News
News
ਟੀਵੀabp shortsABP ਸ਼ੌਰਟਸਵੀਡੀਓ
X

ਭਾਰਤ-ਪਾਕਿ ਟ੍ਰੇਨ 'ਚ ਨਸ਼ਾ ਤਸਕਰੀ ਰੋਕਣ ਦਾ ਨਵਾਂ ਫਾਰਮੂਲਾ

Share:
  ਅੰਮ੍ਰਿਤਸਰ: ਭਾਰਤ-ਪਾਕਿਸਤਾਨ ਵਿਚਾਲੇ ਹੋਣ ਵਾਲੇ ਵਪਾਰ ਲਈ ਚਲਾਈ ਜਾਣ ਵਾਲੀ ਮਾਲ ਗੱਡੀ ਰਾਹੀਂ ਹੋਣ ਵਾਲੀ ਨਸ਼ਾ ਤਸਕਰੀ ਨੂੰ ਲਗਾਮ ਲਗਾਉਣ ਲਈ ਨਵਾਂ ਫਾਰਮੂਲਾ ਲਿਆਂਦਾ ਜਾ ਰਿਹਾ ਹੈ। ਕਸਟਮ ਵਿਭਾਗ ਇਸ ਦੇ ਖਾਸ ਕਿਸਮ ਦੀਆਂ ਬੋਗੀਆਂ ਚਲਾਉਣ ਲਈ ਰੇਲਵੇ ਵਿਭਾਗ ਨੂੰ ਲਿਖੇਗਾ। ਇਹਨਾਂ ਬੋਗੀਆਂ ਨੂੰ ਬਿਨਾਂ ਕਿਸੇ ਵਿੱਥ ਦੇ ਖਾਸ ਅਕਾਰ ਦਿੱਤੇ ਜਾਣ ਤੇ ਵਿਚਾਰ ਹੋ ਰਿਹਾ ਹੈ। ਕਿਉਂਕਿ ਪਾਕਿ ਤਸਕਰ ਪੁਰਾਣੀਆਂ ਬੋਗੀਆਂ ਚ ਕਈ ਥਾਈਂ ਮੌਜੂਦ ਵਿੱਥਾਂ (ਕੈਵਿਟੀ) ਰਾਹੀਂ ਹੀ ਨਸ਼ਾ ਸਪਲਾਈ ਕਰਨ ਦੀ ਕੋਸ਼ਿਸ਼ ਕਰਦੇ ਹਨ।     ਦਰਅਸਲ ਪਾਕਿਸਤਾਨ ਤੋਂ ਆਉਣ ਵਾਲੀ ਹਰ ਮਾਲ ਗੱਡੀ ਦੇ ਸਾਰੇ ਡੱਬਿਆਂ ਦੀ ਕਸਟਮ ਵਿਭਾਗ ਵੱਲੋਂ ਗਹਿਰਾਈ ਨਾਲ ਜਾਂਚ ਕੀਤੀ ਜਾਂਦੀ ਹੈ। ਗੱਡੀ ਦੇ ਡੱਬੇ ਦੀ ਹਰ ਇੱਕ ਵਿੱਥ ਨੂੰ ਚੰਗੀ ਤਰਾਂ ਚੈੱਕ ਕੀਤਾ ਜਾਂਦਾ ਹੈ। ਇਸ ਕੰਮ ਚ ਜਿੱਥੇ ਲੰਮਾ ਸਮਾਂ ਲੱਗਦਾ ਹੈ ਉੱਥੇ ਹੀ ਡੱਬੇ ਵਿੱਚ ਕਈ ਥਾਈਂ ਅਜਿਹੀ ਕੈਵਿਟੀ ਹੋਣ ਕਰਕੇ ਵੀ ਪਰੇਸ਼ਾਨ ਹੋਣ ਪੈਂਦਾ ਹੈ ਜਿਨਾਂ ਨੂੰ ਚੈੱਕ ਕਰਨਾ ਕੋਈ ਅਸਾਨ ਕੰਮ ਨਹੀਂ ਹੈ।     ਕਸਟਮ ਕਮਿਸ਼ਨਰ ਕੈਪਟਨ ਸੰਜੇ ਗਹਿਲੋਤ ਨੇ ਦੱਸਿਆ ਕਿ ਉਨ੍ਹਾਂ ਰੇਲਵੇ ਵਿਭਾਗ ਕੋਲੋਂ ਮੰਗ ਕੀਤੀ ਹੈ ਕਿ ਭਾਰਤ-ਪਾਕਿਸਤਾਨ ਵਪਾਰ ਲਈ ਭੇਜੀ ਜਾਣ ਵਾਲੀ ਗੱਡੀ ਦੀਆਂ ਬੋਗੀਆਂ ਇਸ ਤਰੀਕੇ ਨਾਲ ਤਿਆਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਜਿਸ ਵਿੱਚ ਡੱਬੇ ਦੇ ਸਾਰੇ ਹਿੱਸਿਆਂ ਨੂੰ ਪੂਰੀ ਤਰਾਂ ਢੱਕਿਆ ਜਾਵੇ। ਜੇਕਰ ਕਿਤੇ ਕੋਈ ਵਿੱਥ(ਕੈਵਿਟੀ) ਰਹਿੰਦੀ ਵੀ ਹੈ ਤਾਂ ਇਸ ਤਰੀਕੇ ਨਾਲ ਉਸਦੀ ਬਣਤਰ ਬਣਾਈ ਜਾਵੇ ਕਿ ਆਸਾਨੀ ਨਾਲ ਚੈੱਕ ਕਰ ਲਿਆ ਜਾਵੇ।     ਕਸਟਮ ਵਿਭਾਗ ਨੇ ਕੱਲ੍ਹ ਵੀ ਪਾਕਿਸਤਾਨ ਤੋਂ ਆਈ ਮਾਲ ਗੱਡੀ ਦੇ ਦੋ ਡੱਬੀਆਂ ਦੀ ਚੈਕਿੰਗ ਦੌਰਾਨ ਇੱਕ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਬਰਾਮਦ ਕੀਤੀ ਗਈ ਹੈਰੋਇਨ ਵੀ ਡੱਬੇ ਦੀ ਅਜਿਹੀ ਵਿੱਥ ਚ ਲੁਕਾਈ ਹੋਈ ਸੀ ਜਿਸ ਦੀ ਜਾਂਚ ਕਰਨੀ ਬਹੁਤ ਹੀ ਜਿਆਦਾ ਮੁਸ਼ਕਿਲ ਸੀ।
Published at : 06 Aug 2016 09:19 AM (IST) Tags: train India PAKISTAN amritsar
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Sirhind Kawadi Accident : ਸਰਹਿੰਦ ਸੜਕ ਹਾਦਸੇ 'ਚ 3 ਕਾਂਵੜੀਆਂ ਦੀ ਮੌਤ ਮਾਮਲੇ 'ਚ ਵੱਡਾ ਅੱਪਡੇਟ

