News
News
ਟੀਵੀabp shortsABP ਸ਼ੌਰਟਸਵੀਡੀਓ
X

ਪੰਜਾਬ 'ਚ ਇੰਝ ਮਨਾਇਆ ਜਾਏਗਾ ਅਜਾਦੀ ਦਿਹਾੜਾ

Share:
ਮੋਹਾਲੀ: ਦੇਸ਼ ਭਰ 'ਚ ਅਜਾਦੀ ਦਿਹਾੜਾ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਦਾ ਸੂਬਾ ਪੱਧਰੀ ਸਮਾਗਮ ਮੋਹਾਲੀ 'ਚ ਮਨਾਇਆ ਜਾਵੇਗਾ। ਇਸ ਸਮਾਗਮ 'ਚ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸ਼ਿਰਕਤ ਕਰਨਗੇ ਤੇ ਤਿਰੰਗਾ ਫਹਿਰਾਉਣਗੇ ਸੂਬਾ ਪੱਧਰੀ ਸਮਾਗਮ ਦੇ ਚੱਲਦੇ ਪ੍ਰਸ਼ਾਸਨ ਪੱਬਾਂ ਭਾਰ ਹੈ। ਹਰ ਪੱਖ ਤੋਂ ਤਿਆਰੀਆਂ ਦਾ ਦੌਰ ਚੱਲ ਰਿਹਾ ਹੈ। ਸੁਰੱਖਿਆ ਵਿਵਸਥਾ ਦੇ ਲਿਹਾਜ਼ ਨਾਲ ਵੱਡੀ ਗਿਣਤੀ ਪੁਲਿਸ ਫੋਰਸ ਤੇ ਸਪੈਸ਼ਲ ਕਮਾਂਡੋਜ਼ ਦੀ ਤਾਇਨਾਤੀ ਕੀਤੀ ਗਈ ਹੈ। ਇਸੇ ਲਿਹਾਜ਼ ਨਾਲ ਅੱਜ ਪੂਰੇ ਸਮਾਗਮ ਦੀ ਫਾਈਨਲ ਫੁੱਲ ਡ੍ਰੈੱਸ ਰਿਹਸਲ ਕਰਵਾਈ ਗਈ ਹੈ।   Screen Shot 2016-08-13 at 1-compressed 4-compressed (2)   ਮੋਹਾਲੀ ਦੇ ਸਟੇਡੀਅਮ 'ਚ ਅੱਜ ਸਵੇਰ ਤੋਂ ਹੀ ਸੁਰੱਖਿਆ ਦਸਤਿਆਂ ਨੇ ਮੋਰਚਾ ਸੰਭਾਲਿਆ ਹੋਇਆ ਸੀ। ਮੰਨੋ ਜਿਵੇਂ ਅੱਜ ਹੀ 15 ਅਗਸਤ ਹੋਵੇ। ਇਹ ਇਸ ਲਈ ਕਿਉਂਕਿ ਇਸ ਸਟੇਡੀਅਮ 'ਚ ਹੋਣ ਵਾਲੇ ਸੂਬਾ ਪੱਧਰੀ ਸਮਾਗਮ ਦੀ ਅੱਜ ਫੁੱਲ ਡ੍ਰੈੱਸ ਫਾਈਨਲ ਰਿਹਸਲ ਹੋ ਰਹੀ ਸੀ। ਜਿਲ੍ਹੇ ਦੇ ਐਸਐਸਪੀ ਗੁਰਪ੍ਰੀਤ ਸਿੰਘ ਭੁੱਲਰ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲੈ ਰਹੇ ਸਨ। ਰਿਹਸਲ ਮੌਕੇ ਮਾਰਚਪਾਸਟ ਤੋਂ ਸਲਾਮੀ ਲੈਣ ਲਈ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਡੀਐਸ ਮਾਂਗਟ ਮੁੱਖ ਮਹਿਮਾਨ ਵਜੋਂ ਪਹੁੰਚੇ ਹੋਏ ਸਨ। ਆਖਰ ਫੁੱਲ ਡ੍ਰੈੱਸ ਰਿਹਸਲ ਦੀ ਸ਼ੁਰੂਆਤ ਹੁੰਦਿਆਂ ਪੰਜਾਬ ਪੁਲਿਸ ਦੇ ਡੀਐਸਪੀ ਤੇ ਸਾਬਕਾ ਹਾਕੀ ਉਲੰਪੀਅਨ ਰਾਜਪਾਲ ਸਿੰਘ ਦੀ ਅਗਵਾਈ ਵਾਲੀ ਪੁਲਿਸ ਦੀ ਟੁਕੜੀ ਨੇ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ।       ਸਲਾਮੀ ਤੋਂ ਬਾਅਦ ਵੱਖ ਵੱਖ ਸਕੂਲਾਂ ਤੋਂ ਆਏ ਬੱਚਿਆਂ ਨੇ ਆਪਣੇ ਰੰਗਾਰੰਗ ਪ੍ਰੋਗਰਾਮ ਦੀ ਤਿਆਰੀ ਦੀ ਵੀ ਫਾਈਨਲ ਰਿਹਸਲ ਕੀਤੀ। ਸਕੂਲੀ ਬੱਚਿਆਂ ਵੱਲੋਂ ਤਿਆਰ ਕੀਤੀਆਂ ਗਈਆਂ ਸਾਰੀਆਂ ਆਈਟਮ ਇੱਕ ਇੱਕ ਕਰ ਸਮੇਂ ਦੇ ਮੁਤਾਬਕ ਪੇਸ਼ ਕੀਤੀਆਂ ਗਈਆਂ। ਪੁਲਿਸ ਪ੍ਰਸ਼ਾਸਨ ਨੇ ਵੀ ਇਸ ਦੌਰਾਨ ਸੁਰੱਖਿਆ ਨੂੰ ਲੈ ਕੇ ਖਾਸ ਰਣਨੀਤੀ ਤਿਆਰ ਕੀਤੀ। ਜਿਲਾ ਪੁਲਿਸ ਮੁਖੀ ਮੁਤਾਬਕ ਸਟੇਡੀਅਮ ਨੂੰ ਤਿੰਨ ਘੇਰਿਆਂ 'ਚ ਸੁਰੱਖਿਆ ਦਿੱਤੀ ਜਾਏਗੀ। ਪਹਿਲਾ ਘੇਰਾ ਸਟੇਡੀਅਮ ਦੇ ਬਾਹਰ ਹੋਏਗਾ, ਦੂਸਰਾ ਘੇਰਾ ਸਟੇਅਮ ਦੀ ਚਾਰਦੀਵਾਰੀ ਦੇ ਅੰਦਰ ਤੇ ਤੀਸਰਾ ਮੁੱਖ ਮਹਿਮਾਨ ਦੀ ਸਟੇਜ ਨੂੰ ਸੁਰੱਖਿਆ ਦੇਵੇਗਾ।
Published at : 13 Aug 2016 09:51 AM (IST) Tags: mohali 15 august
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਮਲੇਰਕੋਟਲਾ 'ਚ ਆਪਸ 'ਚ ਭਿੜੇ ਕਾਂਗਰਸੀ ਆਗੂ, ਸਾਬਕਾ ਵਿਧਾਇਕ ਜੱਸੀ ਅਤੇ ਰਜੀਆ ਸੁਲਤਾਨਾ ਦੇ ਸਮਰਥਕ ਆਹਮੋ-ਸਾਹਮਣੇ; ਮੱਚਿਆ ਹੰਗਾਮਾ

