ਸੀਐਮਸੀ ਲੁਧਿਆਣਾ ਦੇ ਅਪ੍ਰੇਸ਼ਨ ਥੀਏਟਰ 'ਚ ਵੱਡਾ ਹਾਦਸਾ, 4 ਜਖਮੀ
ਏਬੀਪੀ ਸਾਂਝਾ | 17 Sep 2016 02:54 PM (IST)
ਲੁਧਿਆਣਾ: ਸ਼ਹਿਰ ਦੇ ਸੀਐਮਸੀ ਹਸਪਤਾਲ 'ਚ ਵਾਪਰਿਆ ਹੈ ਹਾਦਸਾ। ਹਸਪਤਾਲ ਦੇ ਅਪ੍ਰੇਸ਼ਨ ਥੀਏਟਰ 'ਚ ਸੈਲੰਡਰ ਬਲਾਸਟ ਹੋਣ ਕਾਰਨ 4 ਲੋਕ ਜਖਮੀ ਹੋਏ ਹਨ। ਗਣੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਖਮੀਆਂ ਦਾ ਹਸਪਤਾਲ 'ਚ ਹੀ ਇਲਾਜ ਚੱਲ ਰਿਹਾ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਫਿਲਾਹਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਕ ਲੁਧਿਆਣਾ ਦੇ ਸੀਐਸਮੀ ਹਸਪਤਾਲ 'ਚ ਸਭ ਕੁੱਝ ਠੀਕ ਚੱਲ ਰਿਹਾ ਸੀ। ਅਚਾਨਕ ਹਸਪਤਾਲ ਦੇ ਅਪ੍ਰੇਸ਼ਨ ਥੀਏਟਰ 'ਚੋਂ ਧਮਾਕੇ ਦੀ ਅਵਾਜ ਆਈ। ਹਸਪਤਾਲ 'ਚ ਅਫ਼ਰਾ ਤਫ਼ਰੀ ਮੱਚ ਗਈ। ਇਹ ਬਲਾਸਟ ਅਪ੍ਰੇਸ਼ਨ ਥੀਏਟਰ 'ਚ ਸੈਲੰਡਰ (ਆਟੋ ਕਲੇਵ) ਫਟਣ ਕਾਰਨ ਹੋਇਆ ਸੀ। ਧਮਾਕਾ ਇੰਨਾ ਜੋਰਦਾਰ ਸੀ ਕਿ ਇਸ ਦੇ ਚੱਲਦੇ 4 ਲੋਕ ਜਖਮੀ ਹੋ ਗਏ। ਹਸਪਤਾਲ 'ਚ ਵਾਪਰੇ ਇਸ ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਟੀਮ ਮੌਕੇ 'ਤੇ ਪਹੁੰਚੀ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲਾਂਕਿ ਹਸਪਤਾਲ ਪ੍ਰਬੰਧਕਾਂ ਵਲੋਂ ਇਸ ਹਾਦਸੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।