ਪਟਿਆਲਾ: ਜਿਲ੍ਹੇ ਦੇ ਇੱਕ ਪਿੰਡ 'ਚ 100 ਸਾਲਾ ਬਜੁਰਗ ਔਰਤ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਖਬਰ ਜਿਲ੍ਹੇ ਦੇ ਪਿੰਡ ਦੇ ਪਿੰਡ ਦੌਣ ਕਲਾਂ ਤੋਂ ਹੈ। ਹਾਲਾਂਕਿ ਕਤਲ ਦੇ ਕਾਰਨਾ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।


ਜਾਣਕਾਰੀ ਮੁਤਾਬਕ ਪਿੰਡ ਦੌਣ ਕਲਾਂ 'ਚ 100 ਸਾਲਾ ਬਜੁਰਗ ਔਰਤ ਕਰਤਾਰ ਕੌਰ ਆਪਣੇ ਘਰ ਦੇ ਮੂਹਰੇ ਗਲ਼ੀ ’ਚ ਸੁੱਤੀ ਹੋਈ ਸੀ। ਹਲਾਤਾਂ ਨੂੰ ਦੇਖਦਿਆਂ ਪੁਲਿਸ ਮੁਤਾਬਕ ਬਜੁਰਗ ਨੂੰ ਕੁਝ ਦੂਰ ਖੇਤਾਂ ‘ਚ ਲਿਜਾ ਕੇ ਕਤਲ ਕੀਤਾ ਗਿਆ ਹੈ। ਇਸ ਤੋਂ ਬਾਅਦ ਲਾਸ਼ ਮੁੜ ਘਰ ਕੋਲ ਮੰਜੇ ’ਤੇ ਰੱਖ ਦਿੱਤੀ ਗਈ। ਲਾਸ਼ ਅਰਧ ਨਗਨ ਹਾਲਤ 'ਚ ਸੀ। ਪੁਲੀਸ ਨੇ ਮ੍ਰਿਤਕ ਦੇ ਕੱਪੜੇ ਨੇੜੇ ਦੇ ਖੇਤਾਂ  ’ਚੋਂ ਬਰਾਮਦ ਕੀਤੇ ਹਨ।

ਮ੍ਰਿਤਕ ਕਰਤਾਰ ਕੌਰ ਦਾ ਕੋਈ ਭਰਾ ਨਾ ਹੋਣ ਕਰਕੇ ਉਹ ਆਪਣੇ ਪਤੀ ਬਚਨ ਸਿੰਘ ਸਮੇਤ ਪੇਕੇ ਘਰ ਹੀ ਰਹਿ ਰਹੀ ਸੀ। ਪੁਲੀਸ ਨੇ ਮ੍ਰਿਤਕਾ ਦੇ ਪੁੱਤਰ ਗੁਰਚਰਨ ਸਿੰਘ ਦੇ ਬਿਆਨਾਂ ’ਤੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰਕੇ ਵੱਖ ਵੱਖ ਪੱਖਾਂ ਤੋਂ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।