ਚੰਡੀਗੜ੍ਹ: ਲੋਕ ਸਭਾ ਚੋਣਾਂ ਵਿੱਚ ਆਪਣੀ ਪੈਂਠ ਬਣਾਉਣ ਲਈ ਆਮ ਆਦਮੀ ਪਾਰਟੀ ਨੇ ਕਮਰਕੱਸੇ ਕਰ ਲਏ ਹਨ। ਪਾਰਟੀ ਨੇ ਆਪਣੀ ਘਰ-ਘਰ ਪਹੁੰਚਾਉਣ ਲਈ ਇੱਕ ਲੱਖ ਵਲੰਟੀਅਰਜ਼ ਨੂੰ ਮੈਦਾਨ ਵਿੱਚ ਉਤਾਰੇਗੀ।
ਪਾਰਟੀ ਦੇ ਪੰਜਾਬ ਪ੍ਰਧਾਨ ਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਸਾਰੀਆਂ 13 ਲੋਕ ਸਭਾ ਸੀਟਾਂ ਉਤੇ ਵਲੰਟੀਅਰਜ਼ ਨੂੰ ਉਤਾਰਨ ਦੀ ਪ੍ਰਕਿਰਿਆ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਵਲੰਟੀਅਰਜ਼ ਦੀ ਇਹ ਫ਼ੌਜ ਘਰ- ਘਰ ਜਾ ਕੇ ਦੱਸੇਗੀ ਕਿ ਪੰਜਾਬ ਦੀ ਮੌਜੂਦਾ ਕੈਪਟਨ ਸਰਕਾਰ, ਪਿਛਲੀ ਬਾਦਲ ਸਰਕਾਰ ਨਾਲੋਂ ਬਿਲਕੁਲ ਵੀ ਅਲੱਗ ਨਹੀਂ ਹੈ।
ਭਗਵੰਤ ਮਾਨ ਨੇ ਕਿਹਾ ਕਿ ਡੋਰ-ਟੂ-ਡੋਰ ਮੁਹਿੰਮ ਨਾਲ 'ਆਪ' ਨੇ ਦਿੱਲੀ ਵਿੱਚ 70 ਵਿੱਚੋਂ 67 ਸੀਟਾਂ ਜਿੱਤੀਆਂ ਸਨ। ਉਨ੍ਹਾਂ ਕਿਹਾ ਕਿ ਵਲੰਟੀਅਰਜ਼ ਨੂੰ ਘਰ-ਘਰ ਜਾ ਕੇ ਪ੍ਰਚਾਰ ਕਰਨ ਲਈ ਵਿਸ਼ੇਸ਼ ਟਰੇਨਿੰਗ ਦਿੱਤੀ ਜਾ ਰਹੀ ਹੈ। ਮਾਨ ਨੇ ਕਿਹਾ ਕਿ ਵਲੰਟੀਅਰਜ਼ ਨੂੰ ਕੁਝ ਵੀਡੀਓ ਤੇ ਫ਼ੋਟੋਆਂ ਦਿੱਤੀਆਂ ਜਾ ਰਹੀਆਂ ਹਨ ਜਿਸ ਨਾਲ ਉਹ ਦੱਸਣਗੇ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਸਰਕਾਰੀ ਸਕੂਲਾਂ ਤੇ ਸਰਕਾਰੀ ਹਸਪਤਾਲਾਂ ਦੀ ਤਸਵੀਰ ਹੀ ਬਦਲ ਦਿੱਤੀ ਹੈ।
ਲੋਕ ਸਭਾ ਚੋਣਾਂ ਆਪਣੇ ਪੱਖ 'ਚ ਕਰਨ ਲਈ 'ਆਪ' ਨੇ ਖੜ੍ਹੀ ਕੀਤੀ ਵਲੰਟੀਅਰਜ਼ ਦੀ ਫ਼ੌਜ
ਏਬੀਪੀ ਸਾਂਝਾ
Updated at:
16 Apr 2019 08:58 PM (IST)
ਪਾਰਟੀ ਦੇ ਪੰਜਾਬ ਪ੍ਰਧਾਨ ਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਸਾਰੀਆਂ 13 ਲੋਕ ਸਭਾ ਸੀਟਾਂ ਉਤੇ ਵਲੰਟੀਅਰਜ਼ ਨੂੰ ਉਤਾਰਨ ਦੀ ਪ੍ਰਕਿਰਿਆ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਵਲੰਟੀਅਰਜ਼ ਦੀ ਇਹ ਫ਼ੌਜ ਘਰ- ਘਰ ਜਾ ਕੇ ਦੱਸੇਗੀ ਕਿ ਪੰਜਾਬ ਦੀ ਮੌਜੂਦਾ ਕੈਪਟਨ ਸਰਕਾਰ, ਪਿਛਲੀ ਬਾਦਲ ਸਰਕਾਰ ਨਾਲੋਂ ਬਿਲਕੁਲ ਵੀ ਅਲੱਗ ਨਹੀਂ ਹੈ।
- - - - - - - - - Advertisement - - - - - - - - -