News
News
ਟੀਵੀabp shortsABP ਸ਼ੌਰਟਸਵੀਡੀਓ
X

ਬਾਦਲ ਨੇ ਆਰਐਸਐਸ ਲੀਡਰ 'ਤੇ ਹਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ

Share:
ਚੰਡੀਗੜ੍ਹ: ਆਰਐਸਐਸ ਲੀਡਰ ਜਗਦੀਸ਼ ਗਗਨੇਜਾ 'ਤੇ ਹੋਏ ਹਮਲੇ ਦੀ ਜਾਂਚ ਹੁਣ ਸੀਬੀਆਈ ਕਰੇਗੀ। ਪੰਜਾਬ ਸਰਕਾਰ ਨੇ ਆਰਐਸਐਸ ਦੀ ਸੂਬਾ ਇਕਾਈ ਦੇ ਉਪ ਪ੍ਰਧਾਨ ਗਗਨੇਜਾ ’ਤੇ ਹੋਏ ਹਮਲੇ ਦੀ ਜਾਂਚ ਸੀਬੀਆਈ ਹਵਾਲੇ ਕਰ ਦਿੱਤੀ ਹੈ। ਸਰਕਾਰ ਵੱਲੋਂ ਜਾਂਚ ਸੀਬੀਆਈ ਹਵਾਲੇ ਕਰਨ ਪਿੱਛੇ ਤਰਕ ਦਿੱਤਾ ਗਿਆ ਹੈ ਕਿ ਇਸ ਹਮਲੇ ਦੇ ਤਾਰ ਵਿਦੇਸ਼ ਤੱਕ ਜੁੜੇ ਹੋਏ ਹਨ। ਜਿਸ ਦੇ ਚੱਲਦੇ ਜਾਂਚ ਸੀਬੀਆਈ ਨੂੰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੇ ਹੱਥ ਅਜੇ ਤੱਕ ਖਾਲੀ ਹਨ। ਹਮਲਵਾਰਾਂ ਦੀ ਸੂਹ ਦੇਣ ਵਾਲੇ ਲਈ 10 ਲੱਖ ਦੇ ਇਨਾਮ ਦਾ ਵੀ ਐਲਾਨ ਕੀਤਾ ਗਿਆ ਸੀ। ਪਰ ਬਾਵਜੂਦ ਇਸਦੇ ਕੁੱਝ ਹੱਥ ਨਹੀਂ ਲੱਗਾ। ਗਗਨੇਜਾ ਅਜੇ ਵੀ ਲੁਧਿਆਣਾ ਦੇ ਡੀਐਮਸੀ 'ਚ ਇਲਾਜ ਅਧੀਨ ਹਨ।       ਜਿਕਰਯੋਗ ਹੈ ਕੇ 65 ਸਾਲਾ ਆਰਐਸਐਸ ਲੀਡਰ ਜਗਦੀਸ਼ ਗਗਨੇਜਾ ਤੇ 6 ਅਗਸਤ ਦੀ ਰਾਤ ਜਲੰਧਰ 'ਚ ਕਾਤਲਾਨਾ ਹਮਲਾ ਕੀਤਾ ਗਿਆ ਸੀ। 2 ਨਕਾਬਪੋਸ਼ ਹਮਲਾਵਰਾਂ ਨੇ ਉਨ੍ਹਾਂ 'ਤੇ ਗੋਲੀਆਂ ਦਾਗ ਕੇ ਜਖਮੀ ਕਰ ਦਿੱਤਾ ਸੀ।  ਹਮਲਾ ਉਸ ਸਮੇਂ ਹੋਇਆ ਸੀ ਜਦੋਂ ਉਹ ਰਾਤ ਦੇ ਕਰੀਬ ਅੱਠ ਵਜੇ ਜੋਤੀ ਚੌਕ ਨੇੜੇ ਕਿਸੇ ਕੰਮ ਲਈ ਰੁਕੇ ਸਨ। ਇਸ ਦੌਰਾਨ ਜਿਵੇ ਹੀ ਗਗਨੇਜਾ ਆਪਣੀ ਕਾਰ ’ਚੋਂ ਉੱਤਰਿਆ ਤਾਂ ਦੋ ਮੋਟਰਸਾਈਕਲ ਸਵਾਰ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ।       ਘਟਨਾ ਸਮੇਂ ਗਗਨੇਜਾ ਦੀ ਪਤਨੀ ਵੀ ਉਹਨਾਂ ਨਾਲ ਸੀ ਪਰ ਉਹਨਾਂ ਦਾ ਵਾਲ ਵਾਲ ਬਚਾਅ ਹੋ ਗਿਆ। ਹਮਲਾ ਵਿੱਚ ਬੁਰੀ ਤਰ੍ਹਾਂ ਗਗਨੇਜਾ ਨੂੰ ਤੁਰੰਤ ਹਸਪਤਾਲ ਪਹੁੰਚਿਆ। ਡਾਕਟਰਾਂ ਅਨੁਸਾਰ ਗਗਨੇਜਾ ਨੂੰ ਤਿੰਨ ਗੋਲੀਆਂ ਲੱਗੀਆਂ ਸਨ।  ਪੁਲਿਸ ਨੇ ਹਮਲਾਵਰਾਂ ਦੀ ਸੀਸੀਟੀਵੀ ਫੁਟੇਜ ਵੀ ਹਾਸਲ ਕੀਤੀ ਸੀ। ਪਰ ਬਾਵਜੂਦ ਇਸਦੇ ਜਾਂਚ ਕਿਸੇ ਨਤੀਜੇ 'ਤੇ ਨਾ ਪਹੁੰਚ ਸਕੀ। ਆਖਰਕਾਰ ਹੁਣ ਸੂਬਾ ਸਰਕਾਰ ਨੇ ਕੇਸ ਸੀਬੀਆਈ ਹਵਾਲੇ ਕਰ ਦਿੱਤਾ ਹੈ।    
Published at : 25 Aug 2016 04:20 AM (IST) Tags: RSS CBI CM BADAL
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

