News
News
ਟੀਵੀabp shortsABP ਸ਼ੌਰਟਸਵੀਡੀਓ
X

ਟੀਮ ਇਨਸਾਫ ਨੇ ਕੀਤਾ ਸਿਹਤ ਘੁਟਾਲਾ ਬੇਨਕਾਬ

Share:
ਲੁਧਿਆਣਾ: ਸਰਕਾਰ ਦੀ 'ਭਗਤ ਪੂਰਨ ਸਿੰਘ ਸਿਹਤ ਬੀਮਾ' ਯੋਜਨਾ 'ਚ ਵੱਡੀ ਗੜਬੜੀ ਸਾਹਮਣੇ ਆਈ ਹੈ। ਇਲਜ਼ਾਮ ਹਨ ਕਿ ਪੰਜਾਬ ਸਰਕਾਰ ਵੱਲੋਂ ਮੁਫਤ ਇਲਾਜ ਲਈ ਨਾਮਜ਼ਦ ਕੀਤੇ ਹਸਪਤਾਲਾਂ ਵੱਲੋਂ ਮਰੀਜ਼ਾਂ ਤੋਂ ਮੋਟੀ ਰਕਮ ਵਸੂਲੀ ਜਾ ਰਹੀ ਹੈ। ਇਸ ਦੇ ਨਾਲ ਹੀ ਹਸਪਤਾਲ, ਪੰਜਾਬ ਸਰਕਾਰ ਤੋਂ ਵੀ ਇਸ ਸਕੀਮ ਤਹਿਤ ਮੋਟਾ ਪੈਸਾ ਵਸੂਲ ਰਹੇ ਹਨ। ਡਾਕਟਰਾਂ ਵੱਲੋਂ ਇਸ ਤਰ੍ਹਾਂ ਦਾ ਗੋਰਖਧੰਦਾ ਚਲਾਏ ਜਾਣ ਦੇ ਗੰਭੀਰ ਇਲਜ਼ਾਮ ਲੁਧਿਆਣਾ ਤੋਂ ਆਜ਼ਾਦ ਵਿਧਾਇਕ ਤੇ ਟੀਮ ਇਨਸਾਫ ਮੁਖੀ ਨੇ ਸਿਮਰਜੀਤ ਸਿੰਘ ਬੈਂਸ ਨੇ ਲਾਏ ਹਨ।         ਇਸ ਪੂਰੇ ਗੋਰਖਧੰਦੇ ਦਾ ਖੁਲਾਸਾ ਕਰਨ ਲਈ ਸਿਮਰਜੀਤ ਸਿੰਘ ਬੈਂਸ ਨੇ ਮੀਡੀਆ ਸਮੇਤ ਲੁਧਿਆਣਾ ਦੇ ਦੋ ਨਿੱਜੀ ਹਸਪਤਾਲਾਂ 'ਚ ਛਾਪੇਮਾਰੀ ਕੀਤੀ। ਇਸ ਦੌਰਾਨ ਡਾਕਟਰਾਂ ਨੇ ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਆਪਣੀ ਗਲਤੀ ਸਵੀਕਾਰ ਕਰ ਲਈ। ਇੱਥੇ ਬੈਂਸ ਨੇ ਡਾਕਟਰਾਂ ਵੱਲੋਂ ਵਸੂਲੇ ਗਏ ਮਰੀਜ਼ਾਂ ਦੇ ਪੈਸੇ ਵੀ ਵਾਪਸ ਕਰਵਾਏ। ਦਰਅਸਲ ਲੁਧਿਆਣਾ ਦੇ ਆਸਥਾ ਕਿਡਨੀ ਸੈਂਟਰ ਤੇ ਗਰਗ ਹਸਪਤਾਲ ਨੇ ਕਈ ਮਰੀਜ਼ਾਂ ਤੋਂ ਭਗਤ ਪੂਰਨ ਸਿੰਘ ਸਿਹਤ ਬੀਮਾ ਸਕੀਮ ਤਹਿਤ ਇਲਾਜ਼ ਕਰਨ ਦੇ ਬਾਵਜੂਦ ਪੈਸੇ ਵਸੂਲ ਕੀਤੇ ਸਨ। ਹਸਪਤਾਲ ਵੱਲੋਂ ਨਜਾਇਜ਼ ਤੌਰ 'ਤੇ ਵਸੂਲੀ ਇਸ ਰਕਮ ਦੀ ਕੋਈ ਰਸੀਦ ਵੀ ਮਰੀਜ਼ਾਂ ਨੂੰ ਨਹੀਂ ਦਿੱਤੀ ਗਈ ਸੀ।         ਇਸ ਪੂਰੇ ਮਾਮਲੇ ਨੂੰ ਜਦ ਸੂਬੇ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੇ ਧਿਆਨ 'ਚ ਲਿਆਂਦਾ ਗਿਆ ਤਾਂ ਉਨ੍ਹਾਂ ਸਬੰਧਤ ਹਸਪਤਾਲਾਂ 'ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਪਰ ਆਖਰ ਲੋਕਾਂ ਨੂੰ ਸਿਹਤ ਸਹੂਲਤ ਦੇਣ ਦੇ ਨਾਮ 'ਤੇ ਸਕੀਮ ਸ਼ੁਰੂ ਕਰਨ ਵਾਲੀ ਸਰਕਾਰ ਇਸ ਤਰ੍ਹਾਂ ਚੱਲ ਰਹੇ ਗੋਰਖਧੰਦੇ ਤੋਂ ਅਣਜਾਣ ਕਿਉਂ ਹੈ।     ਆਖਰ ਜਨਤਾ ਦਾ ਪੈਸਾ ਲੁੱਟਣ ਵਾਲੇ ਕੁਝ ਬੇਈਮਾਨ ਲੋਕਾਂ 'ਤੇ ਕਿਉਂ ਪਹਿਲਾਂ ਤੋਂ ਹੀ ਨਜ਼ਰ ਨਹੀਂ ਰੱਖੀ ਜਾਂਦੀ ? ਇਸ ਤਰੀਕੇ ਇੱਕ ਪਾਸੇ ਤਾਂ ਸਿੱਧਾ ਲੋਕਾਂ ਦੀ ਜੇਬ 'ਚੋਂ ਪੈਸਾ ਜਾ ਰਿਹਾ ਹੈ ਤੇ ਦੂਜੇ ਪਾਸੇ ਜਨਤਾ ਦੇ ਖੂਨ ਪਸੀਨੇ ਦੀ ਕਮਾਈ 'ਚੋਂ ਟੈਕਸ ਦੇ ਤੌਰ 'ਤੇ ਸਰਕਾਰ ਨੂੰ ਦਿੱਤਾ ਪੈਸਾ ਲੁੱਟਿਆ ਜਾ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਮੰਤਰੀ ਜੀ ਸਿਰਫ ਬਿਆਨ ਦੇ ਕੇ ਹੀ ਪੱਲਾ ਝਾੜਦੇ ਹਨ ਜਾਂ ਫਿਰ ਇਨ੍ਹਾਂ ਜਾਂ ਫਿਰ ਇਹਨਾਂ ਵਰਗੇ ਹੋਰ ਹਸਪਤਾਲਾਂ ਖਿਲਾਫ ਕੋਈ ਸਖਤ ਕਦਮ ਵੀ ਚੁੱਕਦੇ ਹਨ।
Published at : 24 Aug 2016 09:54 AM (IST) Tags: simarjit bains ludhiana
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਅੱਜ ਤੋਂ, ਕਾਮਨ ਇੰਫਰਾਸਟ੍ਰਕਚਰ ਸੰਸ਼ੋਧਨ ਬਿੱਲ ਹੋਵੇਗਾ ਪੇਸ਼; ਵਿਰੋਧੀ ਧਿਰ ਕਈ ਮੁੱਦਿਆਂ 'ਤੇ ਘੇਰੇਗੀ ਸਰਕਾਰ

ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਅੱਜ ਤੋਂ, ਕਾਮਨ ਇੰਫਰਾਸਟ੍ਰਕਚਰ ਸੰਸ਼ੋਧਨ ਬਿੱਲ ਹੋਵੇਗਾ ਪੇਸ਼; ਵਿਰੋਧੀ ਧਿਰ ਕਈ ਮੁੱਦਿਆਂ 'ਤੇ ਘੇਰੇਗੀ ਸਰਕਾਰ

ਪੰਜਾਬ ਦੇ ਮੌਸਮ ਨੂੰ ਲੈਕੇ ਵੱਡੀ ਅਪਡੇਟ! 2 ਦਿਨ ਭਾਰੀ ਮੀਂਹ ਦੀ ਚੇਤਾਵਨੀ, 10 ਜ਼ਿਲ੍ਹਿਆਂ 'ਚ ਤੂਫ਼ਾਨ ਦਾ ਅਲਰਟ ਜਾਰੀ

ਪੰਜਾਬ ਦੇ ਮੌਸਮ ਨੂੰ ਲੈਕੇ ਵੱਡੀ ਅਪਡੇਟ! 2 ਦਿਨ ਭਾਰੀ ਮੀਂਹ ਦੀ ਚੇਤਾਵਨੀ, 10 ਜ਼ਿਲ੍ਹਿਆਂ 'ਚ ਤੂਫ਼ਾਨ ਦਾ ਅਲਰਟ ਜਾਰੀ

