ਨਾਭਾ ਜੇਲ੍ਹ ਬਰੇਕ: ਪੁਲਿਸ ਹੱਥ ਇੱਕ ਹੋਰ ਸਬੂਤ
ਏਬੀਪੀ ਸਾਂਝਾ | 28 Nov 2016 01:05 PM (IST)
ਕੈਥਲ: ਨਾਭਾ ਜੇਲ੍ਹ ਤੋਂ ਭੱਜੇ 6 ਕੈਦੀਆਂ ਵੱਲੋਂ ਵਰਤੀ ਗਈ ਇੱਕ ਹੋਰ ਕਾਰ ਪੁਲਿਸ ਨੇ ਬਰਾਮਦ ਕਰ ਲਈ ਹੈ। ਪੁਲਿਸ ਮੁਤਾਬਕ ਕੈਥਲ ਦੇ ਪਿੰਡ ਫਰਲ ਤੋਂ ਚਿੱਟੇ ਰੰਗ ਦੀ ਸ਼ੱਕੀ i20 ਕਾਰ ਮਿਲੀ ਹੈ। ਇਸ ਦਾ ਨੰਬਰ PB 10 DW 3952 ਹੈ। ਪਰ ਪੜਤਾਲ ਤੋਂ ਪਤਾ ਲੱਗਾ ਹੈ ਕਿ ਇਸ 'ਤੇ ਲੱਗਾ ਨੰਬਰ ਫਰਜੀ ਹੈ। ਦਰਅਸਲ ਇਹ ਨੰਬਰ ਇੱਕ ਸਕੂਟਰ ਦਾ ਹੈ। ਜਿਸ ਏਵੀਏਟਰ ਸਕੂਟਰ ਦਾ ਇਬਹ ਨੰਬਰ ਹੈ ਉਹ ਬਾਦਲ ਸਿੰਘ ਚੋਹਾਨ ਦੇ ਨਾਮ 'ਤੇ ਰਜਿਸਟਰਡ ਹੈ। ਫਿਲਹਾਲ ਪੁਲਿਸ ਨੇ ਕਾਰ ਨੂੰ ਕਬਜੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਕਾਰ 'ਚੋਂ ਤਲਾਸ਼ੀ ਦੌਰਾਨ ਲਾਲ ਮਿਰਚ ਪਾਉਡਰ, ਇੱਕ ਪੀਲੇ ਰੰਗ ਦੀ ਪੱਗ, ਦੋ ਨੰਬਰ ਪਲੇਟਾਂ ਤੇ ਹੋਰ ਸਮਾਨ ਬਰਾਮਦ ਹੋਇਆ ਹੈ।