ਪਾਤੜਾਂ 'ਚ ਪੁਲਿਸ 'ਤੇ ਫਾਇਰਿੰਗ, 1 ਕਾਬੂ, 2 ਫਰਾਰ
ਏਬੀਪੀ ਸਾਂਝਾ | 01 Oct 2016 10:57 AM (IST)
ਪਟਿਆਲਾ: ਪੁਲਿਸ ਤੇ ਲੁਟੇਰਿਆਂ 'ਚ ਫਾਇਰਿੰਗ ਹੋਈ ਹੈ। ਘਟਨਾ ਅੱਜ ਸਵੇਰੇ ਪਾਤੜਾਂ 'ਚ ਵਾਪਰੀ ਹੈ। ਪਟਿਆਲਾ ਪੁਲਿਸ ਮੁਤਾਬਕ ਪੁਲਿਸ ਪਾਰਟੀ ਨੇ ਪਾਤੜਾਂ ਨੇੜੇ ਨਾਕਾ ਲਗਾਇਆ ਹੋਇਆ ਸੀ। ਇੱਥੇ ਇੱਕ ਸ਼ੱਕੀ ਗੱਡੀ ਨੂੰ ਦੇਖਦਿਆਂ ਜਦ ਰੁਕਣ ਲਈ ਕਿਹਾ ਗਿਆ ਤਾਂ ਕਾਰ ਸਵਾਰਾਂ ਨੇ ਫਾਇਰਿੰਗ ਕਰ ਦਿੱਤੀ। ਪੁਲਿਸ ਪਾਰਟੀ ਨੇ ਤੁਰੰਤ ਜਵਾਬੀ ਕਾਰਵਾਈ ਸ਼ੁਰੂ ਕੀਤੀ। ਇਸ ਦੌਰਾਨ ਕਾਰ ਸਵਾਰ ਇੱਕ ਵਿਅਕਤੀ ਦੀ ਲੱਤ 'ਚ ਗੋਲੀ ਵੱਜੀ ਤੇ ਪੁਲਿਸ ਨੇ ਉਸ ਨੂੰ ਜਖਮੀ ਹਾਲਤ 'ਚ ਕਾਬੂ ਕਰ ਲਿਆ। ਪਰ ਇਸ ਦੌਰਾਨ ਉਸ ਦੇ ਹੋਰ 2 ਸਾਥੀ ਭੱਜਣ 'ਚ ਕਾਮਯਾਬ ਰਹੇ। ਫਿਲਹਾਲ ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਇਹ ਪੈਟਰੋਲ ਪੰਪ ਲੁੱਟਣ ਵਾਲੇ ਗਿਰੋਹ ਦੇ ਮੈਂਬਰ ਹਨ।