News
News
ਟੀਵੀabp shortsABP ਸ਼ੌਰਟਸਵੀਡੀਓ
X

ਮੀਂਹ ਨੇ ਨਿਗਲੇ ਇੱਕੋ ਪਰਿਵਾਰ ਦੇ 2 ਮਾਸੂਮ

Share:
ਫਰੀਦਕੋਟ: ਇੱਕੋ ਪਰਿਵਾਰ ਦੇ ਦੋ ਮਾਸੂਮਾਂ ਦੀ ਮੀਂਹ ਦੇ ਪਾਣੀ 'ਚ ਡੁੱਬਣ ਕਾਰਨ ਮੌਤ ਹੋ ਗਈ ਹੈ। ਹਾਦਸਾ ਸੜਕ ਕਿਨਾਰੇ ਬਣੇ ਇੱਕ ਟੋਏ 'ਚ ਮੀਂਹ ਦਾ ਪਾਣੀ ਭਰਨ ਕਾਰਨ ਵਾਪਰਿਆ। ਮ੍ਰਿਤਕ ਭੈਣ-ਭਰਾ ਦੀ ਉਮਰ 6 ਤੇ 7 ਸਾਲ ਦੱਸੀ ਜਾ ਰਹੀ ਹੈ। ਇਸ ਦਰਦਨਾਕ ਹਾਦਸੇ ਤੋਂ ਬਾਅਦ ਜਾਗੇ ਪ੍ਰਸ਼ਾਸਨ ਨੇ ਸੜਕਾਂ ਕਿਨਾਰੇ ਪੁੱਟੇ ਟੋਇਆਂ 'ਚ ਮਿੱਟੀ ਪਵਾਉਣ ਦੀ ਗੱਲ ਕਹੀ ਹੈ।     ਜਾਣਕਾਰੀ ਮੁਤਾਬਕ ਜਿਲੇ ਦੇ ਪਿੰਡ ਸਿੱਖਾਂਵਾਲਾ ਦਾ ਗੁਰਮੇਲ ਸਿੰਘ ਆਪਣੇ ਪਰਿਵਾਰ ਸਮੇਤ ਪਿੰਡ ਟਹਿਣਾ ਨੇੜੇ ਤਲਵੰਡੀ ਰੋਡ ‘ਤੇ ਇੱਕ ਖੇਤ 'ਚ ਝੋਨਾ ਲਗਾ ਰਿਹਾ ਸੀ। ਉਸ ਦਾ 7 ਸਾਲਾ ਬੇਟਾ ਰਮਨਦੀਪ ਸਿੰਘ ਤੇ 6 ਸਾਲਾ ਧੀ ਗਗਨਦੀਪ ਕੌਰ ਨੇੜੇ ਹੀ ਖੇਡ ਰਹੇ ਸਨ। ਇੱਥੇ ਸੜਕ ਨਿਰਮਾਣ ਦਾ ਕੰਮ ਚੱਲ ਰਿਹਾ ਹੈ। ਸੜਕ ਦੇ ਕੰਢੇ ਵੱਡਾ ਤੇ ਡੂੰਘਾ ਟੋਇਆ ਪੁੱਟਿਆ ਹੋਇਆ ਸੀ। ਕੱਲ੍ਹ ਪਏ ਭਾਰੀ ਮੀਂਹ ਕਾਰਨ ਟੋਏ ਅਤੇ ਇਸ ਦੇ ਪਾਸ ਪਾਣੀ ਭਰ ਗਿਆ। ਅਜਿਹੇ 'ਚ ਟੋਆ ਨਜ਼ਰ ਨਾ ਆਉਣ 'ਤੇ ਦੋਵੇਂ ਬੱਚੇ ਖੇਡਦੇ ਹੋਏ ਇਸ ਟੋਏ ਚਜਾ ਡਿੱਗੇ ਤੇ ਡੁੱਬਣ ਕਾਰਨ ਦੋਨਾਂ ਦੀ ਸਮੌਤ ਹੋ ਗਈ।     ਇਸ ਦਰਦਨਾਕ ਹਾਦਸੇ ਦਾ ਪਤਾ ਲੱਗਦਿਆਂ ਹੀ ਮੌਕੇ 'ਤੇ ਪਹੁੰਚੇ ਲੋਕਾਂ ਨੇ ਬੱਚਿਆਂ ਨੂੰ ਬਾਹਰ ਕੱਢਿਆ ਤੇ ਫ਼ਰੀਦਕੋਟ ਹਸਪਤਾਲ ਪਹੁੰਚਾਇਆ। ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ। ਡਾਕਟਰਾਂ ਨੇ ਦੋਨਾਂ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਇਸ ਹਾਦਸੇ ਸਬੰਧੀ ਧਾਰਾ 174 ਤਹਿਤ ਕਾਰਵਾਈ ਕੀਤੀ ਹੈ। ਇਸ ਦਰਦਨਾਕ ਹਾਦਸੇ ਤੋਂ ਬਾਅਦ ਜਾਗੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਮਲਵਿੰਦਰ ਸਿੰਘ ਜੱਗੀ ਮੁਤਾਬਕ ਪ੍ਰਸ਼ਾਸਨ ਇਸ ਤੋਂ ਸਬਕ ਲੈਂਦਿਆਂ ਅਜਿਹੇ ਖੱਡਿਆਂ ਬਾਰੇ ਪਤਾ ਕਰ ਜਲਦੀ ਬੰਦ ਕਰਵਾਏਗਾ।
Published at : 10 Jul 2016 05:09 AM (IST) Tags: water faridkot
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਪੰਜਾਬ-ਚੰਡੀਗੜ੍ਹ 'ਚ 2 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ, ਅਗਸਤ ਦੀ ਸ਼ੁਰੂਆਤ 'ਚ ਰਫਤਾਰ ਫੜੇਗਾ ਮਾਨਸੂਨ; ਜਾਣੋ ਮੌਸਮ ਦਾ ਹਾਲ

ਪੰਜਾਬ-ਚੰਡੀਗੜ੍ਹ 'ਚ 2 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ, ਅਗਸਤ ਦੀ ਸ਼ੁਰੂਆਤ 'ਚ ਰਫਤਾਰ ਫੜੇਗਾ ਮਾਨਸੂਨ; ਜਾਣੋ ਮੌਸਮ ਦਾ ਹਾਲ

ਅੱਜ ਪੰਜਾਬ ਬੰਦ ਦੌਰਾਨ ਸਕੂਲ ਰਹਿਣਗੇ ਬੰਦ? ਜਥੇਬੰਦੀਆਂ ਨੇ ਕਰ'ਤਾ ਵੱਡਾ ਐਲਾਨ

ਅੱਜ ਪੰਜਾਬ ਬੰਦ ਦੌਰਾਨ ਸਕੂਲ ਰਹਿਣਗੇ ਬੰਦ? ਜਥੇਬੰਦੀਆਂ ਨੇ ਕਰ'ਤਾ ਵੱਡਾ ਐਲਾਨ

ਅੱਜ ਫਿਰ ਪੰਜਾਬ ਰਹੇਗਾ ਬੰਦ, ਲੁਧਿਆਣਾ ਸਣੇ ਇਨ੍ਹਾਂ ਸ਼ਹਿਰਾਂ 'ਚ ਆਹ ਚੀਜ਼ਾਂ ਰਹਿਣਗੀਆਂ ਬੰਦ; ਜਾਣੋ ਕੀ-ਕੀ ਖੁੱਲ੍ਹਿਆ ਰਹੇਗਾ

ਅੱਜ ਫਿਰ ਪੰਜਾਬ ਰਹੇਗਾ ਬੰਦ, ਲੁਧਿਆਣਾ ਸਣੇ ਇਨ੍ਹਾਂ ਸ਼ਹਿਰਾਂ 'ਚ ਆਹ ਚੀਜ਼ਾਂ ਰਹਿਣਗੀਆਂ ਬੰਦ; ਜਾਣੋ ਕੀ-ਕੀ ਖੁੱਲ੍ਹਿਆ ਰਹੇਗਾ

ਲੁਧਿਆਣਾ 'ਚ ਉੱਡੀਆਂ ਟ੍ਰੈਫਿਕ ਨਿਯਮ ਦੀਆਂ ਧੱਜੀਆਂ, ਪਤਨੀ ਦੇ ਜਨਮਦਿਨ 'ਤੇ ਫਲਾਈਓਵਰ 'ਤੇ ਕੀਤੀ ਆਤਿਸ਼ਬਾਜ਼ੀ; ਕੀਤੀ ਹੁੜਦੰਗਬਾਜ਼ੀ

ਲੁਧਿਆਣਾ 'ਚ ਉੱਡੀਆਂ ਟ੍ਰੈਫਿਕ ਨਿਯਮ ਦੀਆਂ ਧੱਜੀਆਂ, ਪਤਨੀ ਦੇ ਜਨਮਦਿਨ 'ਤੇ ਫਲਾਈਓਵਰ 'ਤੇ ਕੀਤੀ ਆਤਿਸ਼ਬਾਜ਼ੀ; ਕੀਤੀ ਹੁੜਦੰਗਬਾਜ਼ੀ

Canada 'ਚ 26 ਸਾਲਾ ਨਵਨੀਤ ਕੌਰ ਦਾ ਗੋਲੀ ਮਾਰ ਕੇ ਕਤਲ, ਪਰਿਵਾਰ ਨੇ ਲਗਾਏ ਇਲਜ਼ਾਮ

Canada 'ਚ 26 ਸਾਲਾ ਨਵਨੀਤ ਕੌਰ ਦਾ ਗੋਲੀ ਮਾਰ ਕੇ ਕਤਲ, ਪਰਿਵਾਰ ਨੇ ਲਗਾਏ ਇਲਜ਼ਾਮ

ਪ੍ਰਮੁੱਖ ਖ਼ਬਰਾਂ

Child Passport Rule :  ਕੀ ਬਿਨਾਂ ਆਧਾਰ ਕਾਰਡ ਦੇ ਬੱਚੇ ਦਾ ਪਾਸਪੋਰਟ ਬਣ ਸਕਦਾ ਹੈ? ਜਾਣੋ ਸਰਕਾਰੀ ਨਿਯਮ

Child Passport Rule :  ਕੀ ਬਿਨਾਂ ਆਧਾਰ ਕਾਰਡ ਦੇ ਬੱਚੇ ਦਾ ਪਾਸਪੋਰਟ ਬਣ ਸਕਦਾ ਹੈ? ਜਾਣੋ ਸਰਕਾਰੀ ਨਿਯਮ

Johnson baby powder : ਪਾਊਡਰ ਨਾਲ ਹੋਇਆ ਕੈਂਸਰ , ਕੇਸ ਬੰਦ ਕਰਨ ਲਈ ਜੌਨਸਨ ਬੇਬੀ ਦੇਵੇਗੀ 52 ਹਜ਼ਾਰ ਕਰੋੜ ਰੁਪਏ

Johnson baby powder : ਪਾਊਡਰ ਨਾਲ ਹੋਇਆ ਕੈਂਸਰ , ਕੇਸ ਬੰਦ ਕਰਨ ਲਈ ਜੌਨਸਨ ਬੇਬੀ ਦੇਵੇਗੀ 52 ਹਜ਼ਾਰ ਕਰੋੜ ਰੁਪਏ

Team India Coach Resign: ਟੈਸਟ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ, ਭਾਰਤੀ ਕੋਚ ਨੇ ਅਚਾਨਕ ਦਿੱਤਾ ਅਸਤੀਫਾ! IPL 2027 'ਚ ਇਸ ਫਰੈਂਚਾਇਜ਼ੀ ਦੀ ਸੰਭਾਲਣਗੇ ਕਮਾਨ...

Team India Coach Resign: ਟੈਸਟ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ, ਭਾਰਤੀ ਕੋਚ ਨੇ ਅਚਾਨਕ ਦਿੱਤਾ ਅਸਤੀਫਾ! IPL 2027 'ਚ ਇਸ ਫਰੈਂਚਾਇਜ਼ੀ ਦੀ ਸੰਭਾਲਣਗੇ ਕਮਾਨ...

Television Actress : 42 ਸਾਲ ਦੀ ਉਮਰ 'ਚ ਮਾਂ ਬਣੀ ਕਰਿਸ਼ਮਾ ਤੰਨਾ, ਪੁੱਤਰ ਨੂੰ ਦਿੱਤਾ ਜਨਮ

Television Actress : 42 ਸਾਲ ਦੀ ਉਮਰ 'ਚ ਮਾਂ ਬਣੀ ਕਰਿਸ਼ਮਾ ਤੰਨਾ, ਪੁੱਤਰ ਨੂੰ ਦਿੱਤਾ ਜਨਮ