ਦੀ ਚਿਤਾਵਨੀ, ਅਸੀਂ ਮਿਸ਼ਨ ਖਾਲਿਸਤਾਨ ਤੋਂ ਕਦੇ ਥਿੜਕੇ ਨਹੀਂ ਪਰ ਜੇ ਕੋਈ ਭਰਾਮਾਰੂ ਜੰਗ....

Farmer Protest: SKM ਦੀ ਮਹਾਪੰਚਾਇਤ 'ਚ ਹੋਇਆ ਵੱਡਾ ਫ਼ੈਸਲਾ ! ਇਕੱਠੀਆਂ ਹੋਣਗੀਆਂ ਸਾਰੀਆਂ ਜਥੇਬੰਦੀਆਂ, ਖਨੌਰੀ ਤੇ ਸ਼ੰਭੂ ਨੂੰ ਲੈ ਕੇ ਵੀ ਕੀਤਾ ਐਲਾਨ

Farmer Protest: SKM ਦੀ ਮਹਾਪੰਚਾਇਤ 'ਚ ਹੋਇਆ ਵੱਡਾ ਫ਼ੈਸਲਾ ! ਇਕੱਠੀਆਂ ਹੋਣਗੀਆਂ ਸਾਰੀਆਂ ਜਥੇਬੰਦੀਆਂ, ਖਨੌਰੀ ਤੇ ਸ਼ੰਭੂ ਨੂੰ ਲੈ ਕੇ ਵੀ ਕੀਤਾ ਐਲਾਨ

ਹਰਦੀਪ ਨਿੱਝਰ ਕਤਲ ਕੇਸ 'ਚ ਕੈਨੇਡੀਅਨ ਸਰਕਾਰ ਨੂੰ ਝਟਕਾ ! ਚਾਰਾਂ ਦੋਸ਼ੀਆਂ ਨੂੰ ਅਦਾਲਤ ਤੋਂ ਮਿਲੀ ਜ਼ਮਾਨਤ, ਜਾਣੋ ਪੂਰਾ ਮਾਮਲਾ

ਹਰਦੀਪ ਨਿੱਝਰ ਕਤਲ ਕੇਸ 'ਚ ਕੈਨੇਡੀਅਨ ਸਰਕਾਰ ਨੂੰ ਝਟਕਾ ! ਚਾਰਾਂ ਦੋਸ਼ੀਆਂ ਨੂੰ ਅਦਾਲਤ ਤੋਂ ਮਿਲੀ ਜ਼ਮਾਨਤ, ਜਾਣੋ ਪੂਰਾ ਮਾਮਲਾ

Punjab News: ਸੁਖਬੀਰ ਬਾਦਲ ਦੀਆਂ ਵਧੀਆਂ ਮੁਸ਼ਕਲਾਂ! ਬਾਗੀਆਂ ਵੱਲੋਂ ਬਾਦਲ ਧੜਾ ਪੰਥ ਦਾ ਭਗੌੜਾ ਕਰਾਰ 

Punjab News:  ਸੁਖਬੀਰ ਬਾਦਲ ਦੀਆਂ ਵਧੀਆਂ ਮੁਸ਼ਕਲਾਂ! ਬਾਗੀਆਂ ਵੱਲੋਂ ਬਾਦਲ ਧੜਾ ਪੰਥ ਦਾ ਭਗੌੜਾ ਕਰਾਰ 

Punjab News: ਪੰਜਾਬੀਆਂ ਲਈ ਅਹਿਮ ਖਬਰ! ਇਸ ਹਾਈਵੇਅ 'ਤੇ ਲੱਗਾ ਲੰਮਾ ਜਾਮ, ਪਰੇਸ਼ਾਨੀ ਤੋਂ ਬਚਣ ਦੇ ਲਈ ਜ਼ਰੂਰ ਪੜ੍ਹ ਲਓ

Punjab News: ਪੰਜਾਬੀਆਂ ਲਈ ਅਹਿਮ ਖਬਰ! ਇਸ ਹਾਈਵੇਅ 'ਤੇ ਲੱਗਾ ਲੰਮਾ ਜਾਮ, ਪਰੇਸ਼ਾਨੀ ਤੋਂ ਬਚਣ ਦੇ ਲਈ ਜ਼ਰੂਰ ਪੜ੍ਹ ਲਓ

ਪ੍ਰਮੁੱਖ ਖ਼ਬਰਾਂ

Farmers Protest:  ਸ਼ੰਭੂ ਬਾਰਡਰ 'ਤੇ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ! ਸਰਕਾਰ ਦੇ ਰਵੱਈਏ ਤੋਂ ਨਿਰਾਸ਼ ਕਿਸਾਨ ਨੇ ਚੁੱਕਿਆ ਭਿਆਨਕ ਕਦਮ

Farmers Protest:  ਸ਼ੰਭੂ ਬਾਰਡਰ 'ਤੇ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ! ਸਰਕਾਰ ਦੇ ਰਵੱਈਏ ਤੋਂ ਨਿਰਾਸ਼ ਕਿਸਾਨ ਨੇ ਚੁੱਕਿਆ ਭਿਆਨਕ ਕਦਮ

Farmers Protest: ਡੱਲੇਵਾਲ ਦੀ ਹਾਲਤ ਨਾਜ਼ੁਕ, ਕਿਸਾਨਾਂ ਨੂੰ ਸੁਨੇਹਾ...ਮੇਰੇ ਮਰਨ ਤੋਂ ਬਾਅਦ ਵੀ ਮੋਰਚਾ ਇਸੇ ਤਰ੍ਹਾਂ ਚੱਲਦਾ ਰਹੇ... 

Farmers Protest: ਡੱਲੇਵਾਲ ਦੀ ਹਾਲਤ ਨਾਜ਼ੁਕ, ਕਿਸਾਨਾਂ ਨੂੰ ਸੁਨੇਹਾ...ਮੇਰੇ ਮਰਨ ਤੋਂ ਬਾਅਦ ਵੀ ਮੋਰਚਾ ਇਸੇ ਤਰ੍ਹਾਂ ਚੱਲਦਾ ਰਹੇ... 

Punjab News: ਅੰਮ੍ਰਿਤਪਾਲ ਸਿੰਘ ਅਤੇ ਗੈਂਗਸਟਰ ਅਰਸ਼ ਡੱਲਾ 'ਤੇ ਲੱਗਿਆ UAPA, ਇਸ ਕਤਲ ਕਾਂਡ 'ਚ ਸੀ ਸ਼ਾਮਲ...

Punjab News: ਅੰਮ੍ਰਿਤਪਾਲ ਸਿੰਘ ਅਤੇ ਗੈਂਗਸਟਰ ਅਰਸ਼ ਡੱਲਾ 'ਤੇ ਲੱਗਿਆ UAPA, ਇਸ ਕਤਲ ਕਾਂਡ 'ਚ ਸੀ ਸ਼ਾਮਲ...

TMKOC ਦੇ ਗੁਰੂਚਰਨ ਸਿੰਘ ਹਸਪਤਾਲ ਭਰਤੀ, ਵੀਡੀਓ ਸ਼ੇਅਰ ਕਰ ਬੋਲੇ- ਹਾਲਾਤ ਬਹੁਤ ਖਰਾਬ; ਫੈਨਜ਼ ਦੀ ਵਧੀ ਚਿੰਤਾ...

TMKOC ਦੇ ਗੁਰੂਚਰਨ ਸਿੰਘ ਹਸਪਤਾਲ ਭਰਤੀ, ਵੀਡੀਓ ਸ਼ੇਅਰ ਕਰ ਬੋਲੇ- ਹਾਲਾਤ ਬਹੁਤ ਖਰਾਬ; ਫੈਨਜ਼ ਦੀ ਵਧੀ ਚਿੰਤਾ...