ਨਵੀਂ ਦਿੱਲੀ: ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਗੁਰਦੀਪ ਸਿੰਘ ਨੂੰ ਜੀਵਨ ਦਾਨ ਮਿਲ ਗਿਆ ਹੈ। ਭਾਰਤ ਸਰਕਾਰ ਦੇ ਦਖਲ ਤੋਂ ਬਾਅਦ ਉਸ ਦੀ ਸਜ਼ਾ-ਏ-ਮੌਤ ਇੱਕ ਵਾਰ ਟਾਲ ਦਿੱਤੀ ਗਈ ਹੈ। ਹਾਲਾਂਕਿ ਸਜ਼ਾ ਟਾਲਣ ਦਾ ਮਤਲਬ ਇਹ ਨਹੀਂ ਸਮਝਿਆ ਜਾ ਸਕਦਾ ਕਿ ਉਸ ਦੀ ਸਜ਼ਾ ਮਾਫ ਹੋ ਗਈ ਹੈ। ਫਿਲਹਾਲ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਮੁਤਾਬਕ ਸਰਕਾਰ ਵੱਲੋਂ ਉਸ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੁਰਦੀਪ ਨੂੰ ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ 28 ਜੁਲਾਈ ਯਾਨਿ ਕੇ ਕੱਲ੍ਹ ਇੰਡੋਨੇਸ਼ੀਆ ‘ਚ ਗੋਲੀ ਮਾਰ ਕੇ ਮੌਤ ਦੀ ਸਜ਼ਾ ਦਿੱਤੀ ਜਾਣੀ ਸੀ।


 

 

48 ਸਾਲਾ ਗੁਰਦੀਪ ਸਿੰਘ ਜਲੰਧਰ ਜਿਲ੍ਹੇ ਦਾ ਰਹਿਣ ਵਾਲਾ ਹੈ। ਉਸ ਨੂੰ 14 ਵਿਅਕਤੀਆਂ ਸਮੇਤ ਨਸ਼ਾ ਤਸਕਰੀ ਦੇ ਇਲਜ਼ਾਮਾ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਇੰਡੋਨੇਸ਼ੀਆ ਦੀ ਤਾਨਗੇਰਾਂਗ ਜ਼ਿਲ੍ਹਾ ਅਦਾਲਤ ਨਸ਼ਾ ਤਸਕਰੀ ਦੇ ਦੋਸ਼ ਸਾਬਤ ਹੋਣ ਤੋਂ ਬਾਅਦ ਇਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੋਈ ਹੈ। ਪਰ ਭਾਰਤ ਸਰਕਾਰ ਮੁਤਾਬਕ ਉਸ ਨੂੰ ਬਚਾਉਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ।