ਗੈਂਗਸਟਰ ਦਵਿੰਦਰ ਬੰਬੀਹਾ ਪੁਲਿਸ ਐਨਕਾਉਂਟਰ 'ਚ ਮਾਰਿਆ ਗਿਆ
ਏਬੀਪੀ ਸਾਂਝਾ | 09 Sep 2016 04:38 AM (IST)
ਬਠਿੰਡਾ: ਪੁਲਿਸ ਤੇ ਪੰਜਾਬ ਦੇ ਇੱਕ ਨਾਮੀ ਗੈਂਗਸਟਰ 'ਚ ਮੁਕਾਬਲਾ ਹੋਣ ਦੀ ਖਬਰ ਹੈ। ਸੂਤਰਾਂ ਮੁਤਾਬਕ ਪੁਲਿਸ ਦਾ ਬਠਿੰਡਾ ਦੇ ਗੈਂਗਸਟਰ ਦਵਿੰਦਰ ਬੰਬੀਹਾ ਤੇ ਉਸ ਦੇ ਸਾਥੀ ਨਾਲ ਐਨਕਾਉਂਟਰ ਹੋਇਆ ਹੈ। ਇਸ ਐਨਕਾਉਂਟਰ 'ਚ ਦੋਨਾਂ ਨੂੰ ਗੋਲੀਆਂ ਲੱਗੀਆਂ ਹਨ। ਇਹ ਮੁਕਾਬਲਾ ਰਾਮਪੁਰਾ ਫੂਲ ਨੇੜੇ ਹੋਇਆ ਦੱਸਿਆ ਜਾ ਰਿਹਾ ਹੈ। ਜਖਮੀ ਹਾਲਤ ਦਵਿੰਦਰ ਬੰਬੀਹਾ ਤੇ ਉਸ ਦੇ ਸਾਥੀ ਨੂੰ ਬਠਿੰਡਾ ਦੇ ਹਸਪਤਾਲ ਲਿਆਂਦਾ ਗਿਆ। ਜਿੱਥੇ ਉਸ ਦੀ ਹਾਲਤ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।