Punjab News: ਪੰਜਾਬ ਮਾਡਲ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵਿਚਾਲੇ ਸ਼ਬਦੀ ਜੰਗ ਛਿੜ ਗਈ ਹੈ। ਨਵਜੋਤ ਸਿੱਧੂ ਵੱਲੋਂ ਆਪਣਾ ਪੰਜਾਬ ਮਾਡਲ ਦੱਸਿਆ ਤਾਂ ਕੇਜਰੀਵਾਲ ਨੇ ਵੀ ਆਪਣੇ 10 ਨੁਕਾਤੀ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ। ਹੁਣ ਨਵਜੋਤ ਸਿੱਧੂ ਨੇ ਕੇਜਰੀਵਾਲ ਦੇ 'ਪੰਜਾਬ ਮਾਡਲ' 'ਤੇ ਸਵਾਲ ਉਠਾਉਂਦੇ ਹੋਏ ਇਸ ਨੂੰ ਨਕਲ ਦਾ ਮਾਡਲ ਕਿਹਾ ਹੈ। ਸਿੱਧੂ ਨੇ ਕੇਜਰੀਵਾਲ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਸਿਆਸੀ ਸੈਲਾਨੀ ਹਨ।
ਦਰਅਸਲ ਅਰਵਿੰਦ ਕੇਜਰੀਵਾਲ ਪੰਜਾਬ ਦੇ ਦੋ ਦਿਨਾਂ ਦੌਰੇ 'ਤੇ ਹਨ। ਕੇਜਰੀਵਾਲ ਨੇ ਆਪਣੇ ਦੌਰੇ ਦੇ ਪਹਿਲੇ ਦਿਨ 10 ਸੂਤਰੀ ਏਜੰਡਾ ਪੇਸ਼ ਕੀਤਾ। ਇਸ 'ਤੇ ਹਮਲਾ ਕਰਦੇ ਹੋਏ ਨਵਜੋਤ ਸਿੱਧੂ ਨੇ ਕਿਹਾ, ''ਕੇਜਰੀਵਾਲ ਸਿਆਸੀ ਸੈਲਾਨੀ ਹਨ ਜੋ ਪਿਛਲੇ ਸਾਢੇ ਚਾਰ ਸਾਲਾਂ ਤੋਂ ਪੰਜਾਬ 'ਚੋਂ ਗੈਰ ਹਾਜ਼ਰ ਰਹੇ ਤੇ ਹੁਣ ਪੰਜਾਬ ਮਾਡਲ ਦੇਣ ਦਾ ਦਾਅਵਾ ਕਰਦੇ ਹਨ। ਉਨ੍ਹਾਂ ਕਿਹਾ ਕਿ 'ਆਪ' ਦਾ ਪ੍ਰਚਾਰ ਤੇ ਏਜੰਡਾ ਪੰਜਾਬ ਦੇ ਲੋਕਾਂ ਨਾਲ ਮਜ਼ਾਕ ਹੈ। ਪੰਜਾਬ ਬਾਰੇ ਜ਼ੀਰੋ ਗਿਆਨ ਰੱਖਣ ਵਾਲੇ ਦਿੱਲੀ ਬੈਠੇ ਲੋਕਾਂ ਵੱਲੋਂ ਤਿਆਰ ਕੀਤੀ 10 ਸੂਤਰੀ ਸੂਚੀ ਕਦੇ ਵੀ ਪੰਜਾਬ ਦਾ ਮਾਡਲ ਨਹੀਂ ਹੋ ਸਕਦੀ।
ਸਿੱਧੂ ਨੇ ਕੇਜਰੀਵਾਲ ਦੇ ਪੰਜਾਬ ਮਾਡਲ ਨੂੰ ਨਕਲ ਦਾ ਮਾਡਲ ਕਹਿੰਦਿਆਂ ਬੁਰੀ ਤਰ੍ਹਾਂ ਭੰਡਿਆ। ਸਿੱਧੂ ਨੇ ਕਿਹਾ, "ਇਹ ਬਹੁਤ ਅਸੁਰੱਖਿਅਤ ਮਾਡਲ, ਸ਼ਰਾਬ ਮਾਫੀਆ ਮਾਡਲ, ਪੈਸੇ ਲਈ ਟਿਕਟ ਮਾਡਲ, ਮੈਂ ਹੂੰ ਮਾਡਲ, ਮੈਨੂੰ ਬਹੁਤ ਅਫ਼ਸੋਸ ਹੈ ਮਜੀਠੀਆ ਜੀ: ਕਾਇਰ ਮਾਡਲ, ਰਾਈਟਿੰਗ ਫਰੀ ਚੈੱਕ ਮਾਡਲ, ਇਲੈਕਟ੍ਰੀਸਿਟੀ ਟੂ ਅੰਬਾਨੀ ਮਾਡਲ ਪੰਜ ਸਾਲਾਂ 'ਚ 450 ਨੌਕਰੀਆਂ ਮਾਡਲ ਕਰਾਰ ਦਿੱਤਾ ਹੈ।
ਸਿੱਧੂ ਨੇ ਕਿਹਾ ਕਿ ਪੰਜਾਬ ਦੀ ਮੁੜ ਉਸਾਰੀ ਇੱਕ ਗੰਭੀਰ ਮੁੱਦਾ ਹੈ ਕਿਉਂਕਿ ਇਸ 'ਤੇ ਤਿੰਨ ਕਰੋੜ ਪੰਜਾਬੀਆਂ ਦੀ ਜ਼ਿੰਦਗੀ ਨਿਰਭਰ ਹੈ। ਸਿੱਧੂ ਨੇ ਆਪਣੇ ਟਵੀਟ ਵਿੱਚ ਕਿਹਾ, “ਪੰਜਾਬ ਦੇ ਲੋਕ ਇਸ ਖੋਖਲੇ ਤੇ ਗੈਰ-ਸੰਜੀਦਾ ਏਜੰਡੇ ਦਾ ਸ਼ਿਕਾਰ ਨਹੀਂ ਹੋਣਗੇ। ਇੱਕ ਅਸਲੀ ਰੋਡਮੈਪ ਦੀ ਲੋੜ ਹੈ ਜੋ ਮਾਫੀਆ ਦੀਆਂ ਜੇਬਾਂ ਵਿੱਚੋਂ ਵਸੀਲੇ ਕੱਢ ਕੇ ਪੰਜਾਬ ਦੇ ਲੋਕਾਂ ਤੱਕ ਪਹੁੰਚਾਵੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904