ਸਰਹੱਦ 'ਤੇ ਬਹੁਤ ਤਣਾਅ ਹੈ ਕਿਆ ? ਕੁਛ ਪਤਾ ਤੋ ਕਰੋ ਚੁਣਾਵ ਹੈ ਕਿਆ ?
ਏਬੀਪੀ ਸਾਂਝਾ | 01 Oct 2016 09:00 AM (IST)
ਚੰਡੀਗੜ੍ਹ: ਰਾਹਤ ਇੰਦੋਰੀ ਦਾ ਇਹ ਸ਼ੇਅਰ ਭਾਜਪਾ ਨੇਤਾ ਪ੍ਰੀਤੀ ਗਾਂਧੀ ਨੇ ਜਾਰੀ ਕੀਤਾ ਇੱਕ ਟਵੀਟ ਉੱਤੇ ਪੂਰਾ ਢੁੱਕਵਾਂ ਹੈ। "ਪੰਜਾਬ ਸਰਹੱਦ ਨਾਲ ਲੱਗਦਾ ਰਾਜ ਹੈ, ਉਮੀਦ ਹੈ ਉਹ (ਪੰਜਾਬ ਦੇ ਮਤਦਾਤਾ) ਸਮਝਣਗੇ ਕਿ ਵਕਤ ਦੀ ਪੁਕਾਰ ਹੈ, ਇੱਕ ਮਜ਼ਬੂਤ, ਫ਼ੈਸਲੇ ਲੈਣ ਵਾਲ਼ੀ ਸਰਕਾਰ ਚੁਣਨਾ। ਆਪਣਾ ਵੋਟ ਸਮਝਦਾਰੀ ਨਾਲ ਦੇਵੋ" ਸੈਨਾ ਦੇ ਹਮਲਾਵਰ ਕਾਰਵਾਈ ਵਿੱਚ ਮੁੰਬਈ ਵਿੱਚ ਬੈਠੀ ਭਾਜਪਾ ਨੇਤਾ ਦਾ ਇਹ ਕਿਸ ਤਰ੍ਹਾਂ ਦਾ ਸਰੋਕਾਰ ਹੈ? ਕੀ ਭਾਜਪਾ ਜੰਗ, ਸਰਹੱਦਾਂ, ਝੜਪ, ਸਟ੍ਰਾਈਕ ਆਦਿ ਨਾਲ ਚੋਣਾਂ ਦੀ ਬਰਾਂਡਿੰਗ ਕਰਨ ਜਾ ਰਹੀ ਹੈ? ਬੜੇ ਦੁੱਖ ਦੀ ਗਲ਼ ਹੈ ਕੌਮੀ ਭਾਵਨਾ ਨੂੰ ਵੀ ਚੋਣਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।