ਲੁਧਿਆਣਾ: ਘਰ ਦੇ ਨੌਕਰ ਨੇ ਹੀ ਕੀਤੀ ਲੱਖਾਂ ਦੀ ਲੁੱਟ। ਇਸ ਵਾਰਦਾਤ ਨੂੰ ਲੁਧਿਆਣਾ ਦੇ ਦੁੱਗਰੀ ਇਲਾਕੇ 'ਚ ਦਿਨ-ਦਿਹਾੜੇ ਅੰਜਾਮ ਦਿੱਤਾ ਗਿਆ ਹੈ। ਇੱਥੇ ਕਰੀਬ 15 ਦਿਨ ਪਹਿਲਾਂ ਰੱਖੇ ਨੌਕਰ ਨੇ ਆਪਣੇ ਸਾਥੀਆਂ ਨਾਲ ਮਿਲਕੇ ਕਾਰੋਬਾਰੀ ਦੀ ਨੂੰਹ ਨੂੰ ਬੰਧਕ ਬਣਾ ਕੇ ਘਰ 'ਚੋਂ ਕਰੀਬ 15 ਲੱਖ ਦੇ ਗਹਿਣੇ, ਨਕਦੀ, ਅਮਰੀਕੀ ਡਾਲਰ, ਪਿਸਤੌਲ ਤੇ ਹੋਰ ਸਮਾਨ ਲੁੱਟ ਲਿਆ। ਇਹ ਲੁਟੇਰੇ ਜਾਂਦੇ ਹੋਏ ਘਰ 'ਚ ਲੱਗੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਵੀ ਆਪਣੇ ਨਾਲ ਲੈ ਗਏ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਅਰਬਨ ਅਸਟੇਟ ਫੇਸ-1, ਦੇ ਰਹਿਣ ਵਾਲੇ ਕਾਰੋਬਾਰੀ ਸ਼ਾਮ ਸੁੰਦਰ ਗੁਪਤਾ ਦੇ ਘਰ ਕੱਲ੍ਹ ਵੱਡੀ ਲੁੱਟ ਕੀਤੀ ਗਈ ਹੈ। ਜਿਸ ਵੇਲੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਕਾਰੋਬਾਰੀ ਦੀ ਨੂੰਹ ਘਰ 'ਚ ਮੌਜੂਦ ਸੀ। ਅਚਾਨਕ ਘਰ 'ਚ ਦਾਖਲ ਹੋਏ ਲੁਟੇਰਿਆਂ ਨੇ ਨੁੰਹ ਦੇ ਹੱਥ ਪੈਰ ਬੰਨ੍ਹ ਦਿੱਤੇ। ਇਸ 'ਚੋਂ ਬਾਅਦ ਘਰ ਅੰਦ ਲੁੱਟ ਕੀਤੀ ਗਈ। ਲੁਟੇਰਿਆਂ ਨੇ ਘਰ 'ਚ ਪਏ 'ਚੋਂ ਕਰੀਬ 15 ਲੱਖ ਦੇ ਗਹਿਣੇ, ਨਕਦੀ, 2000 ਅਮਰੀਕੀ ਡਾਲਰ, ਇਕ 32 ਬੋਰ ਦਾ ਪਿਸਤੌਲ ਤੇ 40 ਕਾਰਤੂਸ ਲੁੱਟੇ। ਇਸ ਦੇ ਨਾਲ ਹੀ ਉਹ ਆਪਣੀ ਇਸ ਪੂਰੀ ਲੁੱਟ ਦਾ ਸਬੂਤ ਮਿਟਾਉਣ ਲਈ ਘਰ 'ਚ ਲੱਗੇ ਸੀਸੀਟੀਵੀ ਦਾ ਡੀਵੀਆਰ ਵੀ ਆਪਣੇ ਨਾਲ ਲੈ ਗਏ।
ਇਸ ਵਾਰਦਾਤ ਤੋਂ ਬਾਅਦ ਕਿਸੇ ਤਰਾਂ ਸ਼ਾਮ ਸੁੰਦਰ ਦੀ ਨੁੰਹ ਬਾਹਰ ਆਈ ਤੇ ਰੌਲਾ ਪਾਇਆ। ਆਸ ਪਾਸ ਦੇ ਲੋਕਾਂ ਦੇ ਇਕੱਠੇ ਹੋਣ 'ਤੇ ਪਰਿਵਾਰ ਤੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਪੁਲਿਸ ਦੇ ਉੱਚ ਅਧਿਕਾਰੀ ਤੁਰੰਤ ਮੌਕੇ 'ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਮੌਕੇ 'ਤੇ ਹੀ ਫਿੰਗਰ ਪ੍ਰਿੰਟ ਅਤੇ ਡਾਗ ਸਕੁਐਡ ਮਾਹਿਰ ਬੁਲਾ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਇਸ ਸਬੰਧ ਵਿਚ ਘਰ ਦੇ ਨੌਕਰ ਛੋਟੂ ਅਤੇ ਉਸ ਦੇ ਚਾਰ ਸਾਥੀਆਂ 'ਤੇ ਕੇਸ ਦਰਜ ਕਰ ਭਾਲ ਸ਼ੁਰੂ ਕਰ ਦਿੱਤੀ ਹੈ। ਨੌਕਰ ਨੂੰ ਇਹਨਾਂ ਦੇ ਘਰ ਕੰਮ ਤੇ ਰੱਖਣ ਵਾਲੇ ਦਿਨੇਸ਼ ਕੁਮਾਰ ਨੂੰ ਵੀ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਗਿਆ ਹੈ।