ਚੰਡੀਗੜ੍ਹ: ਅਕਾਲੀ ਦਲ 'ਚੋਂ ਮੁਅੱਤਲ ਜਲੰਧਰ ਛਾਉਣੀ ਦੇ ਵਿਧਾਇਕ ਤੇ ਸਾਬਕਾ ਹਾਕੀ ਉਲੰਪੀਅਨ ਪ੍ਰਗਟ ਸਿੰਘ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਸਕਦੇ ਹਨ। ਸੂਤਰਾਂ ਮੁਤਾਬਕ ਉਹ ਅਗਲੇ ਮਹੀਨੇ 'ਆਪ' 'ਚ ਸ਼ਾਮਲ ਹੋਣ ਦਾ ਐਲਾਨ ਕਰਨਗੇ। ਆਮ ਆਦਮੀ ਪਾਰਟੀ ਵੱਲੋਂ ਵੀ ਇਸ ਮਾਮਲੇ 'ਤੇ ਹਾਮੀ ਭਰੀ ਗਈ ਹੈ। ਹਾਲਾਂਕਿ ਪ੍ਰਗਟ ਸਿੰਘ ਨੇ ਇਸ ਬਾਰੇ ਕੁੱਝ ਵੀ ਨਹੀਂ ਕਿਹਾ ਹੈ। ਉਨ੍ਹਾਂ ਮੁਤਾਬਕ ਸਮਾਂ ਆਉਣ 'ਤੇ ਉਹ ਇਸ ਬਾਰੇ ਫੈਸਲਾ ਲੈਣਗੇ।