News
News
ਟੀਵੀabp shortsABP ਸ਼ੌਰਟਸਵੀਡੀਓ
X

ਸ਼ਰਮਨਾਕ: ਪੁੱਤ ਦੇ ਗੁਨਾਹ ਬਦਲੇ ਮਾਂ ਨੂੰ ਅਧਨੰਗੀ ਕਰ ਕੁੱਟਿਆ

Share:
ਡੇਰਾਬਸੀ: ਇੱਕ ਪੁੱਤ ਦੇ ਗੁਨਾਹ ਬਦਲੇ ਮਾਂ ਨੂੰ ਅਧਨੰਗੀ ਕਰ ਕੁੱਟਮਾਰ ਕੀਤੀ ਗਈ। ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਹ ਖਬਰ ਡੇਰਾਬਸੀ ਨੇੜਲੇ ਪਿੰਡ ਮੀਰਪੁਰ ਤੋਂ ਹੈ। ਪੀੜਤ ਔਰਤ ਦੇ ਪਤੀ ਤੇ ਬੇਟੇ ਨਾਲ ਵੀ ਮਾਰਕੁੱਟ ਕੀਤੀ ਗਈ। ਪੀੜਤ ਹਸਪਤਾਲ 'ਚ ਇਲਾਜ ਅਧੀਨ ਹਨ। ਦਰਅਸਲ ਪੀੜਤ ਔਰਤ ਦੇ ਪੁੱਤਰ 'ਤੇ ਇਲਜ਼ਾਮ ਹਨ ਕਿ ਉਹ ਪਿੰਡ ਦੀ ਇੱਕ ਨਬਾਲਗ ਕੁੜੀ ਨੂੰ ਭਜਾ ਕੇ ਲੈ ਗਿਆ ਹੈ। ਇਸ ਦੇ ਚੱਲਦੇ ਹੀ ਕੁੜੀ ਵਾਲਿਆਂ ਨੇ ਅਜਿਹਾ ਕੀਤਾ। ਪੁਲਿਸ ਨੇ ਮਾਮਲੇ 'ਚ 3 ਔਰਤਾਂ ਸਮੇਤ 7 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।     ਜਾਣਕਾਰੀ ਮੁਤਾਬਕ ਪੀੜਤ ਮਹਿਲਾ ਦੇ 2 ਬੇਟੇ ਹਨ। ਵੱਡਾ ਮੁੰਡਾ ਗਵਾਂਢ ਰਹਿੰਦੀ ਇੱਕ ਕੁੜੀ ਨੂੰ ਭਜਾ ਕੇ ਲੈ ਗਿਆ ਹੈ। ਉਹ ਇਸ ਘਟਨਾ ਤੋਂ ਬਾਅਦ ਲਗਾਤਾਰ ਆਪਣੇ ਮੁੰਡੇ ਦੀ ਭਾਲ ਕਰ ਰਹੇ ਹਨ। ਪਰ ਕੁੱਝ ਪਤਾ ਨਹੀਂ ਲੱਗ ਰਿਹਾ। ਕੱਲ੍ਹ ਉਹ ਆਪਣੇ ਪਤੀ ਤੇ ਨਿੱਕੇ ਮੁੰਡੇ ਸਮੇਤ ਪਿੰਡ ਵਾਪਸ ਆ ਰਹੇ ਸਨ। ਇਸੇ ਦੌਰਾਨ ਪਿੰਡ ਪਹੁੰਚਦਿਆਂ ਹੀ ਕੁੜੀ ਵਾਲਿਆਂ ਨੇ ਉਨ੍ਹਾਂ ਤਿੰਨਾਂ ਨੂੰ ਫੜ ਲਿਆ। ਕਰੀਬ 4-5 ਘੰਟੇ ਤੱਕ ਇਹਨਾਂ ਨੂੰ ਬੁਰੀ ਤਰਾਂ ਕੁੱਟਿਆ ਗਿਆ। ਇਹਨਾਂ ਨੂੰ ਮੁਹੱਲੇ 'ਚ ਘੁਮਾ ਕੇ ਬੇਇੱਜ਼ਤ ਵੀ ਕੀਤਾ ਗਿਆ।     ਇਲਜ਼ਾਮ ਹਨ ਕਿ ਇਸ ਪੂਰੀ ਘਟਨਾ ਨੂੰ ਅੰਜਾਮ ਦੇਣ ਵਾਲੇ ਹਮਲਾਵਰਾਂ 'ਚ 3 ਔਰਤਾਂ ਵੀ ਸ਼ਾਮਲ ਸਨ। ਉਨ੍ਹਾਂ ਨੇ ਮੁੰਡੇ ਦੀ ਮਾਂ ਦੇ ਕੱਪੜੇ ਤੱਕ ਪਾੜ ਕੇ ਅਧਨੰਗੀ ਕਰ ਦਿੱਤਾ। ਇਸੇ ਦੌਰਾਨ ਜਦ ਕਾਫੀ ਲੋਕਾਂ ਦੀ ਭੀੜ ਇਕੱਠੀ ਹੋਈ ਤਾਂ ਕਿਸੇ ਤਰਾਂ ਇਹਨਾਂ ਨੂੰ ਛੁਡਵਾਇਆ ਗਿਆ। ਲੋਕਾਂ ਦੇ ਇਕੱਠੇ ਹੋਣ 'ਤੇ ਹਮਲਾਵਰ ਮੌਕਾ ਤੋਂ ਫਰਾਰ ਹੋ ਗਏ।     ਤੁਰੰਤ ਮਾਮਲੇ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ ਗਈ। ਪੁਲਿਸ ਨੇ 3 ਔਰਤਾਂ ਸਮੇਤ 7 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਕਿਸੇ ਵੀ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋਈ ਹੈ।
Published at : 06 Aug 2016 08:16 AM (IST) Tags: mohali
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਹੁਸ਼ਿਆਰਪੁਰ 'ਚ ਵਿਦੇਸ਼ ਭੇਜਣ ਦੇ ਨਾਂ 'ਤੇ 18 ਲੱਖ ਦੀ ਠੱਗੀ, ਮਾਨਸਿਕ ਤਣਾਅ ਕਾਰਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਹੁਸ਼ਿਆਰਪੁਰ 'ਚ ਵਿਦੇਸ਼ ਭੇਜਣ ਦੇ ਨਾਂ 'ਤੇ 18 ਲੱਖ ਦੀ ਠੱਗੀ, ਮਾਨਸਿਕ ਤਣਾਅ ਕਾਰਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

