ਲੁਧਿਆਣਾ: ਮਹਿੰਗਾਈ ਦੀ ਮਾਰ ਝੱਲ ਰਹੀ ਜਨਤਾ ਲਈ ਮੁਸ਼ਕਲਾਂ ਹੋਰ ਵਧ ਗਈਆਂ ਹਨ। ਲਗਾਤਾਰ ਹੋ ਰਹੀਆਂ ਬਾਰਸ਼ਾਂ ਦੇ ਕਾਰਨ ਸਬਜ਼ੀਆਂ ਦੇ ਭਾਅ ਕਈ ਗੁਣਾ ਵਧ ਗਏ ਹਨ। ਇਸ ਦੇ ਚੱਲਦੇ ਰਸੋਈ ਦਾ ਬਜਟ ਵਿਗੜ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਜੇਕਰ ਬਾਰਸ਼ ਦਾ ਪ੍ਰਭਾਵ ਇਸੇ ਤਰਾਂ ਪੈਂਦਾ ਰਿਹਾ ਤਾਂ ਸਬਜ਼ੀਆਂ ਹੋਰ ਵੀ ਮਹਿੰਗੀਆਂ ਹੋ ਜਾਣਗੀਆਂ।     ਲੁਧਿਆਣਾ ਦੀ ਸਬਜ਼ੀ ਮੰਡੀ ਤੋਂ ਲਏ ਗਏ ਭਾਅ ਹੇਠ ਲਿਖੇ ਹਨ।     ਪਿਆਜ਼ ਪਹਿਲਾਂ 15-20 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਸੀ, ਜੋ ਹੁਣ 30-35 ਰੁਪਏ ਪ੍ਰਤੀ ਕਿੱਲੋ ਹੋ ਗਿਆ ਹੈ।     ਆਲੂ 8-10 ਰੁਪਏ ਪ੍ਰਤੀ ਕਿੱਲੋ ਤੋਂ ਵਧ ਕੇ 20-30 ਰੁਪਏ 'ਤੇ ਪਹੁੰਚ ਗਿਆ ਹੈ।     ਟਮਾਟਰ 20-30 ਤੋਂ 70-80 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ।     ਬੈਂਗਣ 10-20 ਤੋਂ ਵਧ ਕੇ 30 ਰੁਪਏ ਪ੍ਰਤੀ ਕਿੱਲੋ ਹੋ ਗਿਆ ਹੈ।     ਨਿੰਬੂ ਦਾ ਭਾਅ 50-6- ਰੁਪਏ ਪ੍ਰਤੀ ਕਿੱਲੋ ਤੋਂ ਵਧ ਕੇ 100 ਰੁਪਏ ਪ੍ਰਤੀ ਕਿਲੋ ਹੋ ਚੁੱਕਾ ਹੈ।     ਇਸੇ ਤਰਾਂ ਮਟਰ ਹੁਣ 100 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕ ਰਹੇ ਹਨ।