ਪਠਾਨਕੋਟ: ਭਾਰਤੀ ਫੌਜ ਵੱਲੋਂ ਪੀਓਕੇ 'ਚ ਸਰਜੀਕਲ ਸਟ੍ਰਾਈਕ ਤੋਂ ਬਾਅਦ ਭਾਰਤ-ਪਾਕਿ ਸਰਹੱਦ 'ਤੇ ਤਣਾਅ ਹੈ। ਭਾਰਤ ਦੀ ਕਾਰਵਾਈ ਤੋਂ ਪਾਕਿਸਤਾਨ ਦੀ ਬੌਖਲਾਹਟ ਸਾਫ ਦੇਖੀ ਜਾ ਰਹੀ ਹੈ। ਇਸੇ ਦੌਰਾਨ ਸ਼ਨੀਵਾਰ ਰਾਤ ਪੰਜਾਬ ਦੇ ਪਠਾਨਕੋਟ ਨਾਲ ਲਗਦੇ ਬਮਿਆਲ ਸੈਕਟਰ 'ਚ 2 ਪੀਲੇ ਰੇਗ ਦੇ ਗੁਬਾਰੇ ਬਰਾਮਦ ਹੋਏ ਹਨ।

ਇਹਨਾਂ ਗੁਬਾਰਿਆਂ ਦੇ ਨਾਲ ਇੱਕ ਚਿੱਠੀ ਵੀ ਮਿਲੀ ਹੈ। ਇਸ ਚਿੱਟੀ 'ਚ ਉਰਦੂ ਭਾਸ਼ਾ 'ਚ ਮੋਦੀ ਦਾ ਨਾਮ ਲੈ ਕੇ ਧਮਕੀ ਦਿੱਤੀ ਗਈ ਹੈ। ਚਿੱਠੀ 'ਚ ਲਿਖਿਆ ਹੈ, "ਮੋਦੀ ਸੁਨ ਲੇ, ਅਯੂਬੀ ਦੀ ਤਲਵਾਰ ਅਜੇ ਵੀ ਸਾਡੇ ਕੋਲ ਹੈ। ਮੋਦੀ ਸਰਕਾਰ ਜੰਗ ਨਹੀਂ ਲੜ ਸਕਦੀ।" ਇਸ ਚਿੱਠੀ ਦੇ ਹੇਠਾਂ ਪਾਕਿਸਤਾਨੀ ਅਵਾਮ ਲਿਖਿਆ ਗਿਆ ਹੈ।

ਜਿਕਰਯੋਗ ਹੈ ਕਿ ਪਠਾਨਕੋਟ ਉਹੀ ਇਲਾਕਾ ਹੈ, ਜਿੱਥੇ ਪਾਕਿਸਤਾਨ ਵੱਲੋਂ ਦੋ ਵੱਡੇ ਅੱਤਵਾਦੀ ਹਮਲਿਆਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ। ਫਿਲਹਾਵ ਗੁਬਾਰਿਆਂ ਨੂੰ ਜ਼ਬਤ ਕਰ ਜਾਂਚ ਲਈ ਭੇਜ ਦਿੱਤਾ ਗਿਆ ਹੈ।