ਚੰਡੀਗੜ੍ਹ: ਸ਼੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਰਹੇ ਜਸਟਿਸ ਜੋਰਾ ਸਿੰਘ ਰਿਟਾਇਰਡ ਤੋਂ ਰਿਪੋਰਟ ਲੈਣ ਲਈ ਕਿਸੇ ਅਧਿਕਾਰੀ ਦੇ ਨਾ ਪਹੁੰਚਣ ਦਾ ਮਾਮਲਾ ਹੋਈਕੋਰਟ 'ਚ ਜਾ ਪਹੁੰਚਿਆ ਹੈ। ਪਟੀਸ਼ਨਕਰਤਾ ਨੇ ਅਪੀਲ ਕੀਤੀ ਹੈ ਕਿ ਸਰਕਾਰ ਵੱਲੋਂ ਇੰਨੇ ਗੰਭੀਰ ਮੁੱਦੇ ਨੂੰ ਸੰਜੀਦਗੀ ਨਾਲ ਨਹੀਂ ਲਿਆ ਗਿਆ। ਮਾਮਲੇ ਦੀ ਸੁਣਵਾਈ 20 ਜੁਲਾਈ ਤੱਕ ਟਲ ਗਈ ਹੈ।

 

 

ਪਟੀਸ਼ਨਕਰਤਾ ਨੇ ਅਪੀਲ ਕੀਤੀ ਹੈ ਕਿ ਸਰਕਾਰੀ ਅਧਿਕਾਰੀਆਂ ਦੇ ਅਜਿਹੇ ਰਵੱਈਏ 'ਤੇ ਕੋਈ ਅਦੇਸ਼ ਜਾਰੀ ਕੀਤਾ ਜਾਵੇ। ਹਾਈਕੋਰਟ ਨੇ ਇਸ ਮਾਮਲੇ 'ਤੇ ਸੁਣਵਾਈ ਦੌਰਾਨ ਅੱਜ ਕਿਹਾ ਕਿ ਜੇਕਰ ਕੋਈ ਸ਼ਿਕਾਇਤ ਹੈ ਤਾਂ ਉਸ ਨੂੰ ਪ੍ਰਸ਼ਾਸਨ ਪੱਧਰ 'ਤੇ ਉਠਾਇਆ ਜਾਵੇ ਨਾ ਕਿ ਅਦਾਲਤ ਦੇ ਪੱਖ ਤੋਂ।

 

 

ਦਰਅਸਲ ਰਿਟਾਇਰਡ ਜਸਟਿਸ ਜੋਰਾ ਸਿੰਘ ਜਦ ਅਪਣੀ ਰਿਪੋਰਟ ਪੇਸ਼ ਕਰਨ ਲਈ ਸਕੱਤਰੇਤ ਪਹੁੰਚੇ ਸਨ ਤਾਂ ਉੱਥੇ ਕੋਈ ਵੀ ਸੀਨੀਅਰ ਅਧਿਕਾਰੀ ਮੌਜੂਦ ਨਹੀਂ ਸੀ। ਆਖਰ ਫੋਨ 'ਤੇ ਗੱਲਬਾਤ ਕਰਨ ਤੋਂ ਬਾਅਦ ਕੁੱਝ ਅਧਿਕਾਰੀ ਪਹੁੰਚੇ ਸਨ। ਕਾਫੀ ਦੇਰ ਤੱਕ ਜੋਰਾ ਸਿੰਘ ਕਮਿਸ਼ਨ ਨੇ ਇਹ ਰਿਪੋਰਟ ਜੂਨੀਅਰ ਅਧਿਕਾਰੀਆਂ ਨੂੰ ਸੌਂਪਣ ਤੋਂ ਇਨਕਾਰ ਕਰੀ ਰੱਖਿਆ। ਪਰ ਆਖਰ ਗੱਲਬਾਤ ਕਰਨ ਮਗਰੋਂ ਉਹ ਆਪਣੀ ਰਿਪੋਰਟ ਚੀਫ ਸਾਕਟਰੀ ਦੇ ਦਫਤਰ ਦੇ ਕੇ ਗਏ ਸਨ।