ਲੁਧਿਆਣਾ: ਪੁਲਿਸ ਨੇ ਸੜਕ ਕੰਢੇ ਸਫੈਦੇ ਨਾਲ ਲਟਕਦੀ ਕੁੜੀ ਦੀ ਲਾਸ਼ ਦਾ ਮਾਮਲਾ ਸੁਲਝਾ ਲਿਆ ਹੈ। ਲੜਕੀ ਦੇ ਪਿਤਾ ਤੇ ਮਾਮਾ ਹੀ ਉਸ ਦੇ ਕਾਤਲ ਨਿਕਲੇ ਹਨ। ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਮੁਤਾਬਕ ਲੜਕੀ ਦੇ ਕਈ ਲੜਕਿਆਂ ਨਾਲ ਨਾਜਾਇਜ਼ ਸਬੰਧ ਸਨ। ਇਸ ਗੱਲ ਤੋਂ ਲੜਕੀ ਦੇ ਪਿਤਾ ਨਿਰਭੈ ਸਿੰਘ ਨੇ ਆਪਣੇ ਸਾਲੇ ਲਖਵਿੰਦਰ ਸਿੰਘ ਲੱਖਾ ਨਾਲ ਮਿਲ ਕੇ ਉਸ ਦੀ ਹੱਤਿਆ ਕਰ ਦਿੱਤੀ।
ਕਾਬਲੇਗੌਰ ਹੈ ਕਿ 16 ਜੁਲਾਈ ਨੂੰ ਲੁਧਿਆਣਾ ਦੇ ਲਾਡੋਵਾਲ ਨੇੜੇ ਹਾਈਵੇ ਦੇ ਕੰਢੇ ਅਣਪਛਾਤੀ 22 ਸਾਲਾ ਕੁੜੀ ਦੀ ਲਾਸ਼ ਰੁੱਖ ਨਾਲ ਲਟਕਦੀ ਹੋਈ ਮਿਲੀ ਸੀ। ਪੁਲਿਸ ਨੂੰ ਸ਼ੱਕ ਸੀ ਕਿ ਕੁੜੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਲਾਸ਼ ਨੂੰ ਰੁੱਖ ਨਾਲ ਲਟਕਾ ਦਿੱਤਾ ਗਿਆ ਸੀ। ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਸੀ।