ਚੰਡੀਗੜ੍ਹ: ਪੰਜਾਬ ਦੇ ਨੌਜਵਾਨਾਂ ਨੂੰ ਮਿਲਣਗੇ 55 ਲੱਖ ਸਮਾਰਟਫੋਨ। ਉਹ ਵੀ ਇੱਕ ਸਾਲ ਦੀ ਫਰੀ ਕਾਲਿੰਗ ਅਤੇ 3G ਡਾਟਾ ਦੇ ਨਾਲ। ਇਹ ਲੁਭਾਉਣਾ ਵਾਅਦਾ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣ ਤੇ ਨੌਜਵਾਨਾਂ ਨੂੰ ਇਹ ਤੋਹਫਾ ਮਿਲੇਗਾ, ਜਿਸ ਦਾ ਬਜਟ 300-400 ਕਰੋੜ ਰੁਪਏ ਦੇ ਵਿਚਕਾਰ ਹੋਵੇਗਾ।
ਐਤਵਾਰ ਨੂੰ ਚੰਡੀਗੜ 'ਚ ਨੌਜਵਾਨਾਂ ਨਾਲ ਗੱਲਬਾਤ ਲਈ ਰੱਖੇ ਖਾਸ ਪ੍ਰੋਗਰਾਮ 'ਚ ਇਹ ਐਲਾਨ ਕੀਤਾ ਗਿਆ। ਸਰਕਾਰ ਆਉਣ 'ਤੇ ਸਮਾਰਟਫੋਨ ਹਾਸਿਲ ਕਰਨ ਲਈ ਨੌਜਵਾਨਾਂ ਨੂੰ 30 ਨਵੰਬਰ ਤੱਕ ਕੈਪਟਨ ਸਮਾਰਟ ਕੁਨੈਕਟ ਵੈੱਬਸਾਈਟ 'ਤੇ ਰਜਿਸਟਰ ਕਰਨ ਲਈ ਕਿਹਾ ਗਿਆ ਹੈ। ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਸਿਆਸੀ ਪਾਰਟੀਆਂ ਨੇ ਵੋਟ ਲੁਭਾਉਣ ਲਈ ਆਪੋ ਆਪਣੇ ਪੱਤੇ ਸੁੱਟਣੇ ਸ਼ੁਰੂ ਕਰ ਦਿਤੇ ਹਨ। ਕੈਪਟਨ ਦਾ ਇਹ ਸਮਾਰਟ ਦਾਅ ਕਿੰਨਾ ਕੁ ਫਾਇਦਾ ਦਿੰਦਾ ਹੈ , ਇਹ ਚੋਣ ਨਤੀਜੇ ਹੀ ਦੱਸਣਗੇ।