Punjab Elections ਤੋਂ ਪਹਿਲਾਂ SIR ਦਾ ਪਹਿਲਾ ਰਾਊਂਡ ਮੁਕੰਮਲ, 4.12 ਲੱਖ ਵੋਟਰ ਲਾਪਤਾ , 5.74 ਲੱਖ ਦੀ...

Punjab Elections ਤੋਂ ਪਹਿਲਾਂ SIR ਦਾ ਪਹਿਲਾ ਰਾਊਂਡ ਮੁਕੰਮਲ, 4.12 ਲੱਖ ਵੋਟਰ ਲਾਪਤਾ , 5.74 ਲੱਖ ਦੀ...

Punjab News: ਪੰਜਾਬ ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਥਾਂ-ਥਾਂ ਲੱਗੇ ਹਾਈ-ਟੈਕ ਨਾਕੇ, ਜਾਰੀ ਹੋਇਆ ਰੈੱਡ ਅਲਰਟ...

Punjab News: ਪੰਜਾਬ ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਥਾਂ-ਥਾਂ ਲੱਗੇ ਹਾਈ-ਟੈਕ ਨਾਕੇ, ਜਾਰੀ ਹੋਇਆ ਰੈੱਡ ਅਲਰਟ...

Punjab News: ਪੰਜਾਬ 'ਚ ਵੱਡੀ ਵਾਰਦਾਤ, ਔਰਤ ਦੇ ਘਰ 'ਤੇ ਫਾਇਰਿੰਗ, ਲਾਇਸੈਂਸੀ ਰਿਵਾਲਵਰ ਤੋਂ 3 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ...

Punjab News: ਪੰਜਾਬ 'ਚ ਵੱਡੀ ਵਾਰਦਾਤ, ਔਰਤ ਦੇ ਘਰ 'ਤੇ ਫਾਇਰਿੰਗ, ਲਾਇਸੈਂਸੀ ਰਿਵਾਲਵਰ ਤੋਂ 3 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ...

SBI ਬੈਂਕ 'ਚ ਦਿਨ ਦਿਹਾੜੇ 2 ਮਹਿਲਾਵਾਂ ਦਾ ਵੱਡਾ ਕਾਰਨਾਮਾ , ਦੇਖ ਕੇ ਲੋਕਾਂ ਦੇ ਉਡ ਗਏ ਹੋਸ਼

SBI ਬੈਂਕ 'ਚ ਦਿਨ ਦਿਹਾੜੇ 2 ਮਹਿਲਾਵਾਂ ਦਾ ਵੱਡਾ ਕਾਰਨਾਮਾ , ਦੇਖ ਕੇ ਲੋਕਾਂ ਦੇ ਉਡ ਗਏ ਹੋਸ਼

ਪ੍ਰਮੁੱਖ ਖ਼ਬਰਾਂ

Punjab 'ਚ ਸਰਕਾਰੀ ਬੱਸਾਂ ਮੁੜ ਚੱਲਣ ਲੱਗੀਆਂ, PRTC-ਪਨਬੱਸ ਕਰਮਚਾਰੀਆਂ ਦੀ ਹੜਤਾਲ ਖ਼ਤਮ 

Punjab 'ਚ ਸਰਕਾਰੀ ਬੱਸਾਂ ਮੁੜ ਚੱਲਣ ਲੱਗੀਆਂ, PRTC-ਪਨਬੱਸ ਕਰਮਚਾਰੀਆਂ ਦੀ ਹੜਤਾਲ ਖ਼ਤਮ 

YouTube 'ਤੇ ਕਿਵੇਂ ਹੋਵੋ ਵਾਇਰਲ ! ਇਹ 5 AI ਟੂਲ ਕਰਨਗੇ ਤੁਹਾਡੀ ਮਦਦ

YouTube 'ਤੇ ਕਿਵੇਂ ਹੋਵੋ ਵਾਇਰਲ ! ਇਹ 5 AI ਟੂਲ ਕਰਨਗੇ ਤੁਹਾਡੀ ਮਦਦ

Punjab News: ਚੰਡੀਗੜ੍ਹ ਦੀ ਵਿਦਿਆਰਥਣ ਨਾਲ ਲੁਧਿਆਣਾ ਦੇ ਹੋਟਲ 'ਚ ਬਲਾਤਕਾਰ, ਬੁਆਏਫ੍ਰੈਂਡ ਦੇ ਦੋਸਤ ਨੇ ਧੋਖੇ ਨਾਲ ਬੁਲਾਇਆ, ਅਸ਼ਲੀਲ ਵੀਡੀਓ ਬਣਾਇਆ; ਫਿਰ...

Punjab News: ਚੰਡੀਗੜ੍ਹ ਦੀ ਵਿਦਿਆਰਥਣ ਨਾਲ ਲੁਧਿਆਣਾ ਦੇ ਹੋਟਲ 'ਚ ਬਲਾਤਕਾਰ, ਬੁਆਏਫ੍ਰੈਂਡ ਦੇ ਦੋਸਤ ਨੇ ਧੋਖੇ ਨਾਲ ਬੁਲਾਇਆ, ਅਸ਼ਲੀਲ ਵੀਡੀਓ ਬਣਾਇਆ; ਫਿਰ...

Air India ਦੀ ਫੁਕੇਟ-ਦਿੱਲੀ ਫਲਾਈਟ 'ਚ ਟਰਬੂਲੈਂਸ, ਤੇਜ਼ ਝਟਕਿਆਂ ਨਾਲ 12 ਯਾਤਰੀ ਤੇ ਕਰੂ ਮੈਂਬਰ ਜ਼ਖ਼ਮੀ

Air India ਦੀ ਫੁਕੇਟ-ਦਿੱਲੀ ਫਲਾਈਟ 'ਚ ਟਰਬੂਲੈਂਸ, ਤੇਜ਼ ਝਟਕਿਆਂ ਨਾਲ 12 ਯਾਤਰੀ ਤੇ ਕਰੂ ਮੈਂਬਰ ਜ਼ਖ਼ਮੀ