News
News
ਟੀਵੀabp shortsABP ਸ਼ੌਰਟਸਵੀਡੀਓ
X

ਤੇਜ਼ ਰਫਤਾਰ ਕਾਰ ਨੇ ਲਈ ਮੇਵਾ ਸਿੰਘ ਦੀ ਜਾਨ

Share:
ਮੋਹਾਲੀ: ਅੱਜ ਸਵੇਰੇ ਮੋਹਾਲੀ ਅੰਤਰਾਸ਼ਟਰੀ ਏਅਰਪੋਰਟ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ। ਇਸ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਇਹ ਹਾਦਸਾ ਇੱਕ ਤੇਜ਼ ਰਫਤਾਰ ਕਾਰ ਤੇ ਸਕੂਟਰ ਦੀ ਟੱਕਰ ਕਾਰਨ ਵਾਪਰਿਆ। ਟੱਕਰ ਇੰਨੀ ਭਿਆਨਕ ਸੀ ਕਿ ਸਕੂਟਰ ਦੇ ਪਰਖੱਚੇ ਉੱਡ ਗਏ ਤੇ ਸਕੂਟਰ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਕਾਰ ਦੇ ਏਅਰਬੈਗ ਖੁੱਲਣ ਕਾਰਨ ਕਾਰ ਸਵਾਰਾਂ ਨੂੰ ਕੋਈ ਸੱਟ ਨਹੀਂ ਲੱਗੀ।  ਇਹ ਭਿਆਨਕ ਹਾਦਸਾ ਖਰੜ ਤੋਂ ਏਅਰਪੋਰਟ ਰੋਡ 'ਤੇ ਟੀਡੀਆਈ ਸਿਟੀ ਦੇ ਬਿਲਕੁਲ ਨੇੜੇ ਵਾਪਰਿਆ।         ਜਾਣਕਾਰੀ ਮੁਤਾਬਕ ਮ੍ਰਿਤਕ 55 ਸਾਲਾ ਮੇਵਾ ਸਿੰਘ ਮੋਹਾਲੀ ਦੇ ਪਿੰਡ ਬਲਿਆਲੀ ਦਾ ਰਹਿਣ ਵਾਲਾ ਸੀ। ਉਹ ਮਿਸਤਰੀ ਦਾ ਕੰਮ ਕਰਦਾ ਸੀ ਤੇ ਅੱਜ ਸਵੇਰੇ ਆਪਣੇ ਘਰ ਤੋਂ ਦੁਕਾਨ ਲਈ ਨਿੱਕਲਿਆ ਸੀ। ਪਰ ਜਿਵੇਂ ਹੀ ਉਹ ਟੀਡੀਆਈ ਸਿਟੀ ਨੇੜੇ ਏਅਰਪੋਰਟ ਰੋਡ 'ਤੇ ਚੜਿਆ ਤਾਂ ਮੋਹਾਲੀ ਵਾਲੇ ਪਾਸੇ ਤੋਂ ਆ ਰਹੀ ਇੱਕ ਤੇਜ਼ ਰਫਤਾਰ ਹਾਂਡਾ ਸਿਟੀ ਕਾਰ ਨੰਬਰ CH01 BC0189 ਨਾਲ ਸਿੱਧੀ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ  ਮੇਵਾ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਕੂਟਰ ਦੇ ਪਰਖੱਚੇ ਉੱਡ ਚੁੱਕੇ ਸਨ। ਕਾਰ ਕਾਫੀ ਦੂਰ ਤੱਕ ਸਕੂਟਰ ਨੂੰ ਘਸੀਟ ਕੇ ਲੈ ਗਈ। ਹਾਲਾਂਕਿ ਹਾਦਸੇ ਦੌਰਾਨ ਕਾਰ ਸਵਾਰ ਬਾਲ-ਬਾਲ ਬਚ ਗਏ। ਕਾਰ ਦੇ ਏਅਰਬੈਗ ਖੁੱਲਣ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ।         ਹਾਦਸੇ ਤੋਂ ਤੁਰੰਤ ਬਾਅਦ ਉੱਥੋਂ ਲੰਘ ਰਹੇ ਨੌਰਥ ਕੰਟਰੀ ਮਾਲ ਚੌਂਕੀ ਦੇ ਮੁਲਾਜ਼ਮਾਂ ਨੇ ਮੌਕੇ ਤੋਂ ਸਬੰਧਤ ਪੁਲਿਸ ਨੂੰ ਜਾਣਕਾਰੀ ਦਿੱਤੀ। ਥੋੜੀ ਦੇਰ ਤੱਕ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਪਰ ਉਦੋਂ ਤੱਕ ਕਾਰ ਚਾਲਕ ਫਰਾਰ ਹੋ ਚੁੱਕੇ ਸਨ। ਮ੍ਰਿਤਕ ਦਾ ਪਰਿਵਾਰ ਵੀ ਹਾਦਸੇ ਦਾ ਪਤਾ ਲੱਗਦਿਆਂ ਮੌਕੇ 'ਤੇ ਪਹੁੰਚਿਆ ਤਾਂ ਰੋਣ ਕੁਰਲਾਉਣ ਸ਼ੁਰੂ ਹੋ ਗਿਆ। ਕੁੱਝ ਸਮਾਂ ਪਹਿਲਾਂ ਘਰੋਂ ਨਿੱਕਲੇ ਮੇਵਾ ਸਿੰਘ ਦੀ ਮੌਤ ਦਾ ਪਰਿਵਾਰ ਨੂੰ ਯਕੀਨ ਨਹੀਂ ਸੀ ਆ ਰਿਹਾ।
Published at : 07 Sep 2016 04:09 AM (IST) Tags: death mohali accident
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Punjab News: ਹੜ੍ਹਾਂ ਦੀ ਤਬਾਹੀ ਦੀ ਫਾਈਨਲ ਰਿਪੋਰਟ ਆਈ ਸਾਹਮਣੇ! ਪੰਜਾਬ 'ਚ ਹੋਇਆ 11,855 ਕਰੋੜ ਦਾ ਨੁਕਸਾਨ

Punjab News: ਹੜ੍ਹਾਂ ਦੀ ਤਬਾਹੀ ਦੀ ਫਾਈਨਲ ਰਿਪੋਰਟ ਆਈ ਸਾਹਮਣੇ! ਪੰਜਾਬ 'ਚ ਹੋਇਆ 11,855 ਕਰੋੜ ਦਾ ਨੁਕਸਾਨ

Punjab News: ਪੰਜਾਬ ਦੇ ਇਨ੍ਹਾਂ ਮੁਲਾਜ਼ਮਾ ਲਈ ਖੁਸ਼ਖਬਰੀ! ਸਰਕਾਰ ਵੱਲੋਂ ਕੀਤੇ ਗਏ ਰੈਗੂਲਰ; ਤਨਖਾਹਾਂ ਨੂੰ ਲੈ ਕੇ ਬੋਲੇ ਮੰਤਰੀ...

Punjab News: ਪੰਜਾਬ ਦੇ ਇਨ੍ਹਾਂ ਮੁਲਾਜ਼ਮਾ ਲਈ ਖੁਸ਼ਖਬਰੀ! ਸਰਕਾਰ ਵੱਲੋਂ ਕੀਤੇ ਗਏ ਰੈਗੂਲਰ; ਤਨਖਾਹਾਂ ਨੂੰ ਲੈ ਕੇ ਬੋਲੇ ਮੰਤਰੀ...

ਫਿਰੋਜ਼ਪੁਰ ਤੋਂ ਬਾਅਦ ਮੋਗਾ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਅਲਰਟ 'ਤੇ ਪੁਲਿਸ! ਇੱਕ ਦਿਨ 'ਚ ਦੋ ਅਦਾਲਤਾਂ ਨੂੰ ਮਿਲੀ ਧਮਕੀ

ਫਿਰੋਜ਼ਪੁਰ ਤੋਂ ਬਾਅਦ ਮੋਗਾ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਅਲਰਟ 'ਤੇ ਪੁਲਿਸ! ਇੱਕ ਦਿਨ 'ਚ ਦੋ ਅਦਾਲਤਾਂ ਨੂੰ ਮਿਲੀ ਧਮਕੀ

Punjab News: ਪੰਜਾਬ 'ਚ ਲੱਗੇਗਾ 6 ਤੋਂ 7 ਘੰਟੇ ਦਾ ਲੰਬਾ Power Cut, ਇਨ੍ਹਾਂ ਇਲਾਕਿਆਂ 'ਚ ਲੋਕ ਹੋਣਗੇ ਪਰੇਸ਼ਾਨ; ਜਾਣੋ ਕਿਹੜੇ-ਕਿਹੜੇ...

Punjab News: ਪੰਜਾਬ 'ਚ ਲੱਗੇਗਾ 6 ਤੋਂ 7 ਘੰਟੇ ਦਾ ਲੰਬਾ Power Cut, ਇਨ੍ਹਾਂ ਇਲਾਕਿਆਂ 'ਚ ਲੋਕ ਹੋਣਗੇ ਪਰੇਸ਼ਾਨ; ਜਾਣੋ ਕਿਹੜੇ-ਕਿਹੜੇ...

Punjab CM Mann: ਮੁੱਖ ਮੰਤਰੀ ਭਗਵੰਤ ਮਾਨ ਦੀ ਜਥੇਦਾਰ ਸਾਹਿਬ ਨੂੰ ਖਾਸ ਅਪੀਲ, ਬੇਨਤੀ ਕੀਤੀ-'ਸਾਰੇ ਚੈਨਲਾਂ 'ਤੇ ਲਾਈਵ ਟੈਲੀਕਾਸਟ ਹੋਏ'

Punjab CM Mann: ਮੁੱਖ ਮੰਤਰੀ ਭਗਵੰਤ ਮਾਨ ਦੀ ਜਥੇਦਾਰ ਸਾਹਿਬ ਨੂੰ ਖਾਸ ਅਪੀਲ, ਬੇਨਤੀ ਕੀਤੀ-'ਸਾਰੇ ਚੈਨਲਾਂ 'ਤੇ ਲਾਈਵ ਟੈਲੀਕਾਸਟ ਹੋਏ'

ਪ੍ਰਮੁੱਖ ਖ਼ਬਰਾਂ

ਹਰਿਆਣਾ ਕਮੇਟੀ ਵੱਲੋਂ ਵੱਡਾ ਐਕਸ਼ਨ! ਦਾਦੂਵਾਲ ਨੂੰ ਕੀਤਾ ਗਿਆ ਬਰਖਾਸਤ, HSGMC ਪ੍ਰਧਾਨ ਝੀਂਡਾ ਬੋਲੇ- ਦਾਦੂਵਾਲ ਕੋਲ ਕਰੋੜਾਂ ਕਿੱਥੋਂ ਆਏ?

ਹਰਿਆਣਾ ਕਮੇਟੀ ਵੱਲੋਂ ਵੱਡਾ ਐਕਸ਼ਨ! ਦਾਦੂਵਾਲ ਨੂੰ ਕੀਤਾ ਗਿਆ ਬਰਖਾਸਤ, HSGMC ਪ੍ਰਧਾਨ ਝੀਂਡਾ ਬੋਲੇ- ਦਾਦੂਵਾਲ ਕੋਲ ਕਰੋੜਾਂ ਕਿੱਥੋਂ ਆਏ?

Punjab Weather Today: ਪੰਜਾਬ-ਚੰਡੀਗੜ੍ਹ ਵਿੱਚ ਕੋਹਰਾ ਅਤੇ ਸ਼ੀਤਲਹਿਰ ਦਾ ਔਰੇਂਜ ਅਲਰਟ: ਤਾਪਮਾਨ ਵਿੱਚ 1.7 ਡਿਗਰੀ ਦੀ ਗਿਰਾਵਟ, ਠੁਰ-ਠੁਰ ਕਰ ਰਹੇ ਪੰਜਾਬੀ, ਬੱਚੇ ਅਤੇ ਬਜ਼ੁਰਗ ਦਾ ਰੱਖੋ ਖਾਸ ਖਿਆਲ

Punjab Weather Today: ਪੰਜਾਬ-ਚੰਡੀਗੜ੍ਹ ਵਿੱਚ ਕੋਹਰਾ ਅਤੇ ਸ਼ੀਤਲਹਿਰ ਦਾ ਔਰੇਂਜ ਅਲਰਟ: ਤਾਪਮਾਨ ਵਿੱਚ 1.7 ਡਿਗਰੀ ਦੀ ਗਿਰਾਵਟ, ਠੁਰ-ਠੁਰ ਕਰ ਰਹੇ ਪੰਜਾਬੀ, ਬੱਚੇ ਅਤੇ ਬਜ਼ੁਰਗ ਦਾ ਰੱਖੋ ਖਾਸ ਖਿਆਲ

Punjab News: ਨਵੇਂ ਬਿਜਲੀ ਮੀਟਰ ਲਗਵਾਉਣ ਵਾਲਿਆਂ ਲਈ ਮੁਸ਼ਕਲਾਂ, ਲੋਕਾਂ ਨੂੰ ਇਸ ਵਜ੍ਹਾ ਕਰਕੇ ਆ ਰਹੀ ਵੱਡੀ ਪਰੇਸ਼ਾਨੀ, ਮਾਰਨੇ ਪੈ ਰਹੇ ਸਰਕਾਰੀ ਦਫਤਰਾਂ ਦੇ ਚੱਕਰ

Punjab News: ਨਵੇਂ ਬਿਜਲੀ ਮੀਟਰ ਲਗਵਾਉਣ ਵਾਲਿਆਂ ਲਈ ਮੁਸ਼ਕਲਾਂ, ਲੋਕਾਂ ਨੂੰ ਇਸ ਵਜ੍ਹਾ ਕਰਕੇ ਆ ਰਹੀ ਵੱਡੀ ਪਰੇਸ਼ਾਨੀ, ਮਾਰਨੇ ਪੈ ਰਹੇ ਸਰਕਾਰੀ ਦਫਤਰਾਂ ਦੇ ਚੱਕਰ

Government Employees: ਸਰਕਾਰੀ ਮੁਲਾਜ਼ਮ 31 ਜਨਵਰੀ ਤੋਂ ਪਹਿਲਾਂ ਕਰ ਲੈਣ ਇਹ ਕੰਮ, ਨਹੀਂ ਤਾਂ ਤਨਖਾਹ ਤੇ ਤਰੱਕੀ ਵੀ ਰੁਕ ਸਕਦੀ

Government Employees: ਸਰਕਾਰੀ ਮੁਲਾਜ਼ਮ 31 ਜਨਵਰੀ ਤੋਂ ਪਹਿਲਾਂ ਕਰ ਲੈਣ ਇਹ ਕੰਮ, ਨਹੀਂ ਤਾਂ ਤਨਖਾਹ ਤੇ ਤਰੱਕੀ ਵੀ ਰੁਕ ਸਕਦੀ