ਪਠਾਨਕੋਟ ਤੇ ਦੀਨਾਨਗਰ 'ਚ ਫਿਰ ਹਾਈ ਅਲਰਟ
ਏਬੀਪੀ ਸਾਂਝਾ | 20 Aug 2016 07:50 AM (IST)
ਚੰਡੀਗੜ੍ਹ: ਪੰਜਾਬ 'ਚ ਅੱਤਵਾਦੀ ਗਤੀਵਿਧੀਆਂ ਦੀ ਸ਼ੰਕਾ ਨੂੰ ਲੈ ਕੇ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਸੁਰੱਖਿਆ ਏਜੰਸੀਆਂ ਤੋਂ ਮਿਲੀ ਇਨਪੁੱਟ ਤੋਂ ਬਾਅਦ ਸਰਹੱਦੀ ਇਲਾਕੇ ਪਠਾਨਕੋਟ, ਦੀਨਾ ਨਗਰ ਤੇ ਗੁਰਦਾਸਪੁਰ 'ਚ ਹਾਈ ਅਲਰਟ ਜਾਰੀ ਕਰਦਿਆਂ ਹੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਹ ਅਲਰਟ ਬੀਤੀ ਰਾਤ ਤੋਂ ਜਾਰੀ ਕੀਤਾ ਗਿਆ ਹੈ। ਪੂਰੇ ਇਲਾਕੇ 'ਚ ਸਖਤ ਨਾਕੇਬੰਦੀ ਕੀਤੀ ਗਈ ਹੈ। ਹਰ ਸ਼ੱਕੀ ਦੀ ਤਲਾਸ਼ੀ ਲਈ ਜਾ ਰਹੀ ਹੈ। ਪਠਾਨਕੋਟ ਏਅਰਬੇਸ ਅਤੇ ਦੀਨਾਨਗਰ ਪੁਲਿਸ ਥਾਣੇ 'ਤੇ ਪਹਿਲਾਂ ਵੀ ਅੱਤਵਾਦੀ ਹਮਲਾ ਹੋ ਚੁੱਕਾ ਹੈ। ਅਜਿਹੇ 'ਚ ਸੁਰੱਖਿਆ ਏਜੰਸੀਆਂ ਕਿਸੇ ਕਿਸਮ ਦਾ ਜੋਖਮ ਨਹੀਂ ਚੁੱਕਣਾ ਚਾਹੁੰਦੀਆਂ।