'ਕੇਜਰੀਵਾਲ ਨੂੰ ਸੁਰੱਖਿਆ ਦੇਣਾ ਪੰਜਾਬ ਪੁਲਿਸ ਦੀ ਨਹੀਂ ਗ੍ਰਹਿ ਵਿਭਾਗ ਦੀ ਜ਼ਿੰਮੇਵਾਰੀ, ਮਾਨ ਨੇ ਪੰਜਾਬ ਦੇ ਖਜ਼ਾਨੇ 'ਤੇ ਕਿਉਂ ਪਾਇਆ ਬੋਝ'?

'ਕੇਜਰੀਵਾਲ ਨੂੰ ਸੁਰੱਖਿਆ ਦੇਣਾ ਪੰਜਾਬ ਪੁਲਿਸ ਦੀ ਨਹੀਂ ਗ੍ਰਹਿ ਵਿਭਾਗ ਦੀ ਜ਼ਿੰਮੇਵਾਰੀ, ਮਾਨ ਨੇ ਪੰਜਾਬ ਦੇ ਖਜ਼ਾਨੇ 'ਤੇ ਕਿਉਂ ਪਾਇਆ ਬੋਝ'?

26 ਜਨਵਰੀ ਤੋਂ ਪਹਿਲਾਂ ਜਲੰਧਰ 'ਚ ਲੱਗੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ, ਕਿਹਾ-ਅਸੀਂ ਨਹੀਂ ਮੰਨਦੇ ਸੰਵਿਧਾਨ, ਬਣਾਕੇ ਰਹਾਂਗੇ ਖਾਲਿਸਤਾਨ, ਪੁਲਿਸ ਨੇ ਦਿੱਤੀ ਸੁਰੱਖਿਆ

26 ਜਨਵਰੀ ਤੋਂ ਪਹਿਲਾਂ ਜਲੰਧਰ 'ਚ ਲੱਗੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ, ਕਿਹਾ-ਅਸੀਂ ਨਹੀਂ ਮੰਨਦੇ ਸੰਵਿਧਾਨ,  ਬਣਾਕੇ ਰਹਾਂਗੇ ਖਾਲਿਸਤਾਨ, ਪੁਲਿਸ ਨੇ ਦਿੱਤੀ ਸੁਰੱਖਿਆ

Punjab News: ਜਲਾਲਾਬਾਦ ਦੇ ਵਿਧਾਇਕ ਦੀ ਭੈਣ ਦੀ ਸੜਕ ਹਾਦਸੇ 'ਚ ਮੌਤ, ਖੜ੍ਹੇ ਟਰੱਕ ਨਾਲ ਹੋਈ ਕਾਰ ਦੀ ਟੱਕਰ,3 ਗੰਭੀਰ ਜ਼ਖ਼ਮੀ

Punjab News: ਜਲਾਲਾਬਾਦ ਦੇ ਵਿਧਾਇਕ ਦੀ ਭੈਣ ਦੀ ਸੜਕ ਹਾਦਸੇ 'ਚ ਮੌਤ, ਖੜ੍ਹੇ ਟਰੱਕ ਨਾਲ ਹੋਈ ਕਾਰ ਦੀ ਟੱਕਰ,3 ਗੰਭੀਰ ਜ਼ਖ਼ਮੀ

Punjab News: 26 ਜਨਵਰੀ ਤੋਂ ਪਹਿਲਾਂ ਪੁਲਿਸ ਦੀ ਵੱਡੀ ਕਾਰਵਾਈ ! ਘਰਾਂ ਚ ਨਜ਼ਰਬੰਦ ਕੀਤੇ ਗਰਮ ਖਿਆਲੀ ਲੀਡਰ, ਵਿਰੋਧ ਪ੍ਰਦਰਸ਼ਨ ਦੀ ਬਣਾਈ ਸੀ ਯੋਜਨਾ

Punjab News: 26 ਜਨਵਰੀ ਤੋਂ ਪਹਿਲਾਂ ਪੁਲਿਸ ਦੀ ਵੱਡੀ ਕਾਰਵਾਈ ! ਘਰਾਂ ਚ ਨਜ਼ਰਬੰਦ ਕੀਤੇ ਗਰਮ ਖਿਆਲੀ ਲੀਡਰ, ਵਿਰੋਧ ਪ੍ਰਦਰਸ਼ਨ ਦੀ ਬਣਾਈ ਸੀ ਯੋਜਨਾ

ਪੰਜਾਬ ਦੇ ਸਬ-ਰਜਿਸਟਰਾਰ ਦਫ਼ਤਰਾਂ 'ਚ ਲੱਗੇ 720 CCTV ਕੈਮਰਿਆਂ 'ਚੋਂ ਸਿਰਫ਼ 3 ਹੀ ਕਰਦੇ ਨੇ ਕੰਮ, ਜਾਣੋ ਤੀਜੀ ਅੱਖ 'ਤੇ ਕਿਸਨੇ ਪਾਇਆ ਪਰਦਾ ?

ਪੰਜਾਬ ਦੇ ਸਬ-ਰਜਿਸਟਰਾਰ ਦਫ਼ਤਰਾਂ 'ਚ ਲੱਗੇ 720 CCTV ਕੈਮਰਿਆਂ 'ਚੋਂ ਸਿਰਫ਼ 3 ਹੀ ਕਰਦੇ ਨੇ ਕੰਮ, ਜਾਣੋ ਤੀਜੀ ਅੱਖ 'ਤੇ ਕਿਸਨੇ ਪਾਇਆ ਪਰਦਾ ?