Sirhind Kawadi Accident : ਸਰਹਿੰਦ ਸੜਕ ਹਾਦਸੇ 'ਚ 3 ਕਾਂਵੜੀਆਂ ਦੀ ਮੌਤ ਮਾਮਲੇ 'ਚ ਵੱਡਾ ਅੱਪਡੇਟ

 Dubai Airport ਤੋਂ ਲਾਪਤਾ ਹੋਇਆ ਗੁਰਦਾਸਪੁਰ ਦਾ ਨੌਜਵਾਨ, ਫੋਨ ’ਤੇ ਪਰਿਵਾਰ ਨੂੰ ਕਿਹਾ- ਪਾਸਪੋਰਟ ਗੁੰਮ ਹੋ ਗਿਆ, ਫਿਰ ਅਚਾਨਕ...

 Dubai Airport ਤੋਂ ਲਾਪਤਾ ਹੋਇਆ ਗੁਰਦਾਸਪੁਰ ਦਾ ਨੌਜਵਾਨ, ਫੋਨ ’ਤੇ ਪਰਿਵਾਰ ਨੂੰ ਕਿਹਾ- ਪਾਸਪੋਰਟ ਗੁੰਮ ਹੋ ਗਿਆ, ਫਿਰ ਅਚਾਨਕ...

Punjab News: ਪੰਜਾਬ 'ਆਪ' 'ਚ ਅਸਤੀਫ਼ਿਆਂ ਦੀ ਲੱਗੀ ਝੜ੍ਹੀ, ਇੱਕ ਹੋਰ ਸੀਨੀਅਰ ਆਗੂ ਨੇ ਦਿੱਤਾ ਅਸਤੀਫ਼ਾ...

Punjab News: ਪੰਜਾਬ 'ਆਪ' 'ਚ ਅਸਤੀਫ਼ਿਆਂ ਦੀ ਲੱਗੀ ਝੜ੍ਹੀ, ਇੱਕ ਹੋਰ ਸੀਨੀਅਰ ਆਗੂ ਨੇ ਦਿੱਤਾ ਅਸਤੀਫ਼ਾ...

Punjab News: ਪੰਜਾਬ 'ਚ ਸਿਆਸੀ ਧਮਾਕਾ, 'ਆਪ' ਨੂੰ ਲੱਗਿਆ ਦੂਜਾ ਵੱਡਾ ਝਟਕਾ, ਮੀਡੀਆ ਇੰਚਾਰਜ ਅਤੇ ਜ਼ਿਲ੍ਹਾ ਸੰਯੁਕਤ ਸਕੱਤਰ ਨੇ ਵੀ ਅਸਤੀਫਾ ਦਿੱਤਾ...

Punjab News: ਪੰਜਾਬ 'ਚ ਸਿਆਸੀ ਧਮਾਕਾ, 'ਆਪ' ਨੂੰ ਲੱਗਿਆ ਦੂਜਾ ਵੱਡਾ ਝਟਕਾ, ਮੀਡੀਆ ਇੰਚਾਰਜ ਅਤੇ ਜ਼ਿਲ੍ਹਾ ਸੰਯੁਕਤ ਸਕੱਤਰ ਨੇ ਵੀ ਅਸਤੀਫਾ ਦਿੱਤਾ...

Punjab News: ਪੰਜਾਬ ਸਿਆਸਤ 'ਚ ਘਮਸਾਣ, 'ਆਪ' ਨੂੰ ਵੱਡਾ ਝਟਕਾ, ਸੀਨੀਅਰ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ...

Punjab News: ਪੰਜਾਬ ਸਿਆਸਤ 'ਚ ਘਮਸਾਣ, 'ਆਪ' ਨੂੰ ਵੱਡਾ ਝਟਕਾ, ਸੀਨੀਅਰ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ...

ਪ੍ਰਮੁੱਖ ਖ਼ਬਰਾਂ

Nude Dining Restaurant : ਅਨੋਖਾ ਰੈਸਟੋਰੈਂਟ ! ਬਿਨਾਂ ਕੱਪੜਿਆਂ ਦੇ ਡਿਨਰ, ਅਜਨਬੀਆਂ ਨਾਲ ਨਿਊਡ ਹੋ ਕੇ ਖਾਣ ਦਾ ਨਿਯਮ

Nude Dining Restaurant : ਅਨੋਖਾ ਰੈਸਟੋਰੈਂਟ ! ਬਿਨਾਂ ਕੱਪੜਿਆਂ ਦੇ ਡਿਨਰ, ਅਜਨਬੀਆਂ ਨਾਲ ਨਿਊਡ ਹੋ ਕੇ ਖਾਣ ਦਾ ਨਿਯਮ

Medicines : ਆਯੁਰਵੈਦਿਕ ਦਵਾਈ ਅਤੇ ਐਲੋਪੈਥਿਕ ਦਵਾਈ ਇਕੱਠੇ ਲੈ ਰਹੇ ਹੋ? ਹੋ ਸਕਦਾ ਹੈ ਖਤਰਾ

Medicines : ਆਯੁਰਵੈਦਿਕ ਦਵਾਈ ਅਤੇ ਐਲੋਪੈਥਿਕ ਦਵਾਈ ਇਕੱਠੇ ਲੈ ਰਹੇ ਹੋ? ਹੋ ਸਕਦਾ ਹੈ ਖਤਰਾ

Long Life Foods : ਸਿਹਤਮੰਦ ਰਹਿਣਾ ਚਾਹੁੰਦੇ ਹੋ? ਰਾਤ ਦੇ ਖਾਣੇ ਵਿੱਚ ਅੱਜ ਤੋਂ ਹੀ ਸ਼ਾਮਲ ਕਰੋ ਇਹ ਚੀਜ਼ਾਂ

Long Life Foods :  ਸਿਹਤਮੰਦ ਰਹਿਣਾ ਚਾਹੁੰਦੇ ਹੋ? ਰਾਤ ਦੇ ਖਾਣੇ ਵਿੱਚ ਅੱਜ ਤੋਂ ਹੀ ਸ਼ਾਮਲ ਕਰੋ  ਇਹ ਚੀਜ਼ਾਂ

Relationship Tips : ਛੋਟੀਆਂ-ਛੋਟੀਆਂ ਆਦਤਾਂ 'ਚ ਕਰੋ ਬਦਲਾਅ, ਰਿਸ਼ਤਿਆਂ 'ਚ ਵਧਾਓ ਭਾਵਨਾਤਮਕ ਨੇੜਤਾ

Relationship Tips : ਛੋਟੀਆਂ-ਛੋਟੀਆਂ ਆਦਤਾਂ 'ਚ ਕਰੋ ਬਦਲਾਅ, ਰਿਸ਼ਤਿਆਂ 'ਚ ਵਧਾਓ ਭਾਵਨਾਤਮਕ ਨੇੜਤਾ