BJP ਪੰਜਾਬ ਦੀ ਨਵੀਂ ਟੀਮ ਦਾ ਐਲਾਨ! ਕੇਵਲ ਢਿੱਲੋਂ ਨੂੰ ਸੂਬਾ ਅਧਿਕਾਰੀ ਕੀਤੇ ਨਿਯੁਕਤ

BJP ਪੰਜਾਬ ਦੀ ਨਵੀਂ ਟੀਮ ਦਾ ਐਲਾਨ! ਕੇਵਲ ਢਿੱਲੋਂ ਨੂੰ ਸੂਬਾ ਅਧਿਕਾਰੀ ਕੀਤੇ ਨਿਯੁਕਤ

ਸਾਬਕਾ CM ਚੰਨੀ ਛੱਡਣਗੇ ਕਾਂਗਰਸ? ਹਾਈਕਮਾਨ ਨਾਲ ਸਿੱਧੀ ਟੱਕਰ, ਪ੍ਰਧਾਨ ਵੜਿੰਗ ਦੇ ਪ੍ਰੋਗਰਾਮਾਂ ਤੋਂ ਦੂਰੀ

ਸਾਬਕਾ CM ਚੰਨੀ ਛੱਡਣਗੇ ਕਾਂਗਰਸ? ਹਾਈਕਮਾਨ ਨਾਲ ਸਿੱਧੀ ਟੱਕਰ, ਪ੍ਰਧਾਨ ਵੜਿੰਗ ਦੇ ਪ੍ਰੋਗਰਾਮਾਂ ਤੋਂ ਦੂਰੀ

ਪੰਜਾਬ ਚੋਣਾਂ ਤੋਂ ਪਹਿਲਾਂ ਕੱਟ ਸਕਦੇ 20 ਲੱਖ ਵੋਟ, ਸਭ ਤੋਂ ਜ਼ਿਆਦਾ ਲੁਧਿਆਣਾ 'ਚ; ਇਨ੍ਹਾਂ ਵੋਟਰਾਂ ਨੇ ਨਹੀਂ ਜਮ੍ਹਾ ਕਰਵਾਏ SIR ਫਾਰਮ

ਪੰਜਾਬ ਚੋਣਾਂ ਤੋਂ ਪਹਿਲਾਂ ਕੱਟ ਸਕਦੇ 20 ਲੱਖ ਵੋਟ, ਸਭ ਤੋਂ ਜ਼ਿਆਦਾ ਲੁਧਿਆਣਾ 'ਚ; ਇਨ੍ਹਾਂ ਵੋਟਰਾਂ ਨੇ ਨਹੀਂ ਜਮ੍ਹਾ ਕਰਵਾਏ SIR ਫਾਰਮ

ਪ੍ਰਮੁੱਖ ਖ਼ਬਰਾਂ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 3 ਅਗਸਤ 2026

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 3 ਅਗਸਤ 2026

'ਮੇਰੇ ਨਾਲ ਮਹੀਨੇ 'ਚ 5-6 ਵਾਰ ਸੌਣਾ ਪਵੇਗਾ...', 'ਲਾਕਅੱਪ 2' ਦੀ ਮੁਕਾਬਲੇਬਾਜ਼ ਨਾਲ ਬਜ਼ੁਰਗ ਸ਼ਖ਼ਸ ਨੇ ਕੀਤੀ ਸੀ ਸ਼ਰਮਨਾਕ ਮੰਗ

'ਮੇਰੇ ਨਾਲ ਮਹੀਨੇ 'ਚ 5-6 ਵਾਰ ਸੌਣਾ ਪਵੇਗਾ...', 'ਲਾਕਅੱਪ 2' ਦੀ ਮੁਕਾਬਲੇਬਾਜ਼ ਨਾਲ ਬਜ਼ੁਰਗ ਸ਼ਖ਼ਸ ਨੇ ਕੀਤੀ ਸੀ ਸ਼ਰਮਨਾਕ ਮੰਗ

Heavy Rain : ਕੇਰਲ-ਗੁਜਰਾਤ ਅਤੇ ਅਸਾਮ 'ਚ ਮੀਂਹ ਦਾ ਕਹਿਰ, 6 ਲੋਕਾਂ ਦੀ ਮੌਤ, ਕਈ ਜ਼ਿਲ੍ਹਿਆਂ 'ਚ ਰੈੱਡ ਅਲਰਟ

Heavy Rain : ਕੇਰਲ-ਗੁਜਰਾਤ ਅਤੇ ਅਸਾਮ 'ਚ ਮੀਂਹ ਦਾ ਕਹਿਰ, 6 ਲੋਕਾਂ ਦੀ ਮੌਤ, ਕਈ ਜ਼ਿਲ੍ਹਿਆਂ 'ਚ ਰੈੱਡ ਅਲਰਟ

Hardik Pandya New Style : ਨਵੇਂ ਲੁੱਕ 'ਚ ਨਜ਼ਰ ਆਏ ਹਾਰਦਿਕ ਪਾਂਡਿਆ, ਗਰਲਫ੍ਰੈਂਡ ਵੀ ਸੀ ਨਾਲ

Hardik Pandya New Style : ਨਵੇਂ ਲੁੱਕ 'ਚ ਨਜ਼ਰ ਆਏ ਹਾਰਦਿਕ ਪਾਂਡਿਆ, ਗਰਲਫ੍ਰੈਂਡ ਵੀ ਸੀ ਨਾਲ