ਪ੍ਰਮੁੱਖ ਖ਼ਬਰਾਂ

Crime News: ਸਿੱਧੂ ਮੂਸੇਵਾਲਾ ਕਤਲ ਕੇਸ 'ਚ ਹਥਿਆਰ ਮੁਹੱਈਆ ਕਰਵਾਉਣ ਵਾਲਾ ਮਹਿਫੂਜ਼ ਖ਼ਾਨ ਗ੍ਰਿਫ਼ਤਾਰ, ਅਸਲ੍ਹਾ ਵੀ ਹੋਇਆ ਬਰਾਮਦ, ਇੱਕ ਹੋਰ ਕਰਨੀ ਸੀ ਵੱਡੀ ਵਾਰਦਾਤ

Crime News: ਸਿੱਧੂ ਮੂਸੇਵਾਲਾ ਕਤਲ ਕੇਸ 'ਚ ਹਥਿਆਰ ਮੁਹੱਈਆ ਕਰਵਾਉਣ ਵਾਲਾ ਮਹਿਫੂਜ਼ ਖ਼ਾਨ ਗ੍ਰਿਫ਼ਤਾਰ, ਅਸਲ੍ਹਾ ਵੀ ਹੋਇਆ ਬਰਾਮਦ, ਇੱਕ ਹੋਰ ਕਰਨੀ ਸੀ ਵੱਡੀ ਵਾਰਦਾਤ

ਅੱਤਵਾਦੀਆਂ ਨੇ ਫੌਜ ਦੇ ਕੈਂਪ 'ਤੇ ਚਲਾਈਆਂ ਤਾਬੜਤੋੜ ਗੋਲੀਆਂ, ਇਲਾਕੇ 'ਚ ਸਰਚ ਆਪਰੇਸ਼ਨ ਤੇਜ਼

ਅੱਤਵਾਦੀਆਂ ਨੇ ਫੌਜ ਦੇ ਕੈਂਪ 'ਤੇ ਚਲਾਈਆਂ ਤਾਬੜਤੋੜ ਗੋਲੀਆਂ, ਇਲਾਕੇ 'ਚ ਸਰਚ ਆਪਰੇਸ਼ਨ ਤੇਜ਼

ਹਿਮਾਚਲ ਪੁਲਿਸ ਨੇ ਫੜਿਆ ਪੰਜਾਬ ਦਾ ਨਸ਼ਾ ਤਸਕਰ, ਡਰੱਗਸ ਸਣੇ ਫੜੇ 3 ਦੋਸ਼ੀ

ਹਿਮਾਚਲ ਪੁਲਿਸ ਨੇ ਫੜਿਆ ਪੰਜਾਬ ਦਾ ਨਸ਼ਾ ਤਸਕਰ, ਡਰੱਗਸ ਸਣੇ ਫੜੇ 3 ਦੋਸ਼ੀ

ਗਣਤੰਤਰ ਦਿਵਸ ਤੋਂ ਪਹਿਲਾਂ ਵੱਡੀ ਵਾਰਦਾਤ, BSP ਆਗੂ ਹਰਵਿਲਾਸ ਰੱਜੂਮਾਜਰਾ ਨੂੰ ਮਾਰੀਆਂ ਗੋਲੀਆਂ, ਹੋਈ ਮੌਤ; ਲੜ ਚੁੱਕੇ ਸੀ ਵਿਧਾਨਸਭਾ ਚੋਣਾਂ

ਗਣਤੰਤਰ ਦਿਵਸ ਤੋਂ ਪਹਿਲਾਂ ਵੱਡੀ ਵਾਰਦਾਤ, BSP ਆਗੂ ਹਰਵਿਲਾਸ ਰੱਜੂਮਾਜਰਾ ਨੂੰ ਮਾਰੀਆਂ ਗੋਲੀਆਂ, ਹੋਈ ਮੌਤ; ਲੜ ਚੁੱਕੇ ਸੀ ਵਿਧਾਨਸਭਾ ਚੋਣਾਂ