ਮਸਜਿਦ ਲਈ 'ਮੌਤ ਨੂੰ ਮਾਸੀ'
ਏਬੀਪੀ ਸਾਂਝਾ | 16 Sep 2016 11:38 AM (IST)
ਸੰਗਰੂਰ: ਮਸਜਿਦ ਬਣਵਾਉਣ ਲਈ ਦੇਣੀ ਪੈ ਰਹੀ ਹੈ ਮੌਤ ਦੀ ਧਮਕੀ। ਜੀ ਹਾਂ ਖਬਰ ਸੰਗਰੂਰ ਦੇ ਪਿੰਡ ਸ਼ੇਰਪੁਰ ਤੋਂ ਹੈ। ਜਿੱਥੇ ਮੁਸਲਿਮ ਭਾਈਚਾਰੇ ਦੇ 2 ਲੋਕ ਲੰਮੇ ਸਮੇਂ ਤੋਂ ਪਿੰਡ 'ਚ ਮਸਜਿਦ ਬਣਵਾਉਣ ਲਈ ਜਗਾ ਦੀ ਮੰਗ ਕਰਦਿਆਂ ਅੱਜ ਇੱਕ ਟਾਵਰ 'ਤੇ ਜਾ ਚੜੇ ਹਨ। ਇਹਨਾਂ ਪ੍ਰਦਰਸ਼ਨਕਾਰੀਆਂ ਦੇ ਹੱਥਾਂ 'ਚ ਪੈਟਰੋਲ ਦੀਆਂ ਬੋਤਲਾਂ ਤੇ ਅੱਗ ਲਗਾਉਣ ਲਈ ਲਾਈਟਰ ਹਨ। ਇਹਨਾਂ ਦਾ ਕਹਿਣਾ ਹੈ ਕਿ ਲੰਮੇ ਸਮੇਂ ਤੋਂ ਵਾਰ ਵਾਰ ਮੰਗ ਕੀਤੇ ਜਾਣ ਦੇ ਬਾਵਜੂਦ ਵੀ ਮੁਸਲਿੰਮ ਭਾਈਚਾਰੇ ਨੂੰ ਇੱਕ ਮਸਜਿਦ ਲਈ ਜਗਾ ਨਹੀਂ ਦਿੱਤੀ ਜਾ ਰਹੀ। ਇਹਨਾਂ ਵਿਅਕਤੀਆਂ ਦੇ ਟਾਵਰ 'ਤੇ ਚੜ੍ਹਨ ਦੀ ਖਬਰ ਫੈਸਲਦਿਆਂ ਹੀ ਵੱਡੀ ਗਿਣਤੀ ਲੋਕ ਮੌਕੇ 'ਤੇ ਇਕੱਠੇ ਹੋ ਗਏ। ਟਾਵਰ 'ਤੇ ਚੜੇ ਦੋਵੇਂ ਮੁਸਲਿਮ ਭਾਈਚਾਰੇ ਦੇ ਲੋਕ ਖੁਦ ਨੂੰ ਅੱਗ ਲਗਾ ਕੇ ਆਤਮਦਾਹ ਕਰਨ ਦੀ ਧਮਕੀ ਦੇ ਰਹੇ ਹਨ। ਹਾਲਾਂਕਿ ਇਹਨਾਂ ਨੂੰ ਸਮਝਾ ਕੇ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।