ਜਲੰਧਰ: ਪੰਜਾਬ ਕਾਂਗਰਸ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਪੁੱਤਰ ਰਣਿੰਦਰ ਸਿੰਘ ਨੂੰ ਈਡੀ ਨੇ ਤੀਜੀ ਵਾਰ ਸੰਮਨ ਭੇਜਿਆ ਹੈ। ਈਡੀ ਨੇ ਰਣਇੰਦਰ ਨੂੰ 21 ਜੁਲਾਈ ਨੂੰ ਜਲੰਧਰ ਦੇ ਦਫਤਰ ‘ਚ ਪੇਸ਼ ਹੋਣ ਲਈ ਕਿਹਾ ਹੈ। ਉਨ੍ਹਾਂ ਨੂੰ ਆਪਣੇ ਨਿੱਜੀ ਵਿੱਤੀ ਦਸਤਾਵੇਜ਼ਾਂ ਸਮੇਤ ਆਉਣ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 16 ਜੂਨ ਤੇ 14 ਜੁਲਾਈ ਲਈ ਦੋ ਵਾਰ ਸੰਮਨ ਹੋ ਚੁੱਕੇ ਹਨ। ਪਰ ਉਨ੍ਹਾਂ ਪਹਿਲੀ ਵਾਰ ਮੈਡੀਕਲ ਅਧਾਰ ‘ਤੇ ਅਤੇ ਪਿਛਲੀ ਪੇਸ਼ੀ ਦੋਰਾਨ ਰੀਓ ਉਲੰਪਿਕ ਦੀਆਂ ਤਿਆਰੀਆਂ ਚ ਰੁੱਝੇ ਹੋਣ ਦਾ ਹਵਾਲਾ ਦਿੰਦਿਆਂ ਪੇਸ਼ੀ ਤੋਂ ਛੋਟ ਮੰਗੀ ਸੀ।  ਇੰਨਫੋਰਸਮੈਂਟ ਡਾਇਰੈਕਟੋਰੇਟ ਨੇ ਰਣਇੰਦਰ ਸਿੰਘ ਨੂੰ ਫੇਮਾ (ਫੋਰਨ ਐਕਸਚੇਂਜ ਮੈਨੇਜਮੇਂਟ ਐਕਟ) ਤਹਿਤ ਗੜਬੜੀਆਂ ਦੇ ਚੱਲਦੇ ਸੰਮਨ ਕੀਤਾ ਹੈ।

 

 

ਈਡੀ ਦੇ ਸਹਾਇਕ ਡਾਇਰੈਕਟਰ ਅਜੇ ਸਿੰਘ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। । ਇਸ ਪੇਸ਼ੀ ਦੌਰਾਨ ਰਣਇੰਦਰ ਦੀ ਵਿਦੇਸ਼ਾਂ ‘ਚ ਜਾਇਦਾਦ ਦੇ ਵੇਰਵੇ ਅਤੇ ਹਵਾਲਾ ਰਾਹੀਂ ਹੋਈ ਪੈਸੇ ਦੀ ਅਦਲਾ-ਬਦਲੀ ਦੇ ਇਲਜ਼ਾਮਾਂ ਬਾਰੇ ਪੁੱਛਗਿੱਛ ਕੀਤੀ ਜਾ ਸਕਦੀ ਹੈ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੰਤਰੀ ਪਰਨੀਤ ਕੌਰ ਨੇ ਕਿਹਾ ਹੈ ਕਿ ਉਨ੍ਹਾਂ ਦਾ ਬੇਟਾ ਰਣਇੰਦਰ ਸਿੰਘ ਇਨਫੋਸਮੈਂਟ ਡਾਇਰੈਕਟੋਰੇਟ (ਈ.ਡੀ.) ਸਾਹਮਣੇ ਪੇਸ਼ ਹੋਏਗਾ।

 

 

ਰਣਇੰਦਰ ਦੇ ਪਿਤਾ, ਪੰਜਾਬ ਕਾਂਗਰਸ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ  ਕੈਪਟਨ ਅਮਰਿੰਦਰ ਮੁਤਾਬਕ ਇਹ ਪੂਰਾ ਮਾਮਲਾ ਸਿਆਸੀ ਬਦਲਾਖੋਰੀ ਦਾ ਹੈ। ਜਿਵੇਂ-ਜਿਵੇਂ ਚੋਣਾਂ ਨੇੜੇ ਆਉਣਗੀਆਂ ਇਹ ਮਾਮਲਾ ਤੂਲ ਫੜੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਚਾਈ ਜਲਦ ਹੀ ਸਾਹਮਣੇ ਆ ਜਾਏਗੀ। ਦੇਖਣਾ ਹੋਏਗਾ ਕਿ ਕੀ ਇਸ ਵਾਰ ਰਣਇੰਦਰ ਈਡੀ ਸਾਹਮਣੇ ਪੇਸ਼ ਹੋਣਗੇ ਜਾਂ ਨਹੀਂ। ਜੇਕਰ ਉਹ ਪੇਸ਼ ਹੁੰਦੇ ਹਨ ਤਾਂ ਕੀ ਈਡੀ ਦੇ ਸਾਰੇ ਸਵਾਲਾਂ ਦੇ ਜਵਾਬ ਉਨ੍ਹਾਂ ਕੋਲ ਹੋਣਗੇ।