ਮਲੇਰਕੋਟਲਾ 'ਚ ਆਪਸ 'ਚ ਭਿੜੇ ਕਾਂਗਰਸੀ ਆਗੂ, ਸਾਬਕਾ ਵਿਧਾਇਕ ਜੱਸੀ ਅਤੇ ਰਜੀਆ ਸੁਲਤਾਨਾ ਦੇ ਸਮਰਥਕ ਆਹਮੋ-ਸਾਹਮਣੇ; ਮੱਚਿਆ ਹੰਗਾਮਾ

ਮਾਨਸਾ 'ਚ ਸਾਬਕਾ ਫੌਜੀ ਦਾ ਕਤਲ, ਘਰ ਚੋਂ ਮਿਲੀ ਲਾਸ਼, ਪਤਨੀ ਨੂੰ ਲਿਆ ਹਿਰਾਸਤ 'ਚ; ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼

ਮਾਨਸਾ 'ਚ ਸਾਬਕਾ ਫੌਜੀ ਦਾ ਕਤਲ, ਘਰ ਚੋਂ ਮਿਲੀ ਲਾਸ਼, ਪਤਨੀ ਨੂੰ ਲਿਆ ਹਿਰਾਸਤ 'ਚ; ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼

ਪੀਐਮ ਮੋਦੀ ਨਾਲ ਮੁਲਾਕਾਤ ਮਗਰੋਂ ਸੁਖਬੀਰ ਬਾਦਲ ਨੇ ਸੱਦ ਲਈ ਬੈਠਕ, ਹੋਵੇਗਾ SAD-BJP ਦਾ ਗੱਠਜੋੜ?

ਪੀਐਮ ਮੋਦੀ ਨਾਲ ਮੁਲਾਕਾਤ ਮਗਰੋਂ ਸੁਖਬੀਰ ਬਾਦਲ ਨੇ ਸੱਦ ਲਈ ਬੈਠਕ, ਹੋਵੇਗਾ SAD-BJP ਦਾ ਗੱਠਜੋੜ?

Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...

Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...

ਪੰਜਾਬ-ਦਿੱਲੀ ਨੂੰ ਦਹਿਲਾਉਣ ਦਾ ਪਾਕਿਸਤਾਨੀ ਪਲਾਨ ਫੇਲ੍ਹ! NIA ਨੇ ਕੀਤੀ ਵੱਡੀ ਕਾਰਵਾਈ

ਪੰਜਾਬ-ਦਿੱਲੀ ਨੂੰ ਦਹਿਲਾਉਣ ਦਾ ਪਾਕਿਸਤਾਨੀ ਪਲਾਨ ਫੇਲ੍ਹ! NIA ਨੇ ਕੀਤੀ ਵੱਡੀ ਕਾਰਵਾਈ

ਪ੍ਰਮੁੱਖ ਖ਼ਬਰਾਂ

12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ

12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ

ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ

ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ

ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